ਵਿਰਾਟ ਕੋਹਲੀ ਦੀ ਮਾਸੂਮ ਧੀ ਬਾਰੇ ਗਲਤ ਟਿੱਪਣੀਆਂ ਕਰਨ ਵਾਲੇ ਬੀਮਾਰ ਮਾਨਸਿਕਤਾ ਵਾਲੇ : ਮਨੀਸ਼ਾ ਗੁਲਾਟੀ

11/03/2021 9:31:07 AM

ਚੰਡੀਗੜ੍ਹ (ਸ਼ਰਮਾ): ਵਿਰਾਟ ਕੋਹਲੀ ਦੀ ਮਾਸੂਮ ਧੀ ਬਾਰੇ ਗਲਤ ਟਿੱਪਣੀਆਂ ਕਰਨ ਵਾਲੇ ਬੀਮਾਰ ਮਾਨਸਿਕਤਾ ਵਾਲੇ ਹਨ। ਉਕਤ ਪ੍ਰਗਟਾਵਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕੀਤਾ। ਗੁਲਾਟੀ ਨੇ ਕਿਹਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਏ ਮੈਚ ਤੋਂ ਬਾਅਦ ਕੁਝ ਲੋਕਾਂ ਵਲੋਂ ਵਿਰਾਟ ਕੋਹਲੀ ਸਮੇਤ ਪੂਰੀ ਟੀਮ ਦੇ ਖਿਲਾਫ਼ ਸੋਸ਼ਲ ਮੀਡੀਆ ’ਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਵਿਰਾਟ-ਅਨੁਸ਼ਕਾ ਦੀ 10 ਮਹੀਨੇ ਦੀ ਧੀ ਨੂੰ ਮਿਲੀ ਜਬਰ-ਜ਼ਿਨਾਹ ਦੀ ਧਮਕੀ, ਜਾਣੋ ਪੂਰਾ ਮਾਮਲਾ

ਉਨ੍ਹਾਂ ਕਿਹਾ ਕਿ ਦਰਸ਼ਕਾਂ ਅਤੇ ਖੇਡ ਪ੍ਰਸ਼ੰਸਕਾਂ ਨੂੰ ਇਹ ਹੱਕ ਹੈ ਕਿ ਆਪਣੀ ਚਹੇਤੇ ਖਿਡਾਰੀ ਬਾਰੇ ਉਸਾਰੂ ਅਲੋਚਨਾ ਕਰਨ ਪਰ ਇਹ ਹੱਕ ਨਹੀਂ ਹੈ ਕਿ ਜੇਕਰ ਕੋਈ ਟੀਮ ਇਕ ਮੈਚ ਹਾਰ ਗਈ ਜਾ ਫਿਰ ਸੀਰੀਜ਼ ਤੋਂ ਬਾਹਰ ਹੋ ਗਈ ਤਾਂ ਅਖੌਤੀ ਖੇਡ ਪ੍ਰਸ਼ੰਸਕ ਖਿਡਾਰੀ ਬਾਰੇ ਜਾਂ ਉਸ ਦੇ ਪਰਿਵਾਰ ਬਾਰੇ ਗਲਤ ਟਿੱਪਣੀਆਂ ਕਰਨ। ਗੁਲਾਟੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਧੀ ਬਾਰੇ, ਬੇਹੂਦਾ ਟਿੱਪਣੀਆਂ ਕੀਤੀਆਂ ਹਨ, ਉਨ੍ਹਾਂ ਨੂੰ ਮਾਨਸਿਕ ਰੋਗਾਂ ਦੇ ਡਾਕਟਰਾਂ ਤੋਂ ਇਲਾਜ ਕਰਵਾਉਣ ਦੀ ਲੋੜ ਹੈ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ ਧੀ ਨੂੰ ਮਿਲੀ ਜਬਰ-ਜ਼ਿਨਾਹ ਦੀ ਧਮਕੀ ਮਗਰੋਂ ਐਕਸ਼ਨ 'ਚ ਦਿੱਲੀ ਮਹਿਲਾ ਕਮਿਸ਼ਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry