ਚੰਡੀਗੜ੍ਹ ਦੇ 16 ਥਾਣਿਆਂ ''ਚ 1400 ਵਾਹਨ ਬਣ ਰਹੇ ''ਕਬਾੜ''

10/30/2019 3:56:38 PM

ਚੰਡੀਗੜ੍ਹ (ਸੁਸ਼ੀਲ) : ਟ੍ਰਾਈਸਿਟੀ ਦੇ ਥਾਣੇ ਕਬਾੜਖਾਨੇ ਬਣ ਚੁੱਕੇ ਹਨ ਅਥੇ ਉਨ੍ਹਾਂ 'ਚ ਖੜ੍ਹੇ ਵਾਹਨ ਕਬਾੜ। ਹਜ਼ਾਰਾਂ ਵਾਹਨ ਪੁਲਸ ਦੀ ਲਾਪਰਵਾਹੀ ਅਤੇ ਕਾਨੂੰਨੀ ਰੁਕਾਵਟਾਂ ਕਾਰਨ ਕੰਡਮ ਹੋ ਚੁੱਕੇ ਹਨ। ਇੰਨਾ ਹੀ ਨਹੀਂ, ਪੁਲਸ ਥਾਣਿਆਂ 'ਚ ਖੜ੍ਹੇ ਲਾਵਾਰਿਸ ਅਤੇ ਕੇਸ ਪ੍ਰਾਪਰਟੀ 'ਚ ਜ਼ਬਤ ਕਈ ਵਾਹਨਾਂ ਦੇ ਟਾਇਰ ਅਤੇ ਬੈਟਰੀਆਂ ਤੱਕ ਗਾਇਬ ਹੋ ਗਈਆਂ ਹਨ। ਜ਼ਬਤ ਵਾਹਨ ਜ਼ਿਆਦਾਤਰ ਪੁਲਸ ਥਾਣਿਆਂ ਦੇ ਬਾਹਰ ਲਾਵਾਰਿਸ ਹਾਲਤ 'ਚ ਖੜ੍ਹੇ ਹਨ।

ਪੁਲਸ ਦੀ ਲਾਪਰਵਾਹੀ ਅਤੇ ਉਚਿਤ ਸਾਂਭ-ਸੰਭਾਲ ਨਾ ਹੋਣ ਕਾਰਨ ਲੱਖਾਂ ਰੁਪਿਆਂ ਦੇ ਵਾਹਨਾਂ ਨੂੰ ਜੰਗ ਲੱਗ ਚੁੱਕਾ ਹੈ। ਪੁਲਸ ਥਾਣਿਆਂ 'ਚ ਜ਼ਬਤ ਵਾਹਨਾਂ ਦਾ ਸਮਾਨ ਗਾਇਬ ਹੋਣ ਬਾਰੇ ਜਦੋਂ ਡੀ. ਐੱਸ. ਪੀ. ਪੀ. ਆਰ. ਓ. ਚਰਨਜੀਤ ਸਿੰਘ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਪਿੱਕ ਨਹੀਂ ਕੀਤਾ। ਥਾਣਿਆਂ 'ਚ ਖੜ੍ਹੇ ਲਾਵਾਰਿਸ ਵਾਹਨਾਂ ਦੇ ਮਾਲਕਾਂ ਤੱਕ ਪਹੁੰਚਾਉਣ ਲਈ ਚੰਡੀਗੜ੍ਹ ਪੁਲਸ ਨੇ ਕੁਝ ਮਹੀਨੇ ਪਹਿਲਾਂ ਹੀ ਐੱਨ. ਸੀ. ਆਰ. ਬੀ. ਵਲੋਂ ਹਾਇਰ ਕੰਪਨੀ ਨਾਲ ਐੱਮ. ਓ. ਯੂ. ਸਾਈਨ ਕੀਤਾ ਹੈ। ਇਹ ਕੰਪਨੀ ਚੰਡੀਗੜ੍ਹ ਦੇ 16 ਪੁਲਸ ਥਾਣਿਆਂ 'ਚ ਜਾ ਕੇ ਲਾਵਾਰਿਸ ਵਾਹਨਾਂ ਦਾ ਰਿਕਾਰਡ ਇਕੱਠਾ ਕਰ ਰਹੀ ਹੈ।

Babita

This news is Content Editor Babita