ਭਦੌੜ ਹਲਕੇ 'ਚ CM ਮਾਨ ਵੱਲੋਂ ਰੋਡ ਸ਼ੋਅ, ਪੰਜਾਬ ਦੀ ਮੁੜ ਉਸਾਰੀ ਲਈ ਵੋਟਰਾਂ ਤੋਂ ਮੰਗਿਆ ਸਹਿਯੋਗ

06/16/2022 12:06:43 PM

ਬਰਨਾਲਾ : ਮੁੱਖ ਮੰਤਰੀ ਭਗਵੰਤ ਮਾਨ ਨੇ ਹੋਣ ਵਾਲੀਆਂ ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ 'ਆਪ' ਦੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ 'ਚ ਬਰਨਾਲਾ ਦੇ ਹਲਕਾ ਭਦੌੜ ਵਿਖੇ ਰੋਡ ਸ਼ੋਅ ਕਰ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਦੇਣ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਦੌੜ ਉਹ ਹਲਕਾ ਹੈ ਜਿਸ ਦਾ ਚਰਚਾ ਪੂਰੇ ਪੰਜਾਬ ਕੀਤੀ ਜਾ ਰਹੀ ਹੈ ਅਤੇ ਸਭ ਇਸ ਦੇ ਨਾਂ ਨੂੰ ਜਾਣਨ ਲੱਗ ਗਏ ਹਨ। ਇਸ ਦਾ ਕਾਰਨ ਇਹ ਹੈ ਕਿ ਇਥੋਂ ਦੇ 'ਆਪ' ਵਿਧਾਇਕ ਜੋ ਕਿ ਸਾਧਾਰਨ ਪਰਿਵਾਰ ਤੋਂ ਸਿਆਸਤ ਵਿਚ ਆਇਆ ਹੈ , ਲੋਕਾਂ ਨੇ ਉਸ ਨੂੰ ਬਹੁਤ ਪਿਆਰ ਨਾਲ ਜਤਾਇਆ ਹੈ। ਮੁੱਖ ਮੰਤਰੀ ਮਾਨ ਨੇ ਜਨਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਰੂਰ ਦੇ ਲੋਕਾਂ ਨੇ ਹੀ 2014 'ਚ ਉਨ੍ਹਾਂ ਨੂੰ ਜਿੱਤਾ ਕੇ ਪਾਰਲੀਮੈਂਟ ਭੇਜਿਆ ਸੀ , ਜਿਸ ਦੇ ਸਦਕਾ ਉਨ੍ਹਾਂ ਨੇ ਪਾਰਲੀਮੈਂਟ 'ਚ ਪੰਜਾਬ ਦੇ ਹੱਕ 'ਚ ਆਵਾਜ਼ ਚੁੱਕੀ ਸੀ। ਜਿਸ ਕਾਰਨ ਜਨਤਾ ਨੇ ਉਨ੍ਹਾਂ ਨੂੰ ਪੰਜਾਬ ਦੀ ਆਵਾਜ਼ ਵਜੋਂ ਦੇਖਦਿਆਂ ਇਸ ਮੁਕਾਮ 'ਤੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ  ਜਨਤਾ ਦੇ ਪਿਆਰ ਅਤੇ ਸਾਥ ਨੇ ਹੀ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਜਨਤਾ ਦੀ ਜ਼ਿੰਮੇਵਾਰੀ ਖ਼ਤਮ ਹੋ ਗਈ ਹੈ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੀ ਮੁੜ ਉਸਾਰੀ ਕੀਤੀ ਜਾਵੇਗੀ  ਪਰ ਇਸ 'ਚ ਸਮਾਂ ਲੱਗੇਗਾ ਕਿਉਂਕਿ ਇਹ 70 ਸਾਲ ਉਲਝੀ ਹੋਈ ਤਾਣੀ ਹੈ। ਜਿਸ ਨੂੰ 2-3 ਮਹੀਨਿਆਂ 'ਚ ਸੁਲਝਾਇਆ ਨਹੀਂ ਜਾ ਸਕਦਾ। 

ਇਹ ਵੀ ਪੜ੍ਹੋ- ਤ੍ਰਿਪਤ ਬਾਜਵਾ ਨੇ ਗਲਤ ਕੰਮ ਕੀਤਾ ਹੈ, ਜਾਂਚ ਤੋਂ ਬਾਅਦ ਅਫ਼ਸਰਾਂ ਨੂੰ ਵੀ ਨਹੀਂ ਬਖਸ਼ਾਂਗੇ: ਕੁਲਦੀਪ ਧਾਲੀਵਾਲ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ ਲਈ ਕਈ ਭ੍ਰਿਸ਼ਟਾਚਾਰੀ ਲੋਕਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ ਅਤੇ ਕਈਆਂ ਨੂੰ ਕਾਬੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਲਿਸਟ ਬਹੁਤ ਲੰਮੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਲੋਕਾਂ ਦੇ ਹੱਕ ਜਾ ਪੈਸਾ ਖਾਧਾ ਹੈ ਉਸ ਨੂੰ ਖਜਾਨੇ 'ਚ ਵਾਪਸ ਲਿਆ ਕੇ ,ਪੰਜਾਬ ਦੇ ਲੋਕਾਂ ਦੀ ਭਲਾਈ ਵਰਤਿਆ ਜਾਵੇਗਾ ਕਿਉਂਕਿ ਉਸ ਪੈਸੇ 'ਤੇ ਪੰਜਾਬੀਆਂ ਦਾ ਹੀ ਹੱਕ ਸੀ। ਬਸ ਇਸ ਸਭ ਲਈ ਉਨ੍ਹਾਂ ਨੂੰ ਸਮਾਂ ਚਾਹੀਦਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ 5800 ਏਕੜ ਦੀ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਏ ਹਨ ਜਿਸ ਦਾ ਲਾਭ ਆਮ ਜਨਤਾ ਨੂੰ ਹੋਵੇਗਾ।

ਇਹ ਵੀ ਪੜ੍ਹੋ- ਕੈਪਟਨ ਸਣੇ ਸਾਬਕਾ ਫ਼ੌਜੀਆਂ ਨੇ ਪ੍ਰਗਟਾਈ ਨਵੀਂ ਭਰਤੀ ਯੋਜਨਾ ‘ਅਗਨੀਪਥ’ ’ਤੇ ਚਿੰਤਾ

ਇਸ ਤੋਂ ਇਲਾਵਾ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਤੰਜ਼ ਕੱਸਦਿਆਂ ਕਿ ਕਿ ਉਹ ਕਹਿ ਰਹੇ ਹਨ ਕਿ ਜੇਕਰ ਲੋਕ ਉਨ੍ਹਾਂ ਵੱਲੋਂ ਚੁਣੇ ਉਮੀਦਵਾਰ ਨੂੰ ਸਾਂਸਦ ਬਣਾ ਦੇਣ ਤਾਂ ਉਸ ਤੋਂ ਬਾਅਦ ਉਹ ਬੰਦੀ ਸਿੰਘਾਂ ਦੀ ਰਿਹਾਈ ਕਰਵਾ ਦੇਣਗੇ। ਮਾਨ ਨੇ ਇਸ 'ਤੇ ਕਿਹਾ ਕਿ ਇਸ ਤਰ੍ਹਾਂ ਕੋਈ ਵੀ ਸਾਂਸਦ ਕਿਸੇ ਦੀ ਰਿਹਾਈ ਨਹੀਂ ਕਰਵਾ ਸਕਦਾ ਅਤੇ ਜੇਕਰ ਇਹ ਸੰਭਵ ਹੈ ਤਾਂ ਪਹਿਲਾਂ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਇਸ ਤਰ੍ਹਾਂ ਕਰ ਕੇ ਦਿਖਾਉਣ ਪਰ ਐੱਮ.ਪੀ ਬਣਨ ਨਾਲ ਕੋਈ ਇਸ ਤਰ੍ਹਾਂ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਸਿਮਰਨਜੀਤ ਮਾਨ ਅਤੇ ਕੇਵਲ ਸਿੰਘ ਢਿੱਲੋਂ ਨੂੰ ਵੀ ਘੇਰਿਆ ਹੈ।

ਭਗਵੰਤ ਮਾਨ ਨੇ ਕਿਹਾ ਕਿ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੇ ਇਹ ਨਹੀਂ ਕਿਹਾ ਕਿ ਉਹ ਸਾਂਸਦ ਬਣ ਤੋਂ ਬਾਅਦ ਹਸਪਤਾਲ ਬਣਾਉਣਗੇ ਜਾਂ ਸਕੂਲਾਂ ਦਾ ਸੁਧਾਰ ਕਰਨਗੇ ਪਰ ਸਾਡੀ ਸਰਕਾਰ ਇਸ ਨੂੰ ਲੈ ਕੇ ਵਚਨਬੱਧ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਗੁਰਮੇਲ ਸਿੰਘ ਆਮ ਘਰ ਦਾ ਮੁੰਡਾ ਹੈ ਅਤੇ ਉਹ ਸਰਪੰਚ ਵੀ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਪੰਚ ਰਹਿੰਦਿਆਂ ਗੁਰਮੇਲ ਸਿੰਘ ਨੇ ਲੋਕ ਭਲਾਈ ਹੀ ਕੀਤੀ ਹੈ ਅਤੇ ਜੇਕਰ ਉਹ ਜਿੱਤ ਜਾਂਦੇ ਹਨ ਅਤੇ ਉਸ ਤੋਂ ਬਾਅਦ ਲੋਕਾਂ ਦੇ ਚੰਗੇ ਲਈ ਹੀ ਕੰਮ ਕਰਨਗੇ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News