CM ਮਾਨ ਨੇ ਖੁਸ਼ ਕੀਤੇ ਪੰਜਾਬ ਦੇ ''ਕੋਰੋਨਾ ਯੋਧੇ'', ਕਰ ਦਿੱਤਾ ਵੱਡਾ ਐਲਾਨ

08/15/2023 6:50:29 PM

ਖੰਨਾ (ਬੈਨੀਪਾਲ, ਵਿਪਨ) : ਪੰਜਾਬ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਜੀ ਨੂੰ ਸ਼ਰਧਾਂਜਲੀ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਪਿੰਡ ਈਸੜੂ ਵਿਖੇ ਪੁੱਜੇ। ਮੁੱਖ ਮੰਤਰੀ ਨੇ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਦਾ ਸਨਮਾਨ ਕੀਤਾ। ਆਪਣੇ ਸੰਬੋਧਨ 'ਚ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਮੁੱਖ ਮੰਤਰੀ ਮੁਗਲਾਂ ਦਾ ਸਾਥ ਦੇਣ ਵਾਲੇ ਪਰਿਵਾਰਾਂ 'ਚੋਂ ਹਨ, ਜਿਨ੍ਹਾਂ ਨੇ ਕਦੇ ਵੀ ਸ਼ਹੀਦਾਂ ਦਾ ਸਨਮਾਨ ਨਹੀਂ ਕੀਤਾ। ਇਹ ਸਿਰਫ ਆਮ ਆਦਮੀ ਪਾਰਟੀ ਹੈ, ਜੋ ਸ਼ਹੀਦਾਂ ਦੀ ਸੋਚ 'ਤੇ ਪਹਿਰਾ ਦੇ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਲਈ ਵੱਡੀ ਖ਼ੁਸ਼ਖ਼ਬਰੀ, CM ਮਾਨ ਨੇ ਖ਼ੁਦ ਕੀਤਾ ਐਲਾਨ

ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਉਹ ਖ਼ੁਦ ਸ਼ਹੀਦਾਂ ਦਾ ਬਣਦਾ ਸਨਮਾਨ ਦਿੰਦੇ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਜਿਨ੍ਹਾਂ ਲੋਕਾਂ ਨੇ ਕੋਰੋਨਾ ਕਾਲ 'ਚ ਆਪਣੀ ਜਾਨ 'ਤੇ ਖੇਡ ਸਿਹਤ ਵਿਭਾਗ 'ਚ ਕੰਮ ਕੀਤਾ, ਉਨ੍ਹਾਂ ਨੂੰ ਸਰਕਾਰ ਹਰ ਕੀਮਤ 'ਤੇ ਰੈਗੂਲਰ ਕਰੇਗੀ। ਪਿਛਲੀ ਸਰਕਾਰ 'ਚ ਉਨ੍ਹਾਂ ਨੂੰ ਗੁੰਮਰਾਹ ਕੀਤਾ ਗਿਆ। ਸੂਬੇ 'ਚ ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ਼ ਦੀ ਬਹੁਤ ਲੋੜ ਹੈ। ਸਰਕਾਰ ਕੋਰੋਨਾ ਵਾਰੀਅਰਜ਼ ਨੂੰ ਪੱਕਾ ਕਰੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਖੰਨਾ ਦਾ ਨਾਂ ਸ਼ਹੀਦ ਕਰਨੈਲ ਸਿੰਘ ਦੇ ਨਾਂ 'ਤੇ ਰੱਖਣ ਅਤੇ ਇਸ ਨੂੰ ਜ਼ਿਲ੍ਹੇ ਦਾ ਦਰਜਾ ਦੇਣ ਦੀ ਮੰਗ 'ਤੇ ਸਰਕਾਰ ਵਿਚਾਰ ਕਰੇਗੀ ਅਤੇ ਸ਼ਹੀਦਾਂ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ CM ਮਾਨ ਸਣੇ ਜਾਣੋ ਕਿਹੜੇ ਮੰਤਰੀਆਂ ਨੇ ਕਿੱਥੇ-ਕਿੱਥੇ ਲਹਿਰਾਇਆ ਤਿਰੰਗਾ (ਤਸਵੀਰਾਂ)

ਇਸ ਨੂੰ ਲੈ ਕੇ ਖੰਨਾ ਤੋਂ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਨੇ ਵੀ ਮੁੱਖ ਮੰਤਰੀ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਕਰਨੈਲ ਸਿੰਘ ਈਸੜੂ ਜੀ ਨੂੰ ਗੋਆ ਦੀ ਆਜ਼ਾਦੀ ਲਈ ਹੋ ਰਹੇ ਸੰਘਰਸ਼ 'ਚ ਬਹੁਤ ਅਹਿਮ ਹਿੱਸਾ ਪਾਉਣ ਲਈ ਹਰ ਸਾਲ ਇਸੇ ਦਿਨ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੇਸ਼ ਦੇ ਕੌਮੀ ਝੰਡੇ ਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਅਹਿਮ ਮੰਨਿਆ ਅਤੇ ਸ਼ਹੀਦ ਹੋਣ ਵੇਲੇ ਤਿਰੰਗੇ ਨੂੰ ਜ਼ਮੀਨ 'ਤੇ ਡਿੱਗਣ ਤੋਂ ਬਚਾਉਣ ਲਈ ਹਿੱਕ 'ਚ ਗੋਲੀਆਂ ਖਾ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ


For Android:- https://play.google.com/store/apps/details?id=com.jagbani&hl=en


For IOS:- https://itunes.apple.com/in/app/id538323711?mt=8


 

Babita

This news is Content Editor Babita