3 ਸੂਬਿਆਂ ''ਚ ਵੱਡੀ ਜਿੱਤ ਮਗਰੋਂ ਕਾਂਗਰਸ ਕਰੇਗੀ ਧੰਨਵਾਦ ਰੈਲੀਆਂ

01/05/2019 6:43:36 PM

ਜਲੰਧਰ (ਧਵਨ) : ਦੇਸ਼ ਦੇ 3 ਵੱਡੇ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਜਿੱਤ ਹਾਸਲ ਕਰਨ ਪਿੱਛੋਂ ਕਾਂਗਰਸ ਨੇ ਕਿਸਾਨਾਂ ਵਲੋਂ ਦਿੱਤੀ ਗਈ ਵਿਆਪਕ ਹਮਾਇਤ ਨੂੰ ਵੇਖਦਿਆਂ ਹੁਣ ਧੰਨਵਾਦ ਰੈਲੀਆਂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੀ ਸ਼ੁਰੂਆਤ 9 ਜਨਵਰੀ ਨੂੰ 'ਕਿਸਾਨ ਆਭਾਰ ਰੈਲੀ' ਕਰਕੇ ਕੀਤੀ ਜਾਵੇਗੀ। ਰੈਲੀ ਕਿਸ ਥਾਂ 'ਤੇ ਕੀਤੀ ਜਾਣੀ ਹੈ, ਸਬੰਧੀ ਫੈਸਲਾ ਇਕ-ਦੋ ਦਿਨਾਂ ਵਿਚ ਕਰ ਲਿਆ ਜਾਵੇਗਾ। 'ਆਭਾਰ ਰੈਲੀ' ਵਿਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਹਿੱਸਾ ਲੈਣਗੇ।
ਕਾਂਗਰਸੀ ਹਲਕਿਆਂ ਨੇ ਦੱਸਿਆ ਕਿ 3 ਸੂਬਿਆਂ 'ਚ ਚੋਣਾਂ ਦੌਰਾਨ ਰਾਹੁਲ ਦਾ ਪੂਰਾ ਧਿਆਨ ਕਿਸਾਨਾਂ ਅਤੇ ਬੇਰੋਜ਼ਗਾਰ ਨੌਜਵਾਨਾਂ ਵੱਲ ਲੱਗਾ ਰਿਹਾ। ਰਾਹੁਲ ਨੇ ਇਨ੍ਹਾਂ ਰੈਲੀਆਂ 'ਚ ਕਿਸਾਨਾਂ ਨਾਲ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ। ਇਸ ਨੂੰ ਸਬੰਧਿਤ ਸੂਬਿਆਂ 'ਚ ਸਰਕਾਰਾਂ ਨੇ ਆਉਂਦਿਆਂ ਹੀ ਲਾਗੂ ਕਰ ਦਿੱਤਾ। ਪਾਰਟੀ ਆਗੂਆਂ ਮੁਤਾਬਕ 'ਆਭਾਰ ਰੈਲੀ' ਰਾਹੀਂ ਰਾਹੁਲ ਲੋਕ ਸਭਾ ਦੀਆਂ ਚੋਣਾਂ ਲਈ ਪਾਰਟੀ ਦਾ ਚੋਣ ਬਿਗੁਲ ਵਜਾਉਣਗੇ।

Gurminder Singh

This news is Content Editor Gurminder Singh