ਸੰਦੌੜ ਵਿਖੇ ਪ੍ਰੈਸ ਦੀ ਅਜਾਦੀ ''ਤੇ ਹੋਏ ਹਮਲੇ ਦੀ ਨਿੰਦਾ, ਪੁਲਸ ਤੋਂ ਕੀਤੀ ਕਾਰਵਾਈ ਦੀ ਮੰਗ

07/23/2021 10:13:40 PM

ਸੰਦੌੜ (ਰਿਖੀ)- ਅੱਜ ਕਸਬਾ ਸੰਦੌੜ ਦੇ ਇਕ ਟੀਵੀ ਚੈਨਲ ਦੇ ਪੱਤਰਕਾਰ ਨਾਲ ਜਨਤਕ ਕਵਰੇਜ ਮੌਕੇ ਇਕ ਪੰਚਾਇਤ ਮੈਂਬਰ ਵੱਲੋਂ ਤੈਸ਼ 'ਚ ਆ ਕਿ ਕੀਤੇ ਗਾਲੀ ਗਲੋਚ ਅਤੇ ਬਦਸਲੂਕੀ ਦੀ ਸਮੂਹ ਪ੍ਰੈਸ ਕਲੱਬ ਵੱਲੋਂ ਸਖ਼ਤ ਸ਼ਬਦਾਂ ਦੇ 'ਚ ਨਿੰਦਾ ਕੀਤੀ ਗਈ ਹੈ। ਇਸ ਮਾਮਲੇ 'ਚ ਪੁਲਸ ਥਾਣਾ ਸੰਦੌੜ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਪ੍ਰੈਸ ਕਲੱਬ ਸੰਦੌੜ ਦੇ ਪ੍ਰਧਾਨ ਕੇਵਲ ਸਿੰਘ ਸਹੋਤਾ ਨੇ ਦੱਸਿਆ ਕਿ ਅੱਜ ਸੰਦੌੜ ਵਿਖੇ ਇਕ ਪੁਲੀ ਦੇ ਨਿਰਮਾਣ ਮੌਕੇ ਲੋਕਾਂ ਦੀ ਮੰਗ ਤੇ ਟੀ ਵੀ ਚੈਨਲ ਦੇ ਰਿਪੋਰਟਰ ਵੱਲੋਂ ਕੀਤੀ ਜਾ ਰਹੀ ਕਵਰੇਜ ਮੌਕੇ ਮੈਂਬਰ ਪੰਚਾਇਤ ਨੇ ਪੱਤਰਕਾਰ ਹਰਪ੍ਰੀਤ ਸਿੰਘ ਨਾਲ ਕੈਮਰੇ ਦੇ ਸਾਹਮਣੇ ਗਾਲੀ ਗਲੋਚ ਕੀਤੀ ਅਤੇ ਕੈਮਰਾ ਬੰਦ ਕਰਕੇ ਇਥੋਂ ਜਾਣ ਲਈ ਧਮਕੀ ਦਿੱਤੀ। ਉਹਨਾਂ ਕਿਹਾ ਕਿ ਪੰਚ ਵੱਲੋਂ ਜਨਤਕ ਤੌਰ ਤੇ ਕੈਮਰੇ ਸਾਹਮਣੇ ਸਾਰੀ ਪ੍ਰੈਸ ਦੇ ਕੰਮ ਨੂੰ ਚਣੌਤੀ ਦਿੱਤੀ। ਜਿਸ ਨਾਲ ਸਮੁੱਚੇ ਪੱਤਰਕਾਰ ਭਾਈਚਾਰੇ ਦੇ ਮਨ ਨੂੰ ਠੇਸ ਪਹੁੰਚੀ ਹੈ ਅਤੇ ਪ੍ਰੈਸ ਦੀ ਅਜ਼ਾਦੀ ਦੇ ਹਮਲਾ ਹੋਇਆ ਹੈ। 

ਇਹ ਖ਼ਬਰ ਪੜ੍ਹੋ- IND v SL: ਭਾਰਤ ਨੇ ਦੁਹਰਾਇਆ ਇਤਿਹਾਸ, 40 ਸਾਲ ਬਾਅਦ ਕੀਤਾ ਅਜਿਹਾ


ਉਹਨਾਂ ਕਿਹਾ ਕਿ ਇਸ ਮਾਮਲੇ ਪੁਲਸ ਥਾਣਾ ਸੰਦੌੜ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਅਤੇ 'ਚ ਮਾਮਲੇ ਵਿਚ ਸੰਬੰਧਤ ਵਿਅਕਤੀ ਤੇ ਜਲਦ ਹੀ ਬਣਦੀ ਕਾਰਵਾਈ ਹੋਏ ਨਹੀਂ ਤਾਂ ਸਮੁੱਚੀ ਪ੍ਰੈਸ ਅਗਲਾ ਸੰਘਰਸ਼ ਉਲੀਕਣ ਲਈ ਮਜਬੂਰ ਹੋਵੇਗੀ ਓਧਰ ਪ੍ਰੈਸ ਤੇ ਹੋਏ ਇਸ ਹਮਲੇ ਦੀ ਪ੍ਰੈਸ ਕਲੱਬ ਮਾਲੇਰਕੋਟਲਾ, ਸ਼ੇਰਪੁਰ, ਮਹਿਲਕਲਾਂ, ਬਰਨਾਲਾ, ਰਾਏਕੋਟ, ਵੱਲੋਂ ਵੀ ਨਿਖੇਧੀ ਕੀਤੀ ਗਈ ਹੈ ਅਤੇ ਬਣਦੀ ਕਾਰਵਾਈ ਲਈ ਅਪੀਲ ਕੀਤੀ ਗਈ ਹੈ ਇਸ ਮੌਕੇ ਜਗਪਾਲ ਸਿੰਘ ਸੰਧੂ, ਗੁਰਪ੍ਰੀਤ ਸਿੰਘ ਚੀਮਾ, ਭੁਪਿੰਦਰ ਸਿੰਘ ਗਿੱਲ, ਰਿਖੀ, ਜਸਵੀਰ ਸਿੰਘ ਫਰਵਾਲੀ, ਅਜੇ ਬਾਂਸਲ, ਕੁਲਵੰਤ ਸੰਦੌੜ, ਮਹਿਬੂਬ ਤੱਖਰ, ਅਜੇ ਸੂਦ, ਹਰਪ੍ਰੀਤ ਸਿੰਘ, ਤਰਸੇਮ ਕਲਿਆਣੀ  ਸਮੇਤ ਸਮੂਹ ਪੱਤਰਕਾਰ ਹਾਜ਼ਰ ਸਨ। 

ਇਹ ਖ਼ਬਰ ਪੜ੍ਹੋ- IRE v RSA : ਦੱਖਣੀ ਅਫਰੀਕਾ ਨੇ ਆਇਰਲੈਂਡ ਨੂੰ 42 ਦੌੜਾਂ ਨਾਲ ਹਰਾਇਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News