ਕਾਂਗਰਸ ਵੱਲੋਂ ਬੁਢਲਾਡਾ ਦੇ 16 ਵਾਰਡਾਂ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

01/30/2021 5:39:13 PM

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ 19 ਵਿੱਚੋਂ 16 ਵਾਰਡਾਂ ਵਿਚ ਕਾਂਗਰਸ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਵਿਚ ਰਹਿੰਦੇ ਵਾਰਡ ਨੰਬਰ 2, 7 ਅਤੇ 14 ਦੇ ਉਮੀਦਵਾਰਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆ ਅੱਜ ਇੰਦਰਾ ਕਾਂਗਰਸ ਭਵਨ ਵਿਚ ਹਲਕਾ ਇੰਚਾਰਜ ਰਣਜੀਤ ਕੋਰ ਭੱਟੀ ਦੀ ਹਾਜ਼ਰੀ ਵਿਚ ਹਲਕੇ ਦੇ ਪਾਰਟੀ ਨਿਗਰਾਨ ਬਠਿੰਡਾ ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਕੇ ਕੇ ਅਗਰਵਾਲ ਵੱਲੋ਼ ਪੱਤਰਕਾਰਾਂ ਨੂੰ ਸੂਚੀ ਜਾਰੀ ਕਰਦਿਆਂ ਕਿਹਾ ਕਿ ਸ਼ਹਿਰ ਦੇ 19 ਵਿਚੋਂ 16 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਉਮੀਦਵਾਰਾਂ ਵਿਚ ਵਾਰਡ ਨੰਬਰ 1 ਤੋਂ ਮਨਜੀਤ ਕੌਰ ਪਤਨੀ ਸੁਖਪਾਲ ਸਿੰਘ, ਵਾਰਡ ਨੰਬਰ 3 ਤੋਂ ਰਾਣੀ ਪਤਨੀ ਕਮਲਜੀਤ ਸਰਮਾ, ਵਾਰਡ ਨੰਬਰ 4 ਤੋਂ ਸੋਨੀ ਸਿੰਘ ਪੁੱਤਰ ਪਾਲਾ ਸਿੰਘ, ਵਾਰਡ ਨੰਬਰ 5 ਤੋਂ ਗੁਰਮੀਤ ਕੋਰ ਪਤਨੀ ਨੀਲਮ ਸਿੰਘ ਨੂੰ।

ਇਸ ਤੋਂ ਇਲਾਵਾ ਵਾਰਡ ਨੰਬਰ 6 ਤੋਂ ਸਿੰਦਰ ਸਿੰਘ ਪੁੱਤਰ ਗਗਨ ਸਿੰਘ, ਵਾਰਡ ਨੰਬਰ 8 ਤੋਂ ਬਲਾਕ ਕਾਗਰਸ ਕਮੇਟੀ ਦੇ ਪ੍ਰਧਾਨ ਤੀਰਥ ਸਿੰਘ ਸਵੀਟੀ, ਵਾਰਡ ਨੰਬਰ 9 ਤੋਂ ਬਿੰਦੂ ਬਾਲਾ ਪਤਨੀ ਹੇਮ ਰਾਜ, ਵਾਰਡ ਨੰਬਰ 10 ਤੋਂ ਲਲਿਤ ਕੁਮਾਰ ਪੁੱਤਰ ਸੁਰੇਸ ਕੁਮਾਰ, ਵਾਰਡ ਨੰਬਰ 11 ਤੋਂ ਬਾਲਾ ਰਾਣੀ ਪਤਨੀ ਰਾਜ ਕੁਮਾਰ, ਵਾਰਡ ਨੰਬਰ 12 ਤੋਂ ਨਰੇਸ਼ ਕੁਮਾਰ ਪੁੱਤਰ ਤਾਰਾ ਚੰਦ, ਵਾਰਡ ਨੰਬਰ 13 ਤੋਂ ਚਮੇਲੀ ਦੇਵੀ ਪਤਨੀ ਅਸ਼ੋਕ ਕੁਮਾਰ, ਵਾਰਡ ਨੰਬਰ 15 ਤੋਂ ਗੁਰਪ੍ਰੀਤ ਕੌਰ ਚਹਿਲ ਪਤਨੀ ਤਰਜੀਵ ਚਹਿਲ, ਵਾਰਡ ਨੰਬਰ 16 ਤੋਂ ਹਰਵਿੰਦਰਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ, ਵਾਰਡ ਨੰਬਰ 17 ਤੋ ਗੁਰਜੀਤ ਸਿੰਘ ਪੁੱਤਰ ਗੁਰਪਿਆਰ ਸਿੰਘ, ਵਾਰਡ ਨੰਬਰ 18 ਤੋਂ ਸੁਖਵਿੰਦਰ ਸਿੰਘ ਪੁੱਤਰ ਲਾਭ ਸਿੰਘ, ਵਾਰਡ ਨੰਬਰ 19 ਤੋਂ ਨਰਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।

Gurminder Singh

This news is Content Editor Gurminder Singh