ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ’ਤੇ CM ਮਾਨ ਵਲੋਂ ਦਿੱਤੇ ਬਿਆਨ ਦੀ ਸੁਖਜਿੰਦਰ ਰੰਧਾਵਾ ਨੇ ਕੀਤੀ ਨਿੰਦਾ

08/25/2022 5:14:12 PM

ਚੰਡੀਗੜ੍ਹ - ਅਨਾਜ ਮੰਡੀ ਟ੍ਰਾਂਸਪੋਰਟੇਸ਼ਨ ਟੈਂਡਰ ਘਪਲੇ ’ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੇ ਗਏ ਬਿਆਨ ਦੀ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਨਿੰਦਾ ਕੀਤੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਭਾਰਤ ਭੂਸ਼ਣ ਦੀ ਗ੍ਰਿਫ਼ਤਾਰੀ ’ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜੋ ਬਿਆਨ ਦਿੱਤਾ ਗਿਆ ਹੈ, ਉਹ ਬਹੁਤ ਮੰਦਭਾਗਾ ਅਤੇ ਹੰਕਾਰੀ ਬਿਆਨ ਹੈ। ਉਨ੍ਹਾਂ ਦਾ ਇਹ ਹੰਕਾਰੀ ਬਿਆਨ ਸਿਰ ’ਤੇ ਜਦੋਂ ਚੜ੍ਹ ਜਾਂਦਾ ਹੈ ਤਾਂ ਨੁਕਸਾਨ ਹੁੰਦਾ ਹੈ।  

ਪੜ੍ਹੋ ਇਹ ਵੀ ਖ਼ਬਰ: ਸ਼ਰਮਨਾਕ: ਪਠਾਨਕੋਟ ’ਚ ਗੁੱਜਰ ਨੇ ਮਾਂ ਨਾਲ ਮਿਲ ਘਰਵਾਲੀ ਨੂੰ ਕੁੱਟ-ਕੁੱਟ ਕੀਤਾ ਅੱਧਮਰੀ, ਵੀਡੀਓ ਵਾਇਰਲ

ਇਕ ਵਿਧਾਇਕ ਵਲੋਂ ਟਿਕਟਾਂ ਵੇਚਣ ਦੇ ਲਗਾਏ ਦੋਸ਼ਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜੇਕਰ ਟਿਕਟਾਂ ਵੇਚਣ ਦਾ ਇਸ ਨੂੰ ਪਤਾ ਸੀ ਤਾਂ ਇਹ ਵੀ ਲੈ ਲੈਂਦਾ, ਕਿਉਂਕਿ ਇਸ ਕੋਲ ਵੀ ਬਹੁਤ ਪੈਸਾ ਹੈ। ਰਵਨੀਤ ਸਿੰਘ ਬਿੱਟੂ ਵਲੋਂ ਦਿੱਤੇ ਗਏ ਬਿਆਨ ’ਤੇ ਰੰਧਾਵਾ ਨੇ ਕਿਹਾ ਕਿ ਹਰੇਕ ਬੰਦੇ ਨੂੰ ਸਵਾਲ ਕਰਨ ਅਤੇ ਜਵਾਬ ਦੇਣ ਦਾ ਅਧਿਕਾਰ ਹੁੰਦਾ ਹੈ।

rajwinder kaur

This news is Content Editor rajwinder kaur