ਦੀਵਾਲੀ 'ਤੇ ਕਾਂਗਰਸ ਭੁੱਲੀ, ਆਪ ਨੇ ਵੰਡੇ ਸਮਾਰਟਫੋਨ! (ਵੀਡੀਓ)

10/27/2019 3:52:31 PM

ਮੋਗਾ— ਵਿਧਾਨਸਭਾ ਚੋਣਾਂ ਦੌਰਾਨ ਕੈਪਟਨ ਵੱਲੋਂ ਹਰ ਨੌਜਵਾਨ ਨੂੰ ਸਮਾਰਟ ਫੋਨ ਦੇ ਝੂਠੇ ਵਾਅਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਹਲਕਾ ਇੰਚਾਰਜ ਨਵਦੀਪ ਸੰਘਾ ਦੀ ਅਗਵਾਈ 'ਚ ਨੌਜਵਾਨਾਂ ਨੂੰ ਡਮੀ ਸਮਾਰਟਫੋਨ ਵੰਡੇ। ਸੰਘਾ ਨੇ ਦੱਸਿਆ ਕਿ ਕੈਪਟਨ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਲਗਭਗ 3 ਸਾਲ ਗੁਜ਼ਰਨ ਦੇ ਬਾਅਦ ਵੀ ਪੂਰੇ ਨਹੀਂ ਹੋਏ ਹਨ। ਨਵਦੀਪ ਸੰਘਾ ਨੇ ਦੱਸਿਆ ਕਿ ਪਿਛਲੇ ਸਾਲ ਜ਼ੀ ਮੀਡੀਆ 'ਤੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਸੀ ਕਿ ਇਸ ਦੀਵਾਲੀ 'ਤੇ ਨੌਜਵਾਨਾਂ ਨੂੰ ਸਮਾਰਟਫੋਨ ਦਿੱਤੇ ਜਾਣਗੇ। ਪਰ ਦੂਜਿਆਂ ਵਾਅਦਿਆਂ ਦੀ ਤਰ੍ਹਾਂ ਇਹ ਵਾਅਦਾ ਵੀ ਉਸੇ ਤਰ੍ਹਾਂ ਰਿਹਾ, ਜਿਸ ਦੇ ਕਾਰਨ ਆਮ ਆਦਮੀ ਪਾਰਟੀ ਮੋਗਾ ਨੇ ਨੌਜਵਾਨਾਂ ਨੂੰ ਡਮੀ ਸਮਾਰਟਫੋਨ ਵੰਡੇ। 

ਉਨ੍ਹਾਂ ਕੈਪਟਨ ਸਰਕਾਰ ਵਿਰੁੱਧ ਜੰਮ ਕੇ ਭੜਾਸ ਕੱਢਦੇ ਹੋਏ ਕਿਹਾ ਕਿ ਕੈਪਟਨ ਵੱਲੋਂ 2 ਸਾਲਾਂ ਦੌਰਾਨ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਜਿਸ ਕਾਰਨ ਅਧਿਆਪਕ, ਕਿਸਾਨ ਅਤੇ ਬੇਰੁਜ਼ਗਾਰ ਆਪਣੇ ਘਰ 'ਚ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ 'ਤੇ ਅਜਿਹੇ ਵਿਅੰਗ ਕਰਕੇ ਕੈਪਟਨ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਯਾਦ ਕਰਵਾਏ ਜਾਣਗੇ।

ਦੂਜੇ ਪਾਸੇ ਸਮਾਰਟਫੋਨ ਪ੍ਰਾਪਤ ਕੀਤੇ ਗਏ ਲੋਕਾਂ ਨੇ ਦੱਸਿਆ ਕਿ ਕੈਪਟਨ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ 'ਚ ਕੈਪਟਨ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ ਅਤੇ ਉਨ੍ਹਾਂ ਕਿਹਾ ਕਿ ਸਾਨੂੰ ਇਹ ਸਮਾਰਟਫੋਨ ਨਹੀਂ ਨੌਕਰੀ ਚਾਹੀਦੀ ਹੈ।       

Tarsem Singh

This news is Content Editor Tarsem Singh