ਲੁਧਿਆਣਾ : ਕਰਫਿਊ ਦੌਰਾਨ ਖੁੱਲ੍ਹੇ ਰਹਿਣਗੇ ''ਕੋਲਡ ਸਟੋਰ'', ਕਿਸਾਨਾਂ ਨੂੰ ਮਿਲੀ ਛੋਟ

03/27/2020 1:52:57 PM

ਲੁਧਿਆਣਾ (ਹਿਤੇਸ਼) : ਪੂਰੀ ਦੁਨੀਆਂ 'ਚ ਤੜਥੱਲੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਅੰਦਰ ਕਰਫਿਊ ਲਗਾਇਆ ਗਿਆ ਹੈ, ਜਿਸ ਕਾਰਨ ਕਾਰੋਬਾਰੀਆਂ ਅਤੇ ਹੋਰਨਾ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ 'ਚ ਇਸ ਸਮੇਂ ਆਲੂ ਦੀ ਪੁਟਾਈ ਕੀਤੀ ਜਾ ਰਹੀ ਹੈ। ਪੁਟਾਈ ਤੋਂ ਬਾਅਦ ਛਾਂਟੀ ਕਰਕੇ ਆਲੂ ਉਤਪਾਦਕਾਂ ਵੱਲੋਂ ਇਹ ਫਸਲ ਵੱਖ-ਵੱਖ ਸ਼ਹਿਰਾਂ 'ਚ ਸਥਿਤ ਕੋਲਡ ਸਟੋਰਾਂ 'ਚ ਸਟੋਰ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਕੋਰੋਨਾ : ਪੰਜਾਬ ਸਰਕਾਰ ਨੇ ਜ਼ਮੈਟੋ ਨਾਲ ਕੀਤਾ ਸਮਝੌਤਾ, ਹੁਣ ਹੋਵੇਗੀ ਜ਼ਰੂਰੀ ਚੀਜ਼ਾਂ ਦੀ ਸਪਲਾਈ

ਇਸ ਫਸਲ ਨਾਲ ਕਈ ਲੋਕਾਂ ਦੇ ਸਮਾਜਕ ਅਤੇ ਆਰਥਕ ਹਿੱਤ ਜੁੜੇ ਹੋਏ ਹਨ। ਇਸ ਲਈ ਜ਼ਿਲਾ ਮੈਜਿਸਟ੍ਰੇਟ ਵਲੋਂ 10 ਅਪ੍ਰੈਲ ਤੱਕ ਜ਼ਿਲ੍ਹੇ ਦੇ ਕੋਲਡ ਸਟੋਰਾਂ ਨੂੰ ਆਲੂ ਦੀ ਫਸਲ ਸਟੋਰ ਕਰਨ ਲਈ ਖੁੱਲ੍ਹੇ ਰੱਖਣ ਦਾ ਹੁਕਮ ਦਿੱਤਾ ਗਿਆ ਹੈ। ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਸਟੋਰ ਮਾਲਕ ਕੋਵਿਡ-19 ਦੇ ਫੈਲਾਅ ਨੂ ਰੋਕਣ ਲਈ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਇਸ ਦਫਤਰ ਵੱਲੋਂ ਸਮੇ-ਸਮੇਂ ਜਾਰੀ ਹੋਈਆਂ ਹਦਾਇਤਾਂ ਦੀ ਪਾਲਣਾ ਦੇ ਨਾਲ-ਨਾਲ ਘੱਟ ਤੋਂ ਘੱਟ 2 ਮੀਟਰ ਦੀ ਸਮਾਜਿਕ ਦੂਰੀ ਬਣਾ ਕੇ ਰੱਖਣਗੇ ਅਤੇ ਕਿਸੇ ਵੀ ਹਾਲਤ 'ਚ ਲੋਡਿੰਗ-ਅਣਲੋਡਿੰਗ ਦੌਰਾਨ 10 ਤੋਂ ਜ਼ਿਆਦਾ ਵਿਅਕਤੀਆਂ ਦੀ ਲੇਬਰ ਇੱਕਠੀ ਨਹੀਂ ਹੋਣ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਦੁੱਧ, ਦਵਾਈਆਂ ਤੇ ਕਰਿਆਨਾ ਸਮਾਨ ਦੀ ਹੋਵੇਗੀ ਹੋਮ ਡਿਲੀਵਰੀ, ਸੰਪਰਕ ਨੰਬਰਾਂ ਦੀ ਸੂਚੀ ਜਾਰੀ

ਜ਼ਿਲਾ ਮੈਜਿਸਟ੍ਰੇਟ ਦਫਤਰ ਵਲੋਂ ਕਿਸਾਨਾਂ ਨੂੰ ਆਪਣੀ ਫਸਲ ਕੋਲਡ ਸਟੋਰਾਂ ਤੱਕ ਲਿਜਾਣ ਲਈ ਉਨ੍ਹਾਂ ਦੇ ਵਹੀਕਲ ਸਮੇਤ ਕਰਫਿਊ ਤੋਂ ਛੋਟ ਦਿੱਤੀ ਗਈ ਹੈ। ਅਜਿਹੇ ਕਿਸਾਨ ਕੋਲ ਆਪਣਾ ਪਛਾਣ ਪੱਤਰ ਭਾਵ ਫੋਟੋ ਵੋਟਰ ਕਾਰਡ, ਆਧਾਰ ਕਾਰਡ ਜਾਂ ਡਰਾਈਵਿੰਗ ਲਾਈਸੈਂਸ ਹੋਣਾ ਲਾਜ਼ਮੀਂ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਮਹਾਂਮਾਰੀ ਦਾ ਖਦਸ਼ਾ, ਪੋਲਟਰੀ ਫਾਰਮ 'ਚ 5 ਕਰੋੜ ਮੁਰਗੀਆਂ ਦੇ ਮਰਨ ਦਾ ਡਰ
 

Babita

This news is Content Editor Babita