ਮੁੱਖ ਮੰਤਰੀ ਮਾਨ ਦਾ ਧੂਰੀ ਵਿਖੇ ਵਪਾਰੀਆਂ ਨਾਲ ਸੰਵਾਦ, ਕੀਤੇ ਵੱਡੇ ਦਾਅਵੇ

06/20/2022 1:38:27 PM

ਸੰਗਰੂਰ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਵਿਖੇ ਧੂਰੀ ਦੇ ਵਪਾਰੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ 'ਚ 'ਆਪ' ਸਰਕਾਰ ਆਉਣ ਤੋਂ ਪਹਿਲਾਂ ਹੀ ਇਸ ਮੁੱਦੇ 'ਤੇ ਸਾਡੀ ਪਾਰਟੀ ਚਰਚਾ ਕਰ ਰਹੀ ਸੀ ਕਿ ਸੂਬੇ 'ਚ ਇੰਡਸਟਰੀਅਲ ਸੈਕਟਰ ਦੀ ਉਸਾਰੀ ਅਤੇ ਵਾਧਾ ਕਿਵੇਂ ਕੀਤਾ ਜਾਵੇ। ਮਾਨ ਨੇ ਕਿਹਾ ਕਿ ਇੰਡਸਟਰੀ ਚਲਾਉਣ ਲਈ ਇਕ ਵਧਿਆ ਟੀਮ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸੂਬਾ ਇੰਡਸਟਰੀ ਤੋਂ ਬਿਨਾਂ ਅੱਗੇ ਨਹੀਂ ਵਧ ਸਕਦਾ ਅਤੇ ਪੰਜਾਬ ਤਾਂ ਵੈਸੇ ਵੀ ਖੇਤੀਬਾੜੀ ਲਈ ਜਾਣਿਆ ਜਾਂਦਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੂਬੇ 'ਚ ਇੰਡਸਟਰੀ ਨੂੰ ਲੈ ਕੇ ਆਉਣਾ ਜ਼ਰੂਰੀ ਨਹੀਂ ਸਗੋਂ ਇੰਡਸਟਰੀ ਨੂੰ ਚੰਗਾ ਮਾਹੌਲ ਮਿਲਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਇਲਾਕੇ 'ਚ ਇੰਡਸਟਰੀ ਖੜ੍ਹੀ ਕਰਨ 'ਚ ਬਹੁਤ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਮੱਦੇਨਜ਼ਰ ਅਸੀ ਜਲਦੀ ਹੀ ਇਕ ਇੰਡਸਟਰੀਅਲ ਨੀਤੀ ਲੈ ਕੇ ਆ ਰਹੇ ਹਾਂ , ਜਿਸ 'ਤੇ ਸਰਕਾਰ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਇਸ ਵਿਚ ਹਰ ਛੋਟੇ-ਵੱਡੇ ਵਪਾਰੀ ਦੀ ਹਿੱਸੇਦਾਰੀ ਹੋਵੇਗੀ ਕਿਉਂਕਿ ਕਿ ਜਿੱਥੇ ਸਮੱਸਿਆ ਹੁੰਦੀ ਹੈ , ਹੱਲ ਵੀ ਉੱਥੋ ਹੀ ਉਜਾਗਰ ਹੁੰਦਾ ਹੈ। 

ਇਹ ਵੀ ਪੜ੍ਹੋ- ਹੰਕਾਰ ’ਚ ਨਾ ਆਉਣ ਲੀਡਰ, ਲੋਕਾਂ ਨੇ ਸੁਖਬੀਰ, ਸਿੱਧੂ, ਚੰਨੀ ਵਰਗਿਆਂ ਨੂੰ ਹਰਾ ਕੇ ਘਰਾਂ ’ਚ ਬਿਠਾਇਆ : CM ਮਾਨ

ਮਾਨ ਨੇ ਦੱਸਿਆ ਕਿ ਆਉਣ ਵਾਲੀ ਇੰਡਸਟਰੀਅਲ ਨੀਤੀ 'ਚ ਸਿੰਗਲ ਵਿੰਡੋ ਸਿਸਟਮ ਹੋਵੇਗਾ, ਜਿਸ ਤਹਿਤ ਵਪਾਰੀਆਂ ਨੂੰ ਸੀ.ਐੱਲ.ਯੂ, ਕੋਈ ਵੀ ਸਰਟੀਫਿਕੇਟ ਤੋਂ ਇਲਾਵਾ ਐੱਨ.ਓ.ਸੀ ਲੈਣ ਲਈ ਕਿਸੇ ਵੀ ਦਫ਼ਤਰ ਦੇ ਚੱਕਰ ਨਹੀਂ ਲਾਉਣੇ ਪੈਣਗੇ। ਇਸ ਲਈ ਵਪਾਰੀਆਂ ਲਈ ਇਕ ਪੋਰਟਲ ਖੋਲ੍ਹਿਆ ਜਾਵੇਗਾ ਜਿਸ ਰਾਹੀਂ ਵਪਾਰੀ ਪੋਰਟਲ 'ਤੇ ਜਾ ਕੇ ਸਰਕਾਰ ਨੂੰ ਇੰਡਸਟਰੀ ਫੀਸ ਅਦਾ ਕਰ ਕੇ , ਆਪਣੀ ਇੰਡਸਟਰੀ ਸਥਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇੰਡਸਟਰੀ ਵੱਧਣ ਨਾਲ ਰੁਜ਼ਗਾਰ 'ਚ ਵੀ ਵਾਧਾ ਹੋਵੇਗਾ। ਜਿਸ ਨਾਲ ਨੌਜਵਾਨ ਇਧਰ-ਓਧਰ ਨਾ ਜਾ ਕੇ ਨਸ਼ੇ, ਜ਼ੁਰਮ ਅਤੇ ਗ਼ਲਤ ਸੰਗਤ ਦਾ ਸ਼ਿਕਾਰ ਨਹੀਂ ਹੋਣਗੇ। ਇਸ ਨਾਲ ਵਪਾਰੀਆਂ ਨੂੰ ਵੀ ਲਾਭ ਹੋਵੇਗਾ ਅਤੇ ਸਿੱਧੀ ਰੁਜ਼ਗਾਰ 'ਚ ਵੀ ਵਾਧਾ ਹੋਵੇਗਾ।

ਇਹ ਵੀ ਪੜ੍ਹੋ- ਸੁਖਬੀਰ ਬਾਦਲ ਦੀ CM ਮਾਨ ਨੂੰ ਚੁਣੌਤੀ : ਜਲਦੀ ਸ਼ੁਰੂ ਕਰਵਾਓ 'ਸੁਖਵਿਲਾਸ' ਦੀ ਜਾਂਚ, ਕੋਈ ਪਰਵਾਹ ਨਹੀਂ

ਇਸ ਦੇ ਨਾਲ ਹੀ ਸੰਗਰੂਰ 'ਚ 25 ਏਕੜ ਦੀ ਜ਼ਮੀਨ 'ਤੇ ਇਕ ਮੈਡੀਕਲ ਕਾਲਜ ਜਲਦੀ ਹੀ ਬਣਾਇਆ ਜਾਵੇਗਾ। ਇਸ ਨਾਲ ਬੱਚੀਆਂ ਨੂੰ ਵਧਿਆ ਪੜ੍ਹਾਈ ਅਤੇ ਮੈਡੀਕਲ ਸਹੂਲਤਾਂ ਮਿਲੇਗਾ। ਇਸ ਤੋਂ ਇਲਾਵਾ ਸੰਗਰੂਰ 'ਚ ਖੇਡੋ ਇੰਡੀਆ ਪ੍ਰੋਜੈਕਟ ਤਹਿਤ ਇਕ ਸਟੇਡੀਅਮ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਧੂਰੀ 'ਚ ਵਿਕਾਸ ਦੇ ਨਾਲ ਪੰਜਾਬ ਇਸ ਦੇ ਆਲ੍ਹੇ-ਦੁਆਲੇ ਘੁੰਮੇਗਾ। ਇਸ ਦੇ ਨਾਲ ਹੀ ਧੂਰੀ 'ਚ ਇਕ ਮੁੱਖ ਮੰਤਰੀ ਦਫ਼ਤਰ ਬਣਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਚੰਡੀਗੜ੍ਹ ਨਾ ਜਾਣਾ ਪਵੇ। ਇਸ ਮੌਕੇ ਪੰਚਾਇਤ ਮੰਤਰੀ ਅਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਸਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News