ਪੰਜਾਬ ''ਚ ਹੋਈਆਂ ਉਪ ਚੋਣਾਂ ''ਤੇ ਕਾਂਗਰਸ ਦਾ ਕਬਜਾ

06/21/2019 9:20:41 PM

ਜਲੰਧਰ (ਵੈਬ ਡੈਸਕ)- ਪੰਜਾਬ ਦੇ ਕਈ ਸ਼ਹਿਰਾਂ ਦੀਆਂ ਨਗਰ ਨਿਗਮ, ਪੰਚਾਇਤਾਂ ਤੇ ਕੌਂਸਲਾਂ ਲਈ ਹੋਈਆਂ ਉਪ ਚੋਣਾਂ ਵਿਚ ਜਿਆਦਾਤਰ ਸੀਟਾਂ ਉਤੇ ਕਾਂਗਰਸੀ ਉਮੀਦਵਾਰ ਜੇਤੂ ਰਹੇ ਹਨ। 
ਬਠਿੰਡਾ ਦੇ ਵਾਰਡ ਨੰਬਰ 30 ਲਈ ਅੱਜ ਹੋਈ ਉਪ ਚੋਣ ਕਾਂਗਰਸ ਨੇ ਜਿੱਤ ਲਈ ਹੈ। ਕਾਂਗਰਸ ਦੇ ਉਮੀਦਵਾਰ ਜੀਤਮਲ ਨੇ 2135 ਵੋਟਾਂ ਨਾਲ ਭਾਜਪਾ ਦੇ ਉਮੀਦਵਾਰ ਮਨੀਸ਼ ਸ਼ਰਮਾਂ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਵਾਰਡ ਨੰਬਰ 30 ਵਿਚ ਕੁਲ 7200 ਵੋਟਾਂ ਹਨ, ਜਿਨ੍ਹਾਂ 'ਚੋਂ 3500 ਦੇ ਕਰੀਬ ਵੋਟਰਾਂ ਨੇ ਅੱਜ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
ਇਸ ਹੀ ਤਰ੍ਹਾਂ ਅੰਮ੍ਰਿਤਸਰ ਦੇ 2 ਵਾਰਡਾਂ ਲਈ ਹੋਈ ਅੱਜ ਉਪ ਚੋਣ ਕਾਂਗਰਸ ਨੇ ਜਿੱਤ ਲਈ ਹੈ। ਵਾਰਡ ਨੰਬਰ 50 ਦੀ ਚੋਣ ਗੁਰਦੀਪ ਪਹਿਲਵਾਨ ਦੀ ਪਤਨੀ ਰਾਜਵੀਰ ਕੌਰ ਨੇ 34 ਵੋਟਾਂ ਨਾਲ ਜਿੱਤੀ। ਗੁਰਦੀਪ ਪਹਿਲਵਾਨ ਦੀ ਹੱਤਿਆ ਹੋ ਜਾਣ ਕਾਰਨ ਇਹ ਵਾਰਡ ਖਾਲੀ ਹੋ ਗਿਆ ਸੀ। ਇਸੇ ਤਰ੍ਹਾਂ ਵਾਰਡ ਨੰਬਰ 71 ਦੀ ਉਪ ਚੋਣ ਵੀ ਕਾਂਗਰਸੀ ਉਮੀਦਵਾਰ ਨੇ ਜਿੱਤ ਲਈ ਹੈ। 
ਦੋਰਾਹਾ ਨਗਰ ਕੌਂਸਲ ਦੀ ਉਪ ਚੋਣ 'ਚ ਪਰਦੀਪ ਕੌਰ ਜੇਤੂ
ਨਗਰ ਕੌਂਸਲ ਦੋਰਾਹਾ ਦੇ ਵਾਰਡ ਨੰਬਰ 4 (ਮਹਿਲਾ ਰਾਖਵੇਂ) ਦੀ ਜਿਮਨੀ ਚੋਣ ਅੱਜ ਅਮਨ-ਅਮਾਨ ਨਾਲ ਸੰਪਨ ਹੋ ਗਈ। ਦੇਰ ਸ਼ਾਮ ਆਏ ਨਤੀਜੀਆ ਮੁਤਾਬਕ ਕਾਂਗਰਸੀ ਉਮੀਦਵਾਰ ਪਰਦੀਪ ਕੌਰ ਨੂੰ 616 ਵੋਟਾਂ ਮਿਲੀਆਂ, ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਰਾਜਿਤਾਂ ਖੰਨਾ ਨੂੰ 104 ਵੋਟਾਂ ਹੀ ਮਿਲੀਆ। ਜੇਤੂ ਉਮੀਦਵਾਰ ਦੀ ਖੁਸ਼ੀ ਵਿਚ ਢੋਲ ਵਜਾ ਕੇ ਅਤੇ ਲੱਡੂ ਵੰਡੇ ਅਤੇ ਵਿਕਾਸ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਦਾ ਵਿਸ਼ਵਾਸ ਦਿਵਾਇਆ ਅਤੇ ਵੋਟਰਾਂ ਸਪੋਟਰਾਂ ਦਾ ਧੰਨਵਾਦ ਕੀਤਾ।

satpal klair

This news is Content Editor satpal klair