CM ਮਾਨ ਨੇ ਪੰਜਾਬ ਪੁਲਸ ਲਈ ਕਰ ਦਿੱਤੇ ਵੱਡੇ ਐਲਾਨ, ਤੁਸੀਂ ਵੀ ਸੁਣੋ Live 'ਚ ਕੀ ਬੋਲੇ (ਵੀਡੀਓ)

05/18/2023 1:09:37 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਮਿਊਂਸੀਪਲ ਭਵਨ ਵਿਖੇ ਪੰਜਾਬ ਪੁਲਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ (ਆਈ. ਬੀ.) 'ਚ 144  ਨਵੇਂ ਨਿਯੁਕਤ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਇਨ੍ਹਾਂ ਨਵੇਂ-ਨਿਯੁਕਤ ਨੌਜਵਾਨ ਮੁੰਡੇ-ਕੁੜੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਕਿ ਪੁਲਸ 'ਚ ਸਿਵਲ ਭਰਤੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਮਾਨ ਨੇ ਇਸ ਮੌਕੇ ਪੰਜਾਬ ਪੁਲਸ ਲਈ ਵੀ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦਾ ਅਪਡੇਟ ਰਹਿਣਾ ਅੱਜ ਦੇ ਜ਼ਮਾਨੇ ਦੀ ਮੰਗ ਹੈ ਕਿਉਂਕਿ ਜੇਕਰ ਇਹ ਅਪਡੇਟ ਨਹੀਂ ਹੋਵੇਗੀ ਤਾਂ ਸ਼ਰਾਰਤੀ ਅਨਸਰਾਂ ਨਾਲ ਮੁਕਾਬਲਾ ਕਿਵੇਂ ਕਰੇਗੀ। ਪੰਜਾਬ ਪੁਲਸ ਦੇ ਜੇਕਰ ਜਾਂਚ ਦੇ ਤਰੀਕੇ ਪੁਰਾਣੇ ਰਹੇ ਤਾਂ ਅਸੀਂ ਕਾਫੀ ਪਿੱਛੜ ਜਾਵਾਂਗੇ। ਪੰਜਾਬ ਪੁਲਸ ਦੇਸ਼ ਦੇ ਨੰਬਰ ਵਨ ਪੁਲਸ ਦੇ ਸਥਾਨ 'ਤੇ ਆਉਂਦੀ ਹੈ। ਇਹ ਤਾਂ ਹੀ ਸੰਭਵ ਹੋ ਸਕੇਗਾ, ਜੇਕਰ ਪੁਲਸ ਨੂੰ ਪੂਰੀ ਸੂਚਨਾ, ਸਹੀ ਦਿਸ਼ਾ-ਨਿਰਦੇਸ਼ ਅਤੇ ਨਵੀਂ ਤਕਨਾਲੋਜੀ ਮਿਲੇ।

ਇਹ ਵੀ ਪੜ੍ਹੋ : ਜਦੋਂ ਛੱਤਾਂ 'ਤੇ ਖੜਾਕਾ ਸੁਣ ਅੱਧੀ ਰਾਤ ਨੂੰ ਘਰਾਂ ਤੋਂ ਬਾਹਰ ਭੱਜੇ ਲੋਕ...

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਪੁਲਸ ਨੇ ਬਹੁਤ ਸਾਰੇ ਆਪਰੇਸ਼ਨ ਕਾਮਯਾਬ ਤਰੀਕੇ ਨਾਲ ਕੀਤੇ ਹਨ। ਅਸੀਂ ਇਹੀ ਚਾਹੁੰਦੇ ਹਾਂ ਕਿ ਜੋ ਲੋਕ ਸਮਾਜ 'ਚ ਕੋਈ ਵਿਗਾੜ ਪਾਉਣਾ ਚਾਹੁੰਦੇ ਹਨ ਜਾਂ ਅਸਥਿਰਤਾ ਫੈਲਾਉਣਾ ਚਾਹੁੰਦੇ ਹਨ, ਸਿਰਫ ਉਨ੍ਹਾਂ ਨੂੰ ਹੀ ਪੁਲਸ ਗ੍ਰਿਫ਼ਤਾਰ ਕਰੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਫਾਰੈਂਸਿਕ ਲੈਬ 'ਚ ਬਹੁਤ ਸਾਰੀਆਂ ਨਵੀਆਂ ਤਕਨੀਕਾਂ ਆ ਗਈਆਂ ਹਨ, ਜਿਸ ਨਾਲ ਦੋਸ਼ੀਆਂ ਨੂੰ ਫੜ੍ਹਿਆ ਜਾ ਸਕਦਾ ਹੈ। ਜੇਕਰ ਫਾਰੈਂਸਿਕ ਅਫ਼ਸਰ ਅਪਡੇਟਿਡ ਹੋਣਗੇ ਤਾਂ ਇਸ ਨਾਲ ਪੰਜਾਬ ਪੁਲਸ ਨੂੰ ਵੀ ਸਹਿਯੋਗ ਮਿਲ ਸਕੇਗਾ ਅਤੇ ਪੰਜਾਬ ਪੁਲਸ ਦੇ ਕੰਮ 'ਚ ਹੋਰ ਵੀ ਨਿਖ਼ਾਰ ਆਵੇਗਾ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪੰਜਾਬ ਪੁਲਸ ਵੱਲੋਂ ਬਿਨਾਂ ਕਿਸੇ ਖ਼ੂਨ-ਖ਼ਰਾਬੇ ਦੇ ਵੱਡੇ ਆਪਰੇਸ਼ਨ ਕੀਤੇ ਗਏ ਹਨ ਅਤੇ ਇਸ ਦੇ ਪਿੱਛੇ ਇਕ ਵੱਡੀ ਟੀਮ ਸੀ, ਇਸ ਲਈ ਸਭ ਨੂੰ ਟੀਮ ਦੇ ਨਾਲ ਹੀ ਕੰਮ ਕਰਨਾ ਪਵੇਗਾ ਕਿਉਂਕਿ ਹਮੇਸ਼ਾ ਟੀਮ ਹੀ ਜਿੱਤਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਮੋਹਰੀ ਸੂਬਾ ਹੈ ਅਤੇ ਜੇਕਰ ਪੰਜਾਬ ਦਾ ਨੌਜਵਾਨ ਖੁਸ਼ ਹੈ ਤਾਂ ਪੂਰਾ ਦੇਸ਼ ਖੁਸ਼ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਸਾਡੀ ਸਰਕਾਰ ਵੱਲੋਂ 29273 ਨਿਯੁਕਤੀ ਪੱਤਰ ਵੰਡੇ ਜਾ ਚੁੱਕੇ ਹਨ। 

ਇਹ ਵੀ ਪੜ੍ਹੋ : ਜਿਸਮ ਦੀ ਭੁੱਖ 'ਚ ਪਿਓ ਟੱਪ ਗਿਆ ਸਭ ਹੱਦਾਂ-ਬੰਨੇ, ਸ਼ਰਮ ਤੇ ਖ਼ੌਫ਼ ਕਾਰਨ ਮੂੰਹ ਨਾ ਖੋਲ੍ਹ ਸਕੀ 16 ਸਾਲਾਂ ਦੀ ਧੀ


ਪੰਜਾਬ ਪੁਲਸ ਲਈ ਕੀਤੇ ਵੱਡੇ ਐਲਾਨ
ਮੁੱਖ ਮੰਤਰੀ ਮਾਨ ਨੇ ਪੰਜਾਬ ਪੁਲਸ ਲਈ ਵੱਡੇ ਐਲਾਨ ਕਰਦਿਆਂ ਕਿਹਾ ਕਿ ਅਕਸਰ ਅਸੀਂ ਪੰਜਾਬ ਪੁਲਸ 'ਤੇ ਸਵਾਲ ਤਾਂ ਬਹੁਤ ਚੁੱਕਦੇ ਹਨ ਪਰ ਜੇਕਰ ਪੁਲਸ ਕੋਲ ਨਵੀਂ ਤਕਨੀਕ ਹੀ ਨਹੀਂ ਹੋਵੇਗੀ ਤਾਂ ਉਹ ਮੁਲਜ਼ਮਾਂ ਨੂੰ ਕਿਵੇਂ ਫੜ੍ਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਬੀਤੇ ਦਿਨੀਂ ਉਨ੍ਹਾਂ ਨੇ ਗੂਗਲ ਦੀ ਟੀਮ ਨਾਲ ਗੱਲ ਕੀਤੀ ਸੀ ਅਤੇ ਹੁਣ ਅਸੀਂ ਜਲਦੀ ਹੀ ਗੂਗਲ ਟੀਮ ਨੂੰ ਬੁਲਾ ਰਹੇ ਹਾਂ ਅਤੇ ਪੰਜਾਬ ਪੁਲਸ ਨੂੰ ਪੂਰੀ ਤਰ੍ਹਾਂ ਨਾਲ ਮਾਡਰਨ ਕਰ ਦੇਵਾਂਗੇ।

ਇਹ ਵੀ ਪੜ੍ਹੋ : ਦੇਖਦੇ ਹੀ ਦੇਖਦੇ ਅੱਗ ਦੇ ਭਾਂਬੜਾਂ ਨੇ ਘੇਰ ਲਈ ਇਮਾਰਤ, ਜਾਨ ਬਚਾਉਣ ਲਈ ਨੌਜਵਾਨ ਨੇ ਮਾਰ ਦਿੱਤੀ ਛਾਲ (ਤਸਵੀਰਾਂ)

ਇਸ ਦੇ ਨਾਲ ਹੀ ਪੰਜਾਬ ਪੁਲਸ ਨੂੰ ਨਵੀਂ ਤਕਨੀਕ ਦੀਆਂ ਗੱਡੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤਰ੍ਹਾਂ ਪੰਜਾਬ ਪੁਲਸ ਦੇਸ਼ ਦੀ ਸਭ ਤੋਂ ਅਪਡੇਟਿਡ ਅਤੇ ਡਿਜੀਟਲ ਪੁਲਸ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਇਸ ਦੇ ਵੇਰਵੇ 10 ਦਿਨਾਂ ਦੇ ਅੰਦਰ ਦੇ ਦੇਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਸੰਸਦ ਮੈਂਬਰ ਹੁੰਦਿਆਂ ਉਨ੍ਹਾਂ ਨੇ ਪੂਰੇ ਜ਼ਿਲ੍ਹੇ 'ਚ ਲੇਟੈਸਟ ਕੈਮਰੇ ਲਾਏ ਸਨ, ਜਿਨ੍ਹਾਂ ਦੀ ਮਾਨੀਟਰਿੰਗ ਪੁਲਸ ਥਾਣਿਆਂ 'ਚ ਹੁੰਦੀ ਹੈ ਅਤੇ ਪੁਲਸ ਨੂੰ ਕਾਫੀ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਥਾਣਿਆਂ ਨੂੰ ਵੀ ਮਾਡਰਨ ਬਣਾਇਆ ਜਾਵੇਗਾ ਅਤੇ ਸੰਗਰੂਰ 'ਚ ਲੇਡੀਜ਼ ਥਾਣਾ ਵੀ ਬਣਾਇਆ ਗਿਆ ਹੈ, ਜਦੋਂ ਕਿ ਪੂਰੇ ਪੰਜਾਬ 'ਚ ਕੁੱਲ 8 ਮਹਿਲਾ ਥਾਣੇ ਹਨ, ਜਿਨ੍ਹਾਂ 'ਚ ਔਰਤਾਂ ਆਪਣੀ ਸ਼ਿਕਾਇਤ ਕਰ ਸਕਦੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita