ਰਣੀਕੇ ਦੀ ਪਤਨੀ ਦੇ ਵਾਇਰਲ ਵੀਡੀਓ ''ਤੇ ਬੋਲੇ ਬੈਂਸ

01/19/2019 9:46:13 AM

ਲੁਧਿਆਣਾ (ਨਰਿੰਦਰ) : ਕਾਂਗਰਸ ਦੇ ਵਿਧਾਇਕ ਲਾਡੀ ਨੇ ਕੁਝ ਦਿਨ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਦੇ ਅਗਲੇ ਮੁੱਖ ਮੰਤਰੀ ਘੋਸ਼ਿਤ ਕਰਨ ਵਾਲਾ ਬਿਆਨ ਦਿੱਤਾ ਸੀ। ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਕਾਂਗਰਸੀਆਂ ਨੂੰ ਖੂਬ ਨਿਸ਼ਾਨੇ 'ਤੇ ਲਿਆ ਹੈ। ਇਸ ਮਾਮਲੇ 'ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਬੋਲਦਿਆਂ ਕਿਹਾ ਕਿ ਇਹ ਗੱਲ ਕਾਂਗਰਸ 'ਚ ਪਈ ਪਾੜ ਦਰਸਾਉਂਦੀ ਹੈ। 

ਸੋਸ਼ਲ ਮੀਡੀਆ 'ਤੇ ਸਾਬਕਾ ਮੰਤਰੀ ਰਣੀਕੇ ਦੀ ਪਤਨੀ ਦੀ ਵੀਡੀਓ ਸਿਮਰਜੀਤ ਬੈਂਸ ਦੇ ਫੇਸਬੁੱਕ ਪੇਜ਼ ਤੋਂ ਖੂਬ ਵਾਇਰਲ ਹੋ ਰਹੀ ਹੈ, ਜਿਸ 'ਤੇ ਸਪੱਸ਼ਟੀਕਰਨ ਦਿੰਦਿਆਂ ਬੈਂਸ ਨੇ ਕਿਹਾ ਕਿ ਵਾਇਰਲ ਕਰਨ ਵਾਲਾ ਪੇਜ਼ ਉਨ੍ਹਾਂ ਦਾ ਨਹੀਂ ਹੈ ਤੇ ਉਨ੍ਹਾਂ ਨੇ ਇਸ ਸਬੰਧੀ ਰਿਪੋਰਟ ਵੀ ਪੁਲਸ ਨੂੰ ਲਿਖਵਾ ਦਿੱਤੀ ਹੈ ਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। 

ਦੱਸ ਦੇਈਏ ਕਿ ਬੈਂਸ ਨੇ ਕਾਂਗਰਸ 'ਤੇ ਨਾਜਾਇਜ਼ ਮਾਈਨਿੰਗ ਕਰਵਾਉਣ ਤੇ ਨਸ਼ਾ ਖਤਮ ਕਰਨ ਦੀ ਗੱਲ 'ਤੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਣ ਦੇ ਵੀ ਦੋਸ਼ ਲਗਾਏ ਹਨ।

Baljeet Kaur

This news is Content Editor Baljeet Kaur