ਅੰਮ੍ਰਿਤਸਰ ਵਿਖੇ ''ਸਰਕਾਰ-ਵਪਾਰ ਮਿਲਣੀ'' ''ਚ ਪੁੱਜੇ CM ਮਾਨ ਤੇ ਕੇਜਰੀਵਾਲ, ਆਖੀਆਂ ਅਹਿਮ ਗੱਲਾਂ

03/03/2024 7:06:13 PM

ਅੰਮ੍ਰਿਤਸਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਸਰਕਾਰ-ਵਪਾਰ ਮਿਲਣੀ 'ਚ ਪੁੱਜੇ। ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਜਦੋਂ ਅਸੀਂ ਇੱਥੇ ਆਏ ਸੀ ਤਾਂ ਵੋਟਾਂ ਲੈਣ ਨਹੀਂ ਆਏ ਸਨ ਪਰ ਅੱਜ ਵੋਟਾਂ ਲੈਣ ਆਏ ਹਾਂ ਅਤੇ ਅਸੀਂ ਸੱਚ ਬੋਲਦੇ ਹਾਂ। ਉਨ੍ਹਾਂ ਕਿਹਾ ਇਹ ਵੀ ਦੱਸ ਦਿੰਦੇ ਹਾਂ ਕਿ ਅਸੀਂ ਵੋਟਾਂ ਆਪਣੀਆਂ ਕੁਰਸੀਆਂ ਬਚਾਉਣ, ਪੁੱਤ-ਪੋਤਿਆਂ ਨੂੰ ਰੇਤੇ ਦੀਆਂ ਖੱਡਾਂ ਦਵਾਉਣ, ਟਰਾਂਸਪੋਰਟ 'ਚ ਹਿੱਸਾ ਪਾਉਣ ਜਾਂ ਹਵੇਲੀਆਂ ਦੱਬਣ ਲਈ ਅਸੀਂ ਵੋਟਾਂ ਮੰਗਣ ਨਹੀਂ ਆਏ। ਅਸੀਂ ਤੁਹਾਡੇ ਬੱਚਿਆਂ ਦੇ ਚੰਗੇ ਭਵਿੱਖ ਅਤੇ ਤੁਹਾਨੂੰ ਚੰਗੀਆਂ ਸਹੂਲਤਾਂ ਦੇਣ ਲਈ ਵੋਟਾਂ ਮੰਗ ਰਹੇ ਹਾਂ। ਉਨ੍ਹਾਂ ਕਿਹਾ ਇਕ ਵਾਰ ਨੈਸ਼ਨਲ ਲੈਵਲ ਦੀ ਸ਼ਕਤੀ ਸਾਨੂੰ ਦੇ ਦਿਓਗੇ ਤਾਂ ਤੁਹਾਡੇ ਬੱਚਿਆਂ ਦਾ ਭਵਿੱਖ ਹੋਰ ਵੀ ਮਜ਼ਬੂਤ ਕਰ ਦਵਾਂਗੇ।

ਇਹ ਵੀ ਪੜ੍ਹੋ : ਗੜ੍ਹੇਮਾਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਰਾਜਾ ਵੜਿੰਗ ਨੇ CM ਮਾਨ ਨੂੰ ਕੀਤੀ ਇਹ ਅਪੀਲ

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਪਿਛਲੀਆਂ ਸਰਕਾਰਾਂ ਵੱਲੋਂ ਸਰਕਾਰੀ ਅਦਾਰਿਆਂ ਨੂੰ ਘਾਟੇ ‘ਚ ਦਿਖਾ ਕੇ ਆਪਣੇ ਦੋਸਤਾਂ-ਮਿੱਤਰਾਂ ਨੂੰ ਵੇਚ ਦਿੱਤਾ ਜਾਂਦਾ ਸੀ ਪਰ ਹੁਣ ਪੰਜਾਬ ‘ਚ ਉਲਟ ਹੋ ਰਿਹਾ ਹੈ। ਅਸੀਂ ਘਾਟੇ 'ਚ ਚੱਲ ਰਹੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਨੂੰ ਦੁਨੀਆ ਦੇ ਸਭ ਤੋਂ ਸਸਤੇ ਭਾਅ 'ਚ ਖ਼ਰੀਦਿਆ ਹੈ। ਆਪਣੀ ਗੱਲ ਜਾਰੀ ਰੱਖਦਿਆਂ ਇੰਡਸਟਰੀ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇੰਡਸਟਰੀ ਹਰ ਇੱਕ ਸੂਬੇ ਦੀ ਨਬਜ਼ ਹੁੰਦੀ ਹੈ। ਪੰਜਾਬ 'ਚ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ।

ਇਹ ਵੀ ਪੜ੍ਹੋ : ਦਖ਼ਦਾਈ ਖ਼ਬਰ: ਤੇਜ਼ ਰਫ਼ਤਾਰ ਗੱਡੀ ਨੇ ਲਪੇਟ 'ਚ ਲਿਆ ਨੌਜਵਾਨ, ਹਨ੍ਹੇਰਾ ਹੋਣ ਕਾਰਨ ਉਪਰੋਂ ਲੰਘਦੇ ਰਹੇ ਕਈ ਵਾਹਨ

 ਮੁੱਖ ਮੰਤਰੀ ਮਾਨ ਨੇ ਸੜਕ ਸੁਰੱਖਿਆ ਫੋਰਸ 'ਤੇ ਬੋਲਦਿਆਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਪੰਜਾਬ ਪੁਲਸ ਨੂੰ ਅਪਡੇਟ ਕਰ ਰਹੇ ਹਾਂ। ਪੁਲਸ ਨੂੰ ਨਵੀਆਂ ਹਾਈਟੈਕ ਗੱਡੀਆਂ ਅਤੇ ਆਧੁਨਿਕ ਉਪਕਰਨਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਦੀ ਹਿਫਾਜ਼ਤ 'ਚ ਪੁਲਸ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਅਸੀਂ ਸੂਬੇ ਨੂੰ ਹਰ ਪਾਸਿਓਂ ਅਪਡੇਟ ਕਰ ਰਹੇ ਹਾਂ, ਪਹਿਲਾਂ ਝਾੜੂ ਨਾਲ ਦੁਕਾਨ ਜਾਂ ਮਕਾਨ ਦੀ ਸਫ਼ਾਈ ਕੀਤੀ ਜਾਂਦੀ ਸੀ ਹੁਣ ਇਸ ਝਾੜੂ ਨਾਲ ਪੂਰਾ ਦੇਸ਼ ਸਾਫ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਗੋਪੀ ਚੋਹਲਾ ਕਤਲ ਕਾਂਡ ’ਚ ਵੱਡੀ ਖ਼ਬਰ, ਜੇਲ੍ਹ ਵਿਚ ਬੰਦ ਜਗਦੀਪ ਸਿੰਘ ਜੱਗੂ ਸਮੇਤ 5 ਖ਼ਿਲਾਫ਼ ਪਰਚਾ ਦਰਜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 

Shivani Bassan

This news is Content Editor Shivani Bassan