ਠੰਡੀਆਂ ਹਵਾਵਾਂ ਨੇ ਵਧਾਈ ਠੰਡ, ਕੱਲ ਤੇ ਪਰਸੋਂ ਮੀਂਹ ਸੰਭਵ

01/25/2020 8:07:40 PM

ਚੰਡੀਗੜ੍ਹ (ਯੂ.ਐੱਨ.ਆਈ.)- ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨਾਲ ਲੱਗਦੇ ਮੈਦਾਨੀ ਇਲਾਕੇ ’ਚ ਸ਼ਨੀਵਾਰ ਠੰਡੀਆਂ ਹਵਾਵਾਂ ਚਲਦੀਆਂ ਰਹੀਆਂ ਜਿਸ ਕਾਰਨ ਠੰਡ ਹੋਰ ਵੀ ਵਧ ਗਈ। ਮੌਸਮ ਵਿਭਾਗ ਮੁਤਾਬਕ ਐਤਵਰ ਨੂੰ ਮੌਸਮ ਖੁਸ਼ਕ ਰਹੇਗਾ ਪਰ ਸੋਮਵਾਰ ਤੇ ਮੰਗਲਵਾਰ ਮੀਂਹ ਪੈ ਸਕਦਾ ਹੈ। ਸ਼ਨੀਵਾਰ ਭਾਵੇਂ ਮੈਦਾਨੀ ਇਲਾਕਿਆਂ ’ਚ ਧੁੱਪ ਚੜੀ ਪਰ ਨਾਲ ਹੀ ਹਲਕੀ ਬਦਲਵਾਈ ਹੋਣ ਕਾਰਨ ਲੋਕਾਂ ਨੂੰ ਸੀਤਲਹਿਰ ਤੋਂ ਰਾਹਤ ਨਹੀਂ ਮਿਲੀ। ਪਤਝੜ ਦਾ ਮੌਸਮ ਸ਼ੁਰੂ ਹੋ ਜਾਣ ਕਾਰਨ ਤੇਜ਼ ਹਵਾਵਾਂ ਨੇ ਸੜਕਾਂ ’ਤੇ ਪੱਤੇ ਵਿਛਾ ਦਿੱਤੇ।

ਮੈਦਾਨੀ ਇਲਾਕਿਆਂ ਚੋਂ ਕਰਨਾਲ, ਹਿਸਾਰ, ਨਾਰਨੌਲ ਅਤੇ ਹੋਰਤਕ ਸਭ ਤੋਂ ਠੰਡੇ ਰਹੇ। ਕਰਨਾਲ ’ਚ ਘੱਟੋ ਘੱਟ ਤਾਪਮਾਨ 2 ਡਿਗਰੀ ਸੈਲਸਿਅਸ ਦਰਜ ਕੀਤਾ ਗਿਆ ਹੈ। ਹਿਸਾਰ, ਨਾਰਨੌਲ ਅਤੇ ਹੋਰਤਕ ’ਚ ਇਹ 3-3ਡਿਗਰੀ ਸੀ। ਚੰਡੀਗੜ੍ਹ’ਚ 6 ਡਿਗਰੀ ਸੈਲਸਿਅਸ ਤਾਪਮਾਨ ਦਰਜ ਕੀਤਾ ਗਿਆ। ਜਲੰਧਰ ਨੇੜੇ ਆਦਮਪੁਰ ’ਚ 4, ਅੰਮ੍ਰਿਤਸਰ ’ਚ 6 ਅਤੇ ਸਿਰਸਾ ’ਚ 5 ਡਿਗਰੀ ਸੈਲਸਿਅਸ ਤਾਪਮਾਨ ਦਰਜ ਕੀਤਾ ਗਿਆ।
ਹਿਮਾਚਲ ’ਚ ਕੁਝ ਦਿਨ ਪਹਿਲਾਂ ਤੱਕ ਹੋਈ ਬਰਫਬਾਰੀ ਕਾਰਨ ਲੋਕਾਂ ਨੂੰ ਅਜੇ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੈਸਟਰਨ ਡਿਸਟਰਬੈਂਸ ਕਾਰਨ ਹਿਮਾਚਲ ’ਚ ਆਉਂਦੇ ਦੋ ਦਿਨਾਂ ਦੌਰਾਨ ਹੋਰ ਬਰਫਬਾਰੀ ਹੋ ਸਕਦੀ ਹੈ। ਸ਼ਿਮਲਾ ’ਚ ਸ਼ਨੀਵਾਰ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸਿਅਸ ਦਰਜ ਕੀਤਾ ਗਿਆ। ਮਨਾਲੀ ’ਚ ਸਿਫਰ, ਕਲਪਾ ’ਚ ਮਨਫੀ 4, ਧਰਮਸ਼ਾਲਾ ’ਚ 3 , ਮੰਡੀ ’ਚ 4 ਡਿਗਰੀ ਸੈਲਸਿਅਸ ਤਾਪਮਾਨ ਦਰਜ ਕੀਤਾ ਗਿਆ।


Sunny Mehra

Content Editor

Related News