ਪੰਜਾਬ ’ਚ ਹਿੰਦੂਆਂ ਦਾ ਕਾਂਗਰਸ ਤੋਂ ਮੋਹ ਹੋਣ ਲੱਗਾ ਭੰਗ, ਚੋਣ ਜ਼ਾਬਤਾ ਲੱਗਦੇ ਹੀ ਹੋਵੇਗਾ ਵੱਡਾ ਧਮਾਕਾ

12/08/2021 5:56:41 PM

ਜਲੰਧਰ (ਐੱਨ. ਮੋਹਨ) : ਕਾਂਗਰਸ ਤੋਂ ਮੋਹ ਭੰਗ ਵਾਲੇ ਹਿੰਦੂ ਨੇਤਾਵਾਂ ਦਾ ਪਾਰਟੀ ਛੱਡ ਕੇ ਜਾਣ ਦਾ ਸਿਲਸਿਲਾ ਜਾਰੀ ਹੈ। ਪਾਰਟੀ ਦੇ ਕਰੀਬ ਡੇਢ ਦਰਜਨ ਵਿਧਾਇਕ, ਸੰਸਦ ਮੈਂਬਰ ਅਜਿਹੇ ਹਨ ਜੋ ਟਿਕਟ ਲਈ ਭਾਜਪਾ ਸਮੇਤ ਵੱਖ-ਵੱਖ ਪਾਰਟੀਆਂ ਨਾਲ ਸੰਪਰਕ ਬਣਾਈ ਬੈਠੇ ਹਨ। ਇਹ ਨੇਤਾ ਚੋਣ ਜ਼ਾਬਤਾ ਲੱਗਣ ਦੀ ਉਡੀਕ ’ਚ ਹਨ। ਭਾਜਪਾ ਦੇ ਕੇਂਦਰੀ ਸੂਤਰਾਂ ਅਨੁਸਾਰ ਇਸ ਮਹੀਨੇ ਪੰਜਾਬ ’ਚ ਜਾਤੀ ਧਰੁਵੀਕਰਨ ਦਾ ਵੱਡਾ ਧਮਾਕਾ ਹੋਣ ਦੀ ਤਿਆਰੀ ਹੈ ਤੇ ਸੂਬੇ ’ਚ ਜ਼ਾਬਤਾ ਲੱਗਦੇ ਹੀ ਭਾਜਪਾ ਦੀ ਇਕ ਟੀਮ ਪੰਜਾਬ ’ਚ ਮੋਰਚਾ ਸੰਭਾਲ ਲਵੇਗੀ। ਸਿਰਫ ਹਿੰਦੂ ਹੀ ਨਹੀਂ ਸਗੋਂ ਅਨੇਕ ਸਿੱਖ ਕਾਂਗਰਸੀ ਨੇਤਾ ਵੀ ਹੋਰ ਰੰਗਮੰਚ ਤਲਾਸ਼ ਰਹੇ ਹਨ। ਇਸ ਗੱਲ ਨੂੰ ਲੈ ਕੇ ਸ਼ੰਕਾ ’ਚ ਡੁੱਬੀ ਕਾਂਗਰਸ ਹੋਰ ਪਾਰਟੀਆਂ ਵਿਰੁੱਧ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਦੇਰ ਤੱਕ ਲਟਕਾ ਸਕਦੀ ਹੈ। ਪਹਿਲਾਂ ਤੋਂ ਹੀ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਨਿਰਾਸ਼ ਹਿੰਦੂ ਵੋਟ ਬੈਂਕ ਨੂੰ ਉਦੋਂ ਵੀ ਝਟਕਾ ਲੱਗਾ ਸੀ ਜਦੋਂ ਕਾਂਗਰਸ ’ਚ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਮੁੱਖ ਮੰਤਰੀ ਦੇ ਨਵੇਂ ਚਿਹਰੇ ਦੀ ਕਵਾਇਦ ਚੱਲ ਰਹੀ ਸੀ। ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ’ਚੋਂ ਮੁੱਖ ਮੰਤਰੀ ਲਈ ਇਕ ਦਾ ਨਾਂ ਲੱਗਭਗ ਤੈਅ ਹੋਣ ਦੀ ਹਾਲਤ ’ਚ ਸੀ ਕਿ ਕਾਂਗਰਸ ਆਲਾ ਕਮਾਨ ਦੀ ਕਿਚਨ ਕੈਬਨਿਟ ਦੀ ਮੈਂਬਰ ਅੰਬਿਕਾ ਸੋਨੀ ਨੇ ਇਹ ਕਹਿ ਕੇ ਪੰਜਾਬ ਦੇ ਹਿੰਦੂਆਂ ’ਤੇ ਬੰਬ ਸੁੱਟ ਦਿੱਤਾ ਕਿ ਪੰਜਾਬ ਦਾ ਮੁੱਖ ਮੰਤਰੀ ਕੋਈ ਸਿੱਖ ਹੀ ਹੋ ਸਕਦਾ ਹੈ। ਅੰਬਿਕਾ ਸੋਨੀ ਦੀ ਇਸ ਗੱਲ ’ਤੇ ਗੈਰ -ਕਾਂਗਰਸੀ ਨੇਤਾਵਾਂ ਤੋਂ ਇਲਾਵਾ ਕਾਂਗਰਸ ਦੇ ਨੇਤਾਵਾਂ ’ਚੋਂ ਇਕ ਸੁਨੀਲ ਜਾਖੜ ਦੀ ਗੰਭੀਰ ਪ੍ਰਤੀਕਿਰਿਆ ਸੀ ਕਿ ਕਾਂਗਰਸ ਦੇ ਨੇਤਾ ਜਿਸ ਜਾਤੀਵਾਦ ਨੂੰ ਹਵਾ ਦੇ ਰਹੇ ਹਨ ਉਹ ਕਾਂਗਰਸ ਲਈ ਘਾਤਕ ਹੋਵੇਗਾ ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ’ਤੇ ਨਵਜੋਤ ਸਿੱਧੂ ਦਾ ਫਿਰ ਹਮਲਾ, ਟਵੀਟ ਕਰਕੇ ਆਖੀ ਵੱਡੀ ਗੱਲ

ਉਨ੍ਹਾਂ ਦਾ ਕਹਿਣਾ ਸੀ ਕਿ ਯੋਗਤਾ ਨੂੰ ਛੱਡ ਕੇ ਜਾਤੀਵਾਦ ਦੇ ਆਧਾਰ ’ਤੇ ਕਾਂਗਰਸ ਦਾ ਪੱਖ ਦੁਖਦ ਹੈ । ਉਨ੍ਹਾਂ ਸਵਾਲ ਵੀ ਕੀਤਾ ਸੀ ਕਿ ਜੇਕਰ ਅਜਿਹਾ ਹੀ ਸੀ ਤਾਂ ਸਿਰਫ ਦੋ ਫ਼ੀਸਦੀ ਸਿੱਖ ਜਨਸੰਖਿਆ ਵਾਲੇ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਕਿਉਂ ਬਣਾਉਣਾ ਸੀ। ਕਾਂਗਰਸ ਵੱਲੋਂ ਅੰਬਿਕਾ ਸੋਨੀ ਦੇ ਇਸ ਬਿਆਨ ’ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਤਾਂ ਪੰਜਾਬ ਦੇ ਹਿੰਦੂਆਂ ਨੇ ਤੇ ਕਾਂਗਰਸ ’ਚ ਬੈਠੇ ਹਿੰਦੂ ਨੇਤਾਵਾਂ ਤੇ ਵਿਧਾਇਕਾਂ ਨੇ ਇਸ ਨੂੰ ਕਾਂਗਰਸ ਦੀ ਨੀਤੀ ਮੰਨ ਲਿਆ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਲਗਾਤਾਰ ਨਾਰਾਜ਼ਗੀ ਭਰੇ ਟਵੀਟ, ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਦੇ ਗੰਭੀਰ ਟਵੀਟ ਸੰਕੇਤ ਦੇ ਰਹੇ ਹੈ ਕਿ ਕਾਂਗਰਸ ’ਚ ਹੁਣ ਹਿੰਦੂ ਘੁਟਨ ਮਹਿਸੂਸ ਕਰ ਰਹੇ ਹਨ । ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਬਟਾਲਾ ਤੋਂ ਕਾਂਗਰਸੀ ਹਿੰਦੂ ਨੇਤਾ ਅਸ਼ਵਨੀ ਸੇਖੜੀ ਦਾ ਬਗਾਵਤ ਕਰਨਾ ਤੇ ਸਰਕਾਰ ਵੱਲੋਂ ਉਸ ਨੂੰ ਮਨਾਉਣਾ ਹਿੰਦੂਆਂ ਨੂੰ ਨਜ਼ਰ-ਅੰਦਾਜ਼ ਕਰਨ ਦਾ ਮਾਮਲਾ ਸੀ ।

ਇਹ ਵੀ ਪੜ੍ਹੋ : ਵਡਾਲਾ ਭਿੱਟੇ ਵੱਢ ਦੇ ਸਰਕਾਰੀ ਸਕੂਲ ’ਚ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅਚਨਚੇਤ ਕੀਤੀ ਚੈਕਿੰਗ

ਹੁਣ ਮੁੱਖ ਮੰਤਰੀ ਤਬਦੀਲੀ ਤੋਂ ਬਾਅਦ ਗੁਰਦਾਸਪੁਰ ’ਚ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤਾਂ ਅਸ਼ਵਨੀ ਸੇਖੜੀ ਵਿਚਕਾਰ ਟਕਰਾਅ ਵਾਲੀ ਬਿਆਨਬਾਜ਼ੀ ਉਸੇ ਦੀ ਅਗਲੀ ਲੜੀ ਹੈ । ਗੁਰਦਾਸਪੁਰ ਤੋਂ ਹੀ ਕਾਂਗਰਸ ਦੇ ਸੀਨੀਅਰ ਨੇਤਾ ਰਮਨ ਬਹਿਲ ਵੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਚੁੱਕੇ ਹਨ । ਗੁਰਦਾਸਪੁਰ ਦੇ ਇਕ ਹਿੰਦੂ ਨੇਤਾ ਨੇ ਤਾਂ ‘ਆਪ’, ਭਾਜਪਾ, ਅਕਾਲੀ ਦਲ ਤੇ ਪੰਜਾਬ ਲੋਕ ਕਾਂਗਰਸ ਨਾਲ ਸੰਪਰਕ ਬਣਾਇਆ ਹੋਇਆ ਹੈ । ਮੋਗਾ ਜ਼ਿਲ੍ਹੇ ਦਾ ਕਾਂਗਰਸ ਵਿਧਾਇਕ ਵੀ ਹੁਣ ਕਾਂਗਰਸ ਛੱਡਣ ਦੀ ਚਰਚਾ ਨੂੰ ਲੈ ਕੇ ਸੁਰਖ਼ੀਆਂ ’ਚ ਹੈ। ਫਾਜ਼ਿਲਕਾ ਤੋਂ ਸਾਬਕਾ ਕਾਂਗਰਸ ਵਿਧਾਇਕ ਮਹਿੰਦਰਾ ਰਿਣਵਾ, ਜਲਾਲਾਬਾਦ ਤੋਂ ਸਾਬਕਾ ਕਾਂਗਰਸੀ ਮੰਤਰੀ ਹੰਸ ਰਾਜ ਜੋਸਨ, ਜਲਾਲਾਬਾਦ ਤੋਂ ਹੀ ਕਾਂਗਰਸ ਦੇ ਬੁੱਧੀਜੀਵੀ ਸੈੱਲ ਦੇ ਚੇਅਰਮੈਨ ਅਨੀਸ਼ ਸਿਡਾਨਾ, ਇਨ੍ਹਾਂ ਸਾਰਿਆਂ ਦਾ ਅਕਾਲੀ ਦਲ ’ਚ ਸ਼ਾਮਲ ਹੋਣਾ ਕਾਂਗਰਸ ’ਚ ਹਿੰਦੂਆਂ ਦੀ ਅਣਦੇਖੀ ਕਰਨ ਦਾ ਨਤੀਜਾ ਸੀ। ਕਾਂਗਰਸ ’ਚ ਗੈਂਗਸਟਰ ਕਲਚਰ ਦੀ ਸ਼ੁਰੂਆਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਦਾਖਲੇ ਨਾਲ ਕਾਂਗਰਸ ਤਾਂ ਬੈਕਫੁੱਟ ’ਤੇ ਜਾਣ ਲੱਗੀ ਹੈ । ਉੱਥੇ ਹੀ ਮਾਨਸਾ ਵਿਧਾਨ ਸਭਾ ਖੇਤਰ ਤੋਂ ਦੋ ਦਿਨ ਪਹਿਲਾਂ ਕਾਂਗਰਸ ਨੇ ਨੇਤਾਵਾਂ ਨੇ ਜਨਤਕ ਬੈਠਕ ਕਰ ਕੇ ਪਾਰਟੀ ਨੂੰ ਸਪੱਸ਼ਟ ਚਿਤਾਵਨੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਅੱਧੀ ਰਾਤ ਮੁੱਖ ਮੰਤਰੀ ਚੰਨੀ ਨੂੰ ਦੇਖ ਹੈਰਾਨ ਹੋਏ ਪਿੰਡ ਖੁਆਲੀ ਦੇ ਲੋਕ, ਸਾਦਗੀ ਭਰੇ ਅੰਦਾਜ਼ ਨੇ ਲੁੱਟਿਆ ਸਭ ਦਾ ਦਿਲ

ਮਾਨਸਾ ਤੋਂ ਹੀ 5 ਦਹਾਕਿਆਂ ਤੋਂ ਪੀੜ੍ਹੀ ਦਰ ਪੀੜ੍ਹੀ ਕਾਂਗਰਸ ’ਚ ਸਰਗਰਮ ਰਹੇ ਅਰੋੜਵੰਸ਼ੀ ਨੇਤਾ ਬਲਵਿੰਦਰ ਨਾਰੰਗ ਨੇ ਵੀ ਸੋਸ਼ਲ ਮੀਡੀਆ ’ਤੇ ਕਹਿ ਦਿੱਤਾ ਕਿ ਹੁਣ ਕਾਂਗਰਸ ਦਾ ਕਲਚਰ ਬਦਲ ਚੁੱਕਿਆ ਹੈ ਤੇ ਹੁਣ ਇਸ ’ਚ ਘੁਟਨ ਮਹਿਸੂਸ ਹੋ ਰਹੀ ਹੈ। ਮਾਨਸਾ ’ਚ ਜੇਕਰ ਕਾਂਗਰਸ ਮੂਸੇਵਾਲਾ ਨੂੰ ਟਿਕਟ ਦਿੰਦੀ ਹੈ ਤਾਂ ਉੱਥੇ ਧਮਾਕੇ ਦਾ ਐਲਾਨ ਪਹਿਲਾਂ ਤੋਂ ਹੀ ਕੀਤਾ ਜਾ ਚੁੱਕਿਆ ਹੈ । ਮਾਝੇ ਤੋਂ ਹੀ ਕਾਂਗਰਸ ਦੇ ਬਾਗੀ ਮੰਨੇ ਜਾਂਦੇ ਵਿਧਾਇਕ ਦਾ ਸੰਪਰਕ ਭਾਜਪਾ ਤੇ ਅਕਾਲੀ ਦਲ ਨਾਲ ਬਣਿਆ ਹੋਇਆ ਹੈ । ਪਠਾਨਕੋਟ ਤੋਂ ਇਕ ਕਾਂਗਰਸੀ ਵਿਧਾਇਕ ਦੀ ਤਾਂ ਭਾਜਪਾ ਨਾਲ ਗੱਲ ਵੀ ਤੈਅ ਹੋ ਚੁੱਕੀ ਹੈ। ਲੁਧਿਆਣਾ ਤੋਂ 2 ਵਿਧਾਇਕ ਵੀ ਲਗਾਤਾਰ ਭਾਜਪਾ ਦੇ ਸੰਪਰਕ ’ਚ ਹਨ। ਫ਼ਿਰੋਜ਼ਪੁਰ ਤੋਂ ਇਕ ਸਾਬਕਾ ਮੰਤਰੀ ਕੈਪਟਨ ਵਾਲੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਸੰਪਰਕ ’ਚ ਹੈ ਤੇ ਫ਼ਿਰੋਜ਼ਪੁਰ ਕੈਂਟ ਤੋਂ ਚੋਣ ਲੜਨ ਲਈ ਟਿਕਟ ਮੰਗ ਰਿਹਾ ਹੈ। ਕਾਂਗਰਸ ਦਾ ਇਕ ਸੰਸਦ ਮੈਂਬਰ ਵੀ ਪਹਿਲਾਂ ਅਕਾਲੀ ਦਲ ’ਚ ਜਾਣ ਦੀ ਤਿਆਰੀ ’ਚ ਸੀ ਪਰ ਕੇਂਦਰ ਸਰਕਾਰ ਵੱਲੋਂ 3 ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਪੰਜਾਬ ਦੀ ਰਾਜਨੀਤਕ ਫ਼ਿਜ਼ਾ ਬਦਲ ਗਈ ਹੈ ਤੇ ਉਕਤ ਸੰਸਦ ਵੀ ਹੁਣ ਭਾਜਪਾ ’ਚ ਜਾਣ ਲਈ ਸਹੀ ਸਮੇਂ ਦਾ ਇੰਤਜ਼ਾਰ ਕਰ ਰਿਹਾ ਹੈ ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਐਕਸ਼ਨ ਮੋਡ ’ਚ ਭਾਜਪਾ, ਆਖੀਆਂ ਵੱਡੀਆਂ ਗੱਲਾਂ

ਸੂਤਰ ਦੱਸਦੇ ਹਨ ਕਿ ਕਾਂਗਰਸ ਦੇ 5 ਵਿਧਾਇਕ ਅਕਾਲੀ ਦਲ ਦੇ ਸੰਪਰਕ ’ਚ ਹਨ, ਜਦੋਂ ਕਿ 10 ਵਿਧਾਇਕ ਭਾਜਪਾ ਦੇ ਸੰਪਰਕ ’ਚ ਹਨ । ਦੋ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਾਘਵ ਚੱਢਾ ਨੇ ਦੋਸ਼ ਲਾਏ ਸਨ ਕਿ ਭਾਜਪਾ ਉਨ੍ਹਾਂ ਦੇ ਵਿਧਾਇਕਾਂ ਤੇ ਸੰਸਦਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ , ਜੋ ਇਸ ਗੱਲ ਦਾ ਸੰਦੇਸ਼ ਸੀ ਕਿ ਵੱਡੇ ਪੱਧਰ ਦੀ ਰਾਜਨੀਤਕ ਹਲਚਲ ਹੋਣ ਵਾਲੀ ਹੈ । ਇੱਧਰ ਅਕਾਲੀ ਦਲ ’ਚ ਵੀ ਹਿੰਦੂ ਅਸਹਿਜ ਮਹਿਸੂਸ ਕਰ ਰਹੇ ਹਨ । ਜਥੇਦਾਰਾਂ ਵੱਲੋਂ ਹਿੰਦੂਵਾਦ ਦੇ ਨਾਂ ’ਤੇ ਵਿਰੋਧ ਤੇ ਨਿਸ਼ਾਨਾ ਹਿੰਦੂਆਂ ਵੱਲ ਰੱਖਣ ਨਾਲ ਹਿੰਦੂ ਨੇਤਾ ਅਕਾਲੀ ਦਲ ਲੀਡਰਸ਼ਿਪ ਤੋਂ ਨਿਰਾਸ਼ ਹਨ । ਅਕਾਲੀ ਦਲ ਦੇ ਇਕ ਹਿੰਦੂ ਨੇਤਾ ਨੇ ਦੱਸਿਆ ਕਿ ਇਸ ਬਾਰੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਸਾਵਧਾਨ ਵੀ ਕੀਤਾ ਗਿਆ ਹੈ ਕਿ ਉਹ ਜਥੇਦਾਰਾਂ ਨੂੰ ਬਿਆਨਬਾਜ਼ੀ ’ਤੇ ਕਾਬੂ ਕਰਨ ਪਰ ਉਹ ਵੀ ਪਾਰਟੀ ਦੇ ਕੱਟੜ ਨੇਤਾਵਾਂ ਦੇ ਦਬਾਅ ’ਚ ਹਨ । ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਤੋਂ ਅਕਾਲੀ ਦਲ ਦੇ ਇਕ ਵੱਡੇ ਨੇਤਾ , ਖੰਨਾ ਤੋਂ ਤੇ ਡੇਰਾ ਬੱਸੀ ਤੋਂ ਅਕਾਲੀ ਦਲ ਦੇ ਨੇਤਾਵਾਂ ਭਾਜਪਾ ’ਚ ਜਾਣਾ ਲੱਗਭਗ ਤੈਅ ਕਰ ਚੁੱਕਾ ਹੈ। ਦਿੱਲੀ ਤੋਂ ਵੱਡੇ ਅਕਾਲੀ ਨੇਤਾ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ’ਚ ਸ਼ਾਮਿਲ ਹੋਣ ਦੇ ਝਟਕੇ ਤੋਂ ਅਕਾਲੀ ਦਲ ਹੁਣ ਵੀ ਉੱਭਰ ਨਹੀਂ ਸਕਿਆ ਤੇ ਉਸ ਨੂੰ ਹੁਣ ਪਾਰਟੀ ਬਚਾਉਣ ਦੀ ਚਿੰਤਾ ਲੱਗੀ ਹੋਈ ਹੈ।

ਇਹ ਵੀ ਪੜ੍ਹੋ : ਸ੍ਰੀ ਕੀਰਤਪੁਰ ਸਾਹਿਬ ’ਚ ਖ਼ੌਫਨਾਕ ਵਾਰਦਾਤ, ਚਾਚੇ ਨੇ ਬੇਰਿਹਮੀ ਨਾਲ ਕਤਲ ਕੀਤਾ 21 ਸਾਲਾ ਭਤੀਜਾ

ਅਜਿਹਾ ਨਹੀਂ ਹੈ ਕਿ ਕਾਂਗਰਸ ਸਰਕਾਰ ’ਚ ਹਿੰਦੂ ਨੇਤਾ ਨਹੀਂ ਹੈ, ਸਗੋਂ ਜੋ ਨੇਤਾ ਹਨ ਉਹ ਇਕ ਤਰ੍ਹਾਂ ਨਾਲ ਹਾਸ਼ੀਏ ’ਤੇ ਹਨ ਤੇ ਆਪਣੇ-ਆਪਣੇ ਦਾਇਰੇ ਤੱਕ ਹੀ ਸੀਮਿਤ ਹਨ। ਸਹੂਲਤਾਂ ਦੇ ਮਾਮਲੇ ’ਚ ਵੀ ਪੰਜਾਬ ’ਚ ਹਿੰਦੂਆਂ ਦੀ ਅਣਡਿੱਠਤਾ ਤੋਂ ਉਹ ਖ਼ਫ਼ਾ ਹਨ, ਜਦੋਂ ਕਿ ਵੱਖ-ਵੱਖ ਟੈਕਸ ਦੇਣ ’ਚ ਹਿੰਦੂ ਸਭ ਤੋਂ ਅੱਗੇ ਹਨ । ਸੂਬੇ ’ਚ ਹਿੰਦੂਆਂ ਦਾ ਇਕ ਬਹੁਤ ਵੱਡਾ ਵੋਟ ਬੈਂਕ ਹੈ ਤੇ ਉਨ੍ਹਾਂ ਦੀ ਗਿਣਤੀ 38 ਫ਼ੀਸਦੀ ਤੋਂ ਜ਼ਿਆਦਾ ਹੈ , ਜੋ ਚੋਣਾਂ ’ਚ ਆਪਣੀ ਫੈਸਲਾਕੁੰਨ ਭੂਮਿਕਾ ਅਦਾ ਕਰਦਾ ਹੈ। ਬੇਸ਼ੱਕ ਕਾਂਗਰਸ ਨੇ ਸੁਨੀਲ ਜਾਖੜ ਨੂੰ ਚੋਣ ਮੁਹਿੰਮ ਕਮੇਟੀ ਦਾ ਪ੍ਰਧਾਨ ਬਣਾਇਆ ਹੈ ਪਰ ਉਨ੍ਹਾਂ ਦੇ ਗੈਂਗਸਟਰਾਂ ਦੇ ਕਾਂਗਰਸ ’ਚ ਦਾਖਲੇ ’ਤੇ ਕੀਤਾ ਗਿਆ ਟਵੀਟ ਤੇ ਟਿੱਪਣੀ ਤੇ ਉਨ੍ਹਾਂ ਦੇ ਮੁੱਦਿਆਂ ਪ੍ਰਤੀ ਕਾਂਗਰਸੀਆਂ ’ਤੇ ਦਬਾਅ ਪਾਵੇਗੀ। ਇਸ ਦਾ ਤੇ ਹੋਰ ਹਿੰਦੂ ਨੇਤਾਵਾਂ ਦੀ ਨੀਤੀ ਦਾ ਨਤੀਜਾ ਪੰਜਾਬ ’ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲੱਗਣ ਵਾਲੇ ਕੋਡ ਆਫ਼ ਕੰਡਕਟ ਦੀ ਉਡੀਕ ਕਰ ਰਿਹਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕਾਂਗਰਸ ਵਲੋਂ ਚੋਣ ਕਮੇਟੀਆਂ ਦਾ ਐਲਾਨ, ਸੁਨੀਲ ਜਾਖੜ ਤੇ ਪ੍ਰਤਾਪ ਬਾਜਵਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh