ਯੂਥ ਕਾਂਗਰਸ ਨੇ ਸਾਰੇ ਸਰਕਾਰੀ ਦਫ਼ਤਰਾਂ ''ਚ ਲਗਾਈਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ

07/12/2017 6:42:48 PM

ਜਲਾਲਾਬਾਦ (ਨਿਖੰਜ) : ਯੂਥ ਕਾਂਗਰਸ ਜਲਾਲਾਬਾਦ ਦੇ ਪ੍ਰਧਾਨ ਰੂਬੀ ਗਿੱਲ ਦੀ ਅਗਵਾਈ ਵਿਚ ਬੁੱਧਵਾਰ ਨੂੰ ਵੱਡੀ ਗਿਣਤੀ ਵਿਚ ਇਕੱਠੇ ਹੋਏ ਯੂਥ ਕਾਂਗਰਸ ਅਤੇ ਕਾਂਗਰਸ ਵਰਕਰਾਂ ਨੇ ਅਰਨੀ ਵਾਲਾ ਸ਼ੇਖ ਸੁਭਾਨ ਦੇ ਵੱਖ-ਵੱਖ ਸਰਕਾਰੀ ਦਫ਼ਤਰਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਲਗਾਈਆਂ। ਇਕੱਠੇ ਹੋਏ ਕਾਂਗਰਸ ਵਰਕਰਾਂ ਸਾਹਿਬ ਸਿੰਘ ਗਿੱਲ, ਮੇਜਰ ਬਰਾਤੀਆਂ ਸੰਧੂ, ਵਿਕਰਮ ਚਹਿਲ, ਸੋਨੂੰ, ਸ਼ੁਭਮ ਢੀਂਗੜਾ, ਸੁਰੇਸ਼ ਕੰਬੋਜ, ਸਾਗਰ, ਸੰਜੀਵ, ਦੀਪੂ, ਸੁਖਜੀਤ, ਜੁਪਿੰਦਰ, ਰਜਿੰਦਰ ਅਤੇ ਗੁਰਬੀਰ ਸਿੰਘ ਨੇ ਸਬ ਤਹਿਸੀਲ ਅਰਨੀ ਵਾਲਾ ਦੇ ਬਲਾਕ ਸੰਮਤੀ ਦਫ਼ਤਰ, ਮਾਰਕੀਟ ਕਮੇਟੀ ਦਫ਼ਤਰ, ਨਗਰ ਕੌਂਸਲ ਦਫ਼ਤਰ, ਬਿਜਲੀ ਦਫ਼ਤਰ, ਤਹਿਸੀਲ ਦਫ਼ਤਰ ਵਿਚ ਜਾ ਕੇ ਮੁੱਖ ਮੰਤਰੀ ਦੀਆਂ ਤਸਵੀਰਾਂ ਲਗਾਈਆਂ।
ਯੂਥ ਕਾਂਗਰਸ ਬਲਾਕ ਪ੍ਰਧਾਨ ਰੂਬੀ ਗਿੱਲ ਨੇ ਕਿਹਾ ਕਿ ਪੰਜਾਬ ਵਿਚੋਂ 10 ਸਾਲ ਦਾ ਕਾਲਾ ਰਾਜ ਸਮਾਪਤ ਕਰਕੇ ਕਾਂਗਰਸ ਪਾਰਟੀ ਸੱਤਾ ਵਿਚ ਆਈ ਅਤੇ ਆਉਂਦੇ ਸਾਰ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਫੈਸਲੇ ਲਏ ਜੋ ਕਿ ਹਰ ਵਰਗ ਦੇ ਹੱਕ ਵਿੱਚ ਹਨ। ਪਰ ਇਹ ਗੱਲ ਸਾਨੂੰ ਬੜੀ ਨਿਰਾਸ਼ ਕਰ ਰਹੀ ਸੀ ਕਿ ਜਿਸ ਮਹਾਨ ਮੁੱਖ ਮੰਤਰੀ ਦੀ ਬਦੌਲਤ ਅੱਜ ਪੰਜਾਬ ਖੁਸ਼ਹਾਲੀ ਵੱਖ ਤੁਰਿਆ ਹੈ, ਉਸਦੀ ਤਸਵੀਰ ਕਿਸੇ ਵੀ ਸਰਕਾਰੀ ਦਫ਼ਤਰ ਵਿਚ ਦੇਖਣ ਨੂੰ ਨਹੀਂ ਮਿਲ ਰਹੀ ਸੀ, ਜਿਸ ਕਾਰਨ ਅਸੀਂ ਮੁੱਖ ਮੰਤਰੀ ਸਾਹਿਬ ਦੀਆਂ ਤਸਵੀਰਾਂ ਖੁਦ ਤਿਆਰ ਕਰਵਾਈਆਂ ਅਤੇ ਅੱਜ ਕਾਂਗਰਸ ਵਰਕਰਾਂ ਅਤੇ ਖਾਸਕਰ ਯੂਥ ਨੂੰ ਨਾਲ ਲੈ ਕੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਤਸਵੀਰਾਂ ਲਗਾਈਆਂ ਹਨ।