ਬਿੱਟੂ ਨੇ ਸੰਭਾਲੀ ਬੈਂਸ ਭਰਾਵਾਂ ਦੇ ਗੜ੍ਹ ''ਚ ਸੰਨ ਲਗਾਉਣ ਦੀ ਕਮਾਨ

04/19/2018 4:09:18 PM

ਲੁਧਿਆਣਾ (ਹਿਤੇਸ਼) - ਨਗਰ ਨਿਗਮ ਦੀ ਸੱਤਾ 'ਤੇ ਕਾਬਜ ਹੋਣ ਦੇ ਨਾਲ ਹੀ ਕਾਂਗਰਸ ਨੇ ਬੈਂਸ ਭਰਾਵਾਂ ਦੇ ਗੜ੍ਹ 'ਚ ਸੇਂਧ ਲਗਾਉਣ ਦੀ ਕਵਾਇਦ ਤੇਜ ਕਰ ਦਿੱਤੀ ਹੈ, ਜਿਸ ਦੀ ਕਮਾਨ ਖੁਦ ਐੱਮ. ਪੀ. ਰਵਨੀਤ ਬਿੱਟੂ ਨੇ ਸੰਭਾਲ ਲਈ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਜ਼ੋਨ-ਸੀ ਦਫਤਰ 'ਚ ਜਾ ਕੇ ਇਲਾਕੇ ਦੇ ਕਾਂਗਰਸੀ ਕਾਊਂਸਲਰ ਤੇ ਨਗਰ ਨਿਗਮ ਚੋਣ ਲੜਨ ਵਾਲੇ ਆਗੂਆਂ ਦੇ ਨਾਲ ਮੀਟਿੰਗ ਕੀਤੀ। 
ਇਸ ਮੌਕੇ ਮੇਅਰ ਬਲਕਾਰ ਸੰਧੂ,ਵਿਧਾਇਕ ਭਾਰਤ ਭੂਸ਼ਣ ਆਸ਼ੂ, ਸੰਜੈ ਤਲਵਾੜਾ, ਡਿਪਟੀ ਮੇਅਰ ਸਰਬਜੀਤ ਸ਼ਿਮਲਾਪੁਰੀ ਤੇ ਹਲਕਾ ਇੰਚਾਰਜ ਕਮਲਜੀਤ ਕੜਵਲ ਵੀ ਮੌਜੂਦ ਸਨ। ਬਿੱਟੂ ਨੇ ਪਹਿਲਾਂ ਕਾਂਗਰਸੀਆਂ ਦੀ ਸ਼ਿਕਾਇਤ ਤੇ ਮੰਗਾਂ ਸੁਣੀਆਂ ਤੇ ਫਿਰ ਅਧਿਕਾਰੀਆਂ ਨੂੰ ਉਨ੍ਹਾਂ ਮੁਸ਼ਕਲਾਂ ਨੂੰ ਹਲ ਕਰਵਾਉਣ ਦੇ ਹੁਕਮ ਦਿੱਤੇ। ਉਨ੍ਹਾਂ ਨੇ ਬੈਂਸ ਭਰਾਵਾਂ ਦਾ ਨਾਂ ਲਏ ਬਿਨ੍ਹਾਂ ਅਫਸਰਾਂ ਨੂੰ ਸਪਸ਼ੱਟ ਸ਼ਬਦਾਂ 'ਚ ਕਿਹਾ ਕਿ ਕਿਸੇ ਦਾ ਵੀ ਨਾਜਾਇਜ਼ ਪ੍ਰੈਸ਼ਰ ਸਹਿਣ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ, ਸਗੋਂ ਲੋਕਾਂ ਨੂੰ ਬਿਨ੍ਹਾਂ ਕਿਸੇ ਪੱਖਪਾਤ ਦੇ ਸੁਵਿਧਾਵਾਂ ਮੁਹੱਈਆ ਕਰਾ ਕੇ ਵਿਕਾਸ ਕਰਵਾਉਣ ਨੂੰ ਪਹਿਲ ਦਿੱਤੀ ਜਾਵੇ। 
ਇਸ ਤੋਂ ਸਾਫ ਹੋ ਗਿਆ ਕਿ ਸਾਰੀ ਕਵਾਇਦ ਆਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਹਿੱਸਾ ਹੈ, ਜਿਸ ਦੀ ਸ਼ੁਰੂਆਤ ਬੈਂਸ ਭਰਾਵਾਂ ਦੇ ਗੜ੍ਹ ਮੰਨੇ ਜਾਂਦੇ ਹਲਕੇ 'ਚ ਕਾਂਗਰਸੀਆਂ ਦੀ ਪਕੜ ਮਜ਼ਬੂਤ ਕਰਨ ਦੇ ਰੂਪ 'ਚ ਕੀਤੀ ਗਈ ਕਿਉਂਕਿ ਨਗਰ ਨਿਗਮ ਚੋਣਾਂ ਦੌਰਾਨ ਹਲਕਾ ਆਤਮ ਨਗਰ 'ਚ ਕਾਫੀ ਸੀਟਾਂ 'ਤੇ ਜਿੱਤ ਹਾਸਲ ਕਰਨ ਨੂੰ ਲੈ ਕੇ ਕਾਂਗਰਸੀਆਂ 'ਚ ਪੈਦਾ ਹੋਏ ਜੋਸ਼ ਨੂੰ ਬਿੱਟੂ ਘੱਟ  ਨਹੀਂ ਹੋਣ ਦੇਣਾ ਚਾਹੁੰਦੇ।