ਜਲੰਧਰ ਦੇ ਮਸ਼ਹੂਰ ਸਿਵਲ ਹਸਪਤਾਲ 'ਚ ਪੈਦਾ ਹੁੰਦੇ ਹੀ ਹੋਈ ਬੱਚੇ ਦੀ ਅਦਲਾ-ਬਦਲੀ, ਹੋਇਆ ਭਾਰੀ ਹੰਗਾਮਾ (ਤਸਵੀਰਾਂ)

Friday, Oct 06, 2017 - 12:40 PM (IST)

ਜਲੰਧਰ — ਇਥੋਂ ਦੇ ਸਿਵਲ ਹਸਪਤਾਲ 'ਚ ਸਟਾਫ ਦੀ ਇਕ ਵੱਡੀ ਲਾਪਰਵਾਹੀ ਕਾਰਨ ਪਰਿਵਾਰਕ ਮੈਂਬਰਾਂ ਵਲੋਂ ਹੰਗਾਮਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਰਿਵਾਰਕ ਮੈਂਬਰਾਂ ਵਲੋਂ ਇਹ ਹੰਗਾਮਾ ਨਵ-ਜੰਮੇ ਬੱਚਿਆਂ ਦੀ ਅਦਲਾ-ਬਦਲੀ ਹੋ ਜਾਣ ਕਾਰਨ ਹੋਇਆ। ਦੱਸਿਆ ਜਾ ਰਿਹਾ ਹੈ ਕਿ ਬਲਜੀਤ ਕੌਰ ਪਤਨੀ ਧਰਮਿੰਦਰ ਲਾਲ ਵਾਸੀ ਪਿੰਡ ਮਡਾਲਾ ਕਲਾ ਨੂੰ ਜਲੰਧਰ ਦੇ ਸਿਵਲ ਹਸਪਤਾਲ 'ਚ ਡਿਲੀਵਰੀ ਲਈ ਲਿਆਂਦਾ ਗਿਆ। ਡਿਲੀਵਰੀ ਤੋਂ ਤੁੰਰਤ ਬਾਅਦ ਬਲਜੀਤ ਕੌਰ ਨੂੰ ਦੱਸਿਆ ਗਿਆ ਉਸ ਦੇ ਬੇਟਾ ਪੈਦਾ ਹੋਇਆ ਹੈ ਤੇ ਡਿਲਵਰੀ ਤੋਂ 2 ਘੰਟੇ ਬਾਅਦ ਉਸ ਨੂੰ ਬੇਟੀ ਪਕੜਾ ਦਿੱਤੀ ਗਈ ਜਿਸ ਤੋਂ ਬਾਅਦ ਉਕਤ ਮਹਿਲਾ ਨੇ ਹਸਪਤਾਲ 'ਚ ਹੰਗਾਮਾ ਖੜ੍ਹਾ ਕਰ ਦਿੱਤਾ ਕਿ ਉਸ ਨੂੰ ਕਿਹਾ ਗਿਆ ਸੀ ਉਸ ਨੇ ਪੁੱਤਰ ਨੂੰ ਜਨਮ ਦਿੱਤਾ ਹੈ।

PunjabKesari
ਬਲਜੀਤ ਕੌਰ ਦੇ ਭਰਾ ਸਨੀ ਨੇ ਦੱਸਿਆ ਕਿ ਸਵੇਰੇ ਹੀ ਉਸ ਦੀ ਭਐਣ ਦਾ ਆਪਰੇਸ਼ਨ ਹੋਇਆ ਸੀ, ਜਿਸ ਦੇ 2 ਘੰਟੇ ਬਾਅਦ ਉਸ ਦੇ ਹੱਥ 'ਚ ਲੜਕੀ ਪਕੜਾ ਦਿੱਤੀ ਗਈ ਤੇ ਕਿਹਾ ਗਿਆ ਕਿ ਤੁਹਾਡੇ ਬੇਟੀ ਪੈਦਾ ਹੋਈ ਹੈ। ਮੌਕੇ 'ਤੇ ਭਾਰੀ ਹੰਗਾਮਾ ਹੋਣ ਤੋਂ ਬਾਅਦ ਮੌਜੂਦਾ ਸਫਾਈ ਕਰਮਚਾਰੀ ਨੇ ਗਲਤੀ ਮੰਨੀ ਤੇ ਕਿਹਾ ਕਿ ਉਸ ਕੋਲੋਂ ਗਲਤੀ ਨਾਲ ਬੱਚਾ ਬਦਲ ਹੋ ਗਿਆ ਸੀ ਤੇ ਬਲਜੀਤ ਕੌਰ ਨੇ ਲੜਕੇ ਨੂੰ ਹੀ ਜਨਮ ਦਿੱਤਾ ਹੈ।

PunjabKesari
ਉਥੇ ਹੀ ਹਸਪਤਾਲ ਦੀ ਡਾਕਟਰ ਗੁਰਮੀਤ ਕੌਰ ਨੇ ਗਲਤੀ ਮੰਨਦੇ ਹੋਏ ਕਿਹਾ ਕਿ ਲੜਕਾ ਬਲਜੀਤ ਕੌਰ ਦਾ ਹੀ ਹੈ ਤੇ ਦੋਨਾਂ ਮਹਿਲਾਵਾਂ ਨੂੰ ਹੀ ਬੱਚੇ ਦੇ ਜਨਮ ਦੇ ਤੁਰੰਤ ਬਾਅਦ ਹੀ ਦੱਸ ਦਿੱਤਾ ਗਿਆ ਸੀ ਕਿ ਕਿਸ ਨੂੰ ਕਿਹੜਾ ਬੱਚਾ ਪੈਦਾ ਹੋਇਆ ਹੈ ਪਰ ਇਹ ਗਲਤੀ ਬੱਚਿਆਂ ਨੂੰ ਝੂਲੇ 'ਤੇ ਲੈ ਜਾਂਦੇ ਸਮੇਂ ਸਫਾਈ ਕਰਮਚਾਰੀ ਕੋਲੋਂ ਹੋ ਗਈ, ਜਿਸ ਨੂੰ ਸੁਧਾਰ ਲਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਡਾਕਟਰ ਨੇ ਪਰਿਵਾਰਕ ਮੈਂਬਰਾਂ ਤੋਂ ਮੁਆਫੀ ਵੀ ਮੰਗੀ।

PunjabKesari


Related News