CM ਚੰਨੀ ’ਤੇ ਸੁਖਬੀਰ ਦਾ ਵਾਰ, ਕਿਹਾ ‘ਹਰ ਦੂਜੇ ਦਿਨ ਦਿੱਲੀ ਭੱਜਣ ਦੀ ਥਾਂ ਆਪਣੀ ਜ਼ਿੰਮੇਵਾਰੀ ਸੰਭਾਲਣ’

10/11/2021 10:39:39 AM

ਅੰਮ੍ਰਿਤਸਰ (ਛੀਨਾ) - ਪੰਜਾਬ ’ਚ ਬਣਿਆ ਬਿਜਲੀ ਸੰਕਟ ਕਾਂਗਰਸ ਸਰਕਾਰ ਵੱਲੋਂ ਅਗਾਉਂ ਯੋਜਨਾਬੰਦੀ ਤੇ ਤਿਆਰੀ ਦੇ ਮਾਮਲੇ ’ਚ ਉਕਾ ਹੀ ਨਲਾਇਕੀ ਅਤੇ ਗੈਰ-ਜ਼ਿੰਮੇਵਾਰੀ ਦਾ ਸਿੱਧਾ ਨਤੀਜਾ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਪੱਛਮੀ ਤੋਂ ਉਮੀਦਵਾਰ ਡਾ. ਦਲਬੀਰ ਸਿੰਘ ਵੇਰਕਾ ਦੀ ਅਗਵਾਈ ’ਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਇਹ ਪੰਜਾਬ ਨੂੰ ਹੋਏ ਪ੍ਰਸ਼ਾਸਕੀ ਕਮਜ਼ੋਰੀ ਦਾ ਹਿੱਸਾ ਹੈ, ਕਿਉਂਕਿ ਸੱਤਾਧਾਰੀ ਪਾਰਟੀ ਤਾਂ ਸੱਤਾ ਦੀਆਂ ਖੇਡਾਂ ਤੇ ਬਦਲਾਖੋਰੀ ਦੀ ਰਾਜਨੀਤੀ ’ਚ ਲੱਗੀ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਕਾਰ ਲੁੱਟਣ ਆਏ ਲੁਟੇਰਿਆਂ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ (ਵੀਡੀਓ)

ਸੁਖਬੀਰ ਨੇ ਕਿਹਾ ਕਿ ਕਾਰਨ ਬਿਜਲੀ ਸੰਕਟ ਤਾਂ ਆਉਣਾ ਹੀ ਸੀ ਤੇ ਇਸ ਦਾ ਕੋਲੇ ਦੀ ਘਾਟ ਨਾਲ ਕੋਈ ਲੈਣ-ਦੇਣ ਨਹੀਂ ਹੈ। ਕੋਲਾ ਮੰਤਰਾਲਾ ਤਾਂ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਦੇਸ਼ ’ਚ ਕਿਤੇ ਵੀ ਕੋਲਾ ਸਪਲਾਈ ਦੀ ਘਾਟ ਨਹੀਂ ਹੈ। ਇਸ ਤੋਂ ਸਪੱਸ਼ਟ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਹੀ ਅਸਲੀ ਵਿਲੇਨ ਹੈ ਤੇ ਇਹ ਅਜਿਹੇ ਹਾਲਾਤ ਨਾਲ ਨਜਿੱਠਣ ਲਈ ਲੋੜੀਂਦਾ ਕੋਲਾ ਭੰਡਾਰ ਕਰਨ ’ਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ ਸੀ ਪਰ ਕਾਂਗਰਸ ਸਰਕਾਰ ਦੇ ਰਾਜ ’ਚ ਲੋਕ ਫੇਰ ਬਿਜਲੀ ਕੱਟਾਂ ਨਾਲ ਜੂਝ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਪਤਨੀ ਦੇ ਕਾਰਨਾਮਿਆਂ ਤੋਂ ਦੁਖੀ 'ਆਪ' ਆਗੂ ਦੀ ਮੰਤਰੀ ਰੰਧਾਵਾ ਨੂੰ ਚਿਤਾਵਨੀ, ਕਾਰਵਾਈ ਨਾ ਹੋਈ ਤਾਂ ਕਰਾਂਗਾ ਆਤਮਦਾਹ

ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਬਿਜਲੀ ਤਰਜੀਹੀ ਖੇਤਰਾਂ ’ਚ ਸ਼ਾਮਲ ਸੀ। ਅਸੀਂ ਬਿਜਲੀ ਉਪਲੱਬਧਤਾ ਦੀ ਕ੍ਰਾਂਤੀ ਲਿਆਉਣ ਦੇ ਨਾਲ ਗ੍ਰੀਨ ਐਨਰਜੀ ’ਤੇ ਵਿਸ਼ੇਸ਼ ਜ਼ੋਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੋਲਰ ਪਾਵਰ ਸਮਰੱਥਾ ਵਧਾ ਕੇ ਇਸ ਖੇਤਰ ’ਚ ਸੂਬੇ ਨੂੰ ਆਗੂ ਮੰਨਿਆ ਗਿਆ, ਕਿਉਂਕਿ ਸੂਬਾ ਸੂਰਜ ਨੂੰ ਅਗਲਾ ਥਰਮਲ ਸਟੇਸ਼ਨ ਬਣਾ ਕੇ ਹੈਰਾਨੀਜਨਕ ਤਰੱਕੀ ਕਰ ਗਿਆ ਸੀ। ਅਸੀਂ 2007 ’ਚ ਸੱਤਾ ਸੰਭਾਲੀ ਸੀ ਤਾਂ ਉਸ ਵੇਲੇ ਸੂਬੇ ’ਚ ਰੋਜ਼ਾਨਾ 14 ਤੋਂ 16 ਘੰਟੇ ਬਿਜਲੀ ਕੱਟ ਲੱਗਦੇ ਸਨ। ਅਸੀਂ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਉਣ ਦਾ ਵਾਅਦਾ ਕੀਤਾ ਸੀ ਤੇ ਅਸੀਂ ਲੋਕਾਂ ਨੂੰ ਗਰਮੀਆਂ ਦੇ ਸਿਖ਼ਰ ’ਚ ਵੀ ਬਿਜਲੀ ਕੱਟ ਭੁਲਾ ਦਿੱਤੇ, ਜਦਕਿ ਕਾਂਗਰਸ ਦੇ ਸ਼ਾਸਕ ਮੌਜੂਦਾ ਸਥਿਤੀ ਸੰਭਾਲਣ ’ਚ ਨਾਕਾਮ ਸਾਬਤ ਹੋਏ ਹਨ, ਉਹ ਵੀ ਉਸ ਵੇਲੇ ਜਦੋਂ ਕੰਮ ਦਾ ਜ਼ਿਆਦਾ ਬੋਝ ਨਹੀਂ ਹੈ। 

ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ

ਉਨ੍ਹਾਂ ਕਿਹਾ ਕਿ ਮੌਜੂਦਾ ਬਿਜਲੀ ਸੰਕਟ ਆਸਾਨੀ ਨਾਲ ਵੇਖਿਆ ਜਾ ਸਕਦਾ ਸੀ ਤੇ ਇਸ ਨੂੰ ਸੰਭਾਲਿਆ ਵੀ ਜਾ ਸਕਦਾ ਸੀ ਬਸ਼ਰਤੇ ਕਿ ਸਰਕਾਰ ਕੋਲ ਸਮਾਂ ਹੁੰਦਾ ਤੇ ਉਹ ਅਗਾਉਂ ਤਿਆਰੀ ਕਰਦੀ ਪਰ ਉਨ੍ਹਾਂ ਨੇ ਪੰਜ ਸਾਲ ‘ਸੱਤਾ ਸੰਕਟ’ ’ਚ ਬਰਬਾਦ ਕਰ ਦਿੱਤੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਲੋਕ ਇਹ ਮੰਨਦੇ ਹਨ ਕਿ ਉਨ੍ਹਾਂ ਨੂੰ ਸਰਕਾਰ ਚਲਾਉਣ ਜਾਂ ਲੋਕਾਂ ਦੇ ਮਸਲੇ ਹੱਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਉਹ ਝੂਠੇ ਦੋਸ਼ਾਂ ਸਿਰ ਅਕਾਲੀਆਂ ਨੂੰ ਜੇਲ੍ਹ ਭੇਜ ਕੇ ਮੁੜ ਸੱਤਾ ਵਿਚ ਪਰਤ ਸਕਦੇ ਹਨ। ਇਸ ਸੋਚ ਕਾਰਨ ਸਾਰੇ ਸੂਬੇ ਦੇ ਹਾਲਾਤ ਹੀ ਮੌਜੂਦਾ ਵਿਗੜੀ ਸਥਿਤੀ ’ਚ ਪਹੁੰਚ ਗਏ ਹਨ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਨੂੰ ਲੈ ਕੇ ਗੰਭੀਰ ਹੋਈ ਕੇਂਦਰ ਸਰਕਾਰ : ਹੁਣ ਨਹੀਂ ਹੋਵੇਗਾ ‘ਤੇਰਾ DGP, ਮੇਰਾ DGP’

ਉਨ੍ਹਾਂ ਕਿਹਾ ਕਿ ਕੋਲੇ ਦੀ ਘਾਟ ਕੋਈ ਨਵੀਂ ਨਹੀਂ ਹੈ, ਇਹ ਸਾਡੇ ਵੇਲੇ ਵੀ ਹੋਈ ਸੀ ਪਰ ਅਸੀਂ ਪਹਿਲਾਂ ਹੀ ਅਗਾਉਂ ਤਿਆਰੀ ਕਰਦੇ ਸੀ। ਅਸੀਂ ਹਮੇਸ਼ਾ ਕੋਲਾ ਭੰਡਾਰਨ ਕਰ ਕੇ ਰੱਖਿਆ ਤੇ ਕਦੇ ਵੀ ਸੂਬੇ ਨੂੰ ਅਜਿਹੇ ਸੰਕਟ ’ਚ ਫਸਣ ਨਹੀਂ ਦਿੱਤਾ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦੇ ਸ਼ਾਸਕਾਂ ਨੇ ਆਪਣੀ ਨਾਲਾਇਕੀ ਕਾਰਨ ਸੂਬੇ ਨੂੰ ਬਲੈਕ ਆਊਟ ਨੇਡ਼ੇ ਪਹੁੰਚਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਬ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਉਹ ਹਰ ਦੂਜੇ ਦਿਨ ਦਿੱਲੀ ਭੱਜਣ ਨਾਲੋਂ ਸੂਬੇ ਦੀ ਜ਼ਿੰਮੇਵਾਰੀ ਸੰਭਾਲਣੀ ਸ਼ੁਰੂ ਕਰਨ। 

ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਨਵੇਂ ਫ਼ੈਸਲਿਆਂ ਤੋਂ ਨਵਜੋਤ ਸਿੱਧੂ ਹੀ ਨਹੀਂ ਸਗੋਂ ਮਾਝਾ ਬ੍ਰਿਗੇਡ ਵੀ ਖੁਸ਼ ਨਹੀਂ, ਜਾਣੋ ਕੀ ਹੈ ਕਾਰਨ

ਅੰਮ੍ਰਿਤਸਰ ਸਾਹਿਬ ਦੇ ਦੌਰੇ ਸਮੇਂ ਸੁਖਬੀਰ ਸਿੰਘ ਬਾਦਲ ਗਾਵਲ ਮੰਡੀ ’ਚ ਵਾਲਮੀਕਿ ਮੰਦਿਰ, ਹਨੂਮਾਨ ਮੰਦਿਰ ਤੇ ਜੀ. ਟੀ. ਰੋਡ ’ਤੇ ਜਾਮਾ ਮਸਜਿਦ, ਗੁ. ਛੇਹਰਟਾ ਸਾਹਿਬ ਤੇ ਗੁ. ਬੋਹਡ਼ੀ ਸਾਹਿਬ ਵਿਖੇ ਵੀ ਨਤਮਸਤਕ ਹੋਏ। ਇਸ ਤੋਂ ਪਹਿਲਾਂ ਜੀ. ਐੱਨ. ਡੀ. ਯੂ. ਕੈਂਪਸ ਦੇ ਬਾਹਰ ਐੱਸ. ਓ. ਆਈ. ਵੱਲੋਂ ਸ. ਬਾਦਲ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮੇਂ ਅਨਿਲ ਜੋਸ਼ੀ, ਤਲਬੀਰ ਸਿੰਘ ਗਿੱਲ, ਗੁਰਪ੍ਰਤਾਪ ਸਿੰਘ ਟਿੱਕਾ, ਰਾਜਿੰਦਰ ਸਿੰਘ ਮਹਿਤਾ, ਬਾਵਾ ਸਿੰਘ ਗੁਮਾਨਪੁਰਾ, ਬਿਕਰਮਜੀਤ ਸਿੰਘ ਕੋਟਲਾ ਆਦਿ ਆਗੂ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - ਕਾਂਗਰਸ ’ਚ ਚੱਲ ਰਹੇ ਕਲਾਈਮੈਕਸ ’ਚ ਦੋਆਬਾ ਦੇ 2 ਕੈਬਨਿਟ ਮੰਤਰੀਆਂ ’ਚ ਖਿੱਚੀਆਂ ਜਾ ਸਕਦੀਆਂ ਨੇ ਤਲਵਾਰਾਂ!

rajwinder kaur

This news is Content Editor rajwinder kaur