CM ਚੰਨੀ ’ਤੇ ਕੇਜਰੀਵਾਲ ਦਾ ਤੰਜ, ਕਿਹਾ ‘ਪੰਜਾਬ ‘ਚ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ’

11/22/2021 3:56:38 PM

ਮੋਗਾ (ਬਿਊਰੋ) - 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਵੱਡਾ ਤੰਜ ਕੱਸਿਆ ਹੈ। ਕੇਜਰੀਵਾਲ ਨੇ ਕਿਹਾ ਕਿ ਮੈਂ ਪਿਛਲੇ ਕੁਝ ਦਿਨ੍ਹਾਂ ਤੋਂ ਵੇਖ ਰਿਹਾ ਹਾਂ ਕਿ ਪੰਜਾਬ ’ਚ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨਾਲ ਜੋ ਵੀ ਵਾਅਦਾ ਕਰਦੇ ਹਨ, ਉਹੀਂ ਵਾਅਦਾ ਉਹ 2 ਦਿਨ ਬਾਅਦ ਉਸੇ ਤਰ੍ਹਾਂ ਪੰਜਾਬ ਦੇ ਲੋਕਾਂ ਨਾਲ ਕਰ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਨਕਲੀ ਕੇਜਰੀਵਾਲ ਵਾਅਦਾ ਕਰਦਾ ਜ਼ਰੂਰ ਹੈ ਪਰ ਉਸ ਨੂੰ ਪੂਰਾ ਨਹੀਂ ਕਰਦਾ, ਕਿਉਂਕਿ ਉਹ ਨਕਲੀ ਹੈ। 

ਪੜ੍ਹੋ ਇਹ ਵੀ ਖ਼ਬਰ - ਇੰਸਟਾਗ੍ਰਾਮ ’ਤੇ ਪਿਆਰ ਚੜ੍ਹਿਆ ਪ੍ਰਵਾਨ, ਵਿਦੇਸ਼ ਤੋਂ ਆਈ ਲਾੜੀ ਨੇ ਅੰਮ੍ਰਿਤਸਰ ਦੇ ਮੁੰਡੇ ਨਾਲ ਕਰਾਇਆ ਵਿਆਹ (ਤਸਵੀਰਾਂ)

ਕੇਜਰੀਵਾਲ ਨੇ ਚੰਨੀ ’ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਉਸ ਨੇ ਜਦੋਂ ਬਿਜਲੀ ਵਾਲਾ ਵਾਅਦਾ ਕੀਤਾ ਸੀ ਤਾਂ, ਉਸ ਨੇ ਵੀ 2 ਦਿਨ ਬਾਅਦ ਉਹੀ ਵਾਅਦਾ ਲੋਕਾਂ ਨਾਲ ਕਰ ਦਿੱਤਾ। ਨਕਲੀ ਕੇਜਰੀਵਾਲ ਨੇ ਬਿਜਲੀ ਮੁਆਫ਼ ਕਰਨ ਦਾ ਵਾਅਦਾ ਜ਼ਰੂਰ ਕੀਤਾ ਪਰ ਉਸ ਨੇ ਲੋਕਾਂ ਨੂੰ ਇਹ ਸਹੂਲਤ ਅਜੇ ਤੱਕ ਨਹੀਂ ਦਿੱਤੀ। ਇਹ ਲੋਕ ਹਵਾਈ ਜਹਾਜ਼ ’ਤੇ ਘੁੰਮਣ ਵਾਲੇ ਲੋਕ ਹਨ ਅਤੇ ਮੈਂ ਅੱਜ ਤੱਕ ਆਪਣਾ ਜਹਾਜ਼ ਨਹੀਂ ਲਿਆ।

ਪੜ੍ਹੋ ਇਹ ਵੀ ਖ਼ਬਰ - ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ, ਕਿਹਾ ‘ਪਟਿਆਲਾ ਤੋਂ ਹੀ ਲੜ੍ਹਨਗੇ ਚੋਣ’

ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਨੇ ਅੱਜ ਤੀਸਰੀ ਗਾਰੰਟੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪੰਜਾਬ ’ਚ 18 ਸਾਲ ਤੋਂ ਉਪਰ ਹਰ ਔਰਤ ਦੇ ਖਾਤੇ ’ਚ ਇਕ ਹਜ਼ਾਰ ਰੁਪਇਆ ਆਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਹਰ ਔਰਤ ਸੂਟ ਲੈ ਸਕੇਗੀ, ਲੜਕੀ ਕਾਲਜ ਜਾ ਸਕੇਗੀ। ਹੁਣ ਔਰਤ ਤੈਅ ਕਰੇਗੀ ਕਿ ਉਸ ਨੇ ਵੋਟ ਕਿਸ ਨੂੰ ਪਾਉਣੀ ਹੈ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਬਣਨ ’ਤੇ ਬੁਢਾਪਾ ਪੈਨਸ਼ਨ ਮਿਲਣ ਦੇ ਨਾਲ-ਨਾਲ ਪੰਜਾਬ ’ਚ ਹਰ ਬਜ਼ੁਰਗ ਔਰਤ ਦੇ ਖਾਤੇ ’ਚ ਇਕ ਹਜ਼ਾਰ ਰੁਪਇਆ ਆਵੇਗਾ। ਕੇਜਰੀਵਾਲ ਜੋ ਕਹਿੰਦਾ ਹੈ, ਉਹ ਕਰਕੇ ਵਿਖਾਉਂਦਾ ਹੈ। 

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

rajwinder kaur

This news is Content Editor rajwinder kaur