ਕਲੱਬ ਮੈਂਬਰਸ਼ਿਪ ਦਾ ਝਾਂਸਾ ਦੇ ਕੇ ਠੱਗੇ 1. 20 ਲੱਖ

08/04/2018 5:44:46 AM

ਚੰਡੀਗਡ਼੍ਹ, (ਸੰਦੀਪ)- ਇਕ ਨਿੱਜੀ ਕਲੱਬ ਦੀ ਮੈਂਬਰਸ਼ਿਪ ਦੇ ਕੇ ਵੱਖ-ਵੱਖ ਹੋਟਲਾਂ ’ਚ ਬਿਹਤਰੀਨ ਰਿਆਇਤਾਂ ਦੇਣ ਦੇ ਲਾਲਚ ਦੇ ਕੇ ਮੋਹਾਲੀ ਨਿਵਾਸੀ ਅਵਨੀਤ ਸਿੰਘ ਨਾਲ 1. 20 ਲੱਖ ਰੁਪਏ ਦੀ ਧੋਖਾਦੇਹੀ ਨੂੰ ਅੰਜਾਮ ਦੇ ਦਿੱਤਾ ਗਿਅਾ। ਅਵਨੀਤ ਦੀ ਸ਼ਿਕਾਇਤ ’ਤੇ ਕੇਸ ਦੀ ਜਾਂਚ ਕਰਨ ਤੋਂ ਬਾਅਦ ਸੈਕਟਰ-34 ਥਾਣਾ ਪੁਲਸ ਨੇ ਸੈਕਟਰ-34 ਦੇ ਨਿੱਜੀ ਕੰਪਨੀ ਦੇ ਬ੍ਰਾਂਚ ਮੈਨੇਜਰ ਅਮਿਤ ਕੌਸ਼ਿਕ, ਸੇਲਜ਼ ਇੰਚਾਰਜ ਰਵਿੰਦਰ ਸਿੰਘ, ਸੁਮਿਤ ਤੇ ਕੁਲਦੀਪ ਕੌਰ ਖਿਲਾਫ ਕੇਸ ਦਰਜ ਕਰ ਲਿਆ ਹੈ।  ਅਵਨੀਤ ਵਲੋਂ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਕਿ ਇਕ ਨਿੱਜੀ ਕੰਪਨੀ ਵਲੋਂ ਬੀਤੇ ਸਾਲ ਉਸ ਨੂੰ ਮੈਂਬਰਸ਼ਿਪ ਦਾ ਆਫਰ ਦਿੱਤਾ ਗਿਆ ਸੀ। ਇਸ ਤਹਿਤ ਕੰਪਨੀ ਵਲੋਂ ਉਸ ਨੂੰ ਕਲੱਬ ਤੇ ਹੋਟਲਾਂ ’ਚ ਬਿਹਤਰੀਨ ਰਿਆਇਤਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਸ ਨੇ ਅਜਿਹੇ ’ਚ 1.20 ਲੱਖ ਰੁਪਏ ਦੇ ਕੇ ਮੈਂਬਰਸ਼ਿਪ ਲੈ ਲਈ ਤੇ ਉਸ ਤੋਂ ਬਾਅਦ ਇਸ ਸਬੰਧੀ ਨਾ ਤਾਂ ਕੋਈ ਪੱਤਰ ਦਿੱਤਾ ਗਿਆ ਤੇ ਨਾ ਹੀ ਦਸਤਾਵੇਜ਼ ਉਪਲਬਧ ਕਰਵਾਏ ਗਏ। ਇਸ ’ਤੇ ਜਦੋਂ ਉਹ ਕੰਪਨੀ ਦੇ ਸੈਕਟਰ-34 ’ਚ ਦੱਸੇ ਗਏ ਦਫਤਰ ਪੁੱਜੇ ਤਾਂ ਉਸਨੇ ਦੇਖਿਆ ਕਿ ਇਥੇ ਇਸ ਨਾਂ ਦੀ  ਕੰਪਨੀ ਦਾ ਕੋਈ ਦਫਤਰ ਨਹੀਂ ਹੈ। ਇਸ ਤੋਂ ਬਾਅਦ ਉਸਨੇ ਪੁਲਸ ਨੂੰ ਇਸਦੀ ਸ਼ਿਕਾਇਤ ਦਿੱਤੀ। ਜਾਂਚ ਤੋਂ ਬਾਅਦ ਸੈਕਟਰ-34 ਥਾਣਾ ਪੁਲਸ ਨੇ ਕੰਪਨੀ ਦੇ 4 ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।