ਮੋਗਾ : ਕੱਪੜਾ ਵਪਾਰੀ ਦੇ ਕਤਲ ਕਾਂਡ ''ਚ ਨਵਾਂ ਮੋੜ, ਇਸ ਗਰੁੱਪ ਨੇ ਫੇਸਬੁੱਕ ''ਤੇ ਲਈ ਜ਼ਿੰਮੇਵਾਰੀ

07/15/2020 6:34:58 PM

ਮੋਗਾ (ਵਿਪਨ, ਗੋਪੀ) : ਮੰਗਲਵਾਰ ਦੇਰ ਸ਼ਾਮ ਗਲੀ ਨੰਬਰ-2 ਨਿਊ ਟਾਊਨ ਵਿਚ ਸਥਿਤ ਸੁਪਰ ਸ਼ਾਈਨ ਸ਼ੋਅਰੂਮ ਦੇ ਮਾਲਕ ਦਰਸ਼ਨ ਸਿੰਘ ਦੇ ਨੌਜਵਾਨ ਪੁੱਤਰ ਅਤੇ ਕੱਪੜਾ ਵਪਾਰੀ ਤੇਜਿੰਦਰ ਸਿੰਘ ਉਰਫ ਪਿੰਕਾ ਦੇ ਕਤਲ ਕਾਂਡ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਸੁੱਖਾ ਗਿੱਲ ਲੰਮਾ ਨਾਮਕ ਨੌਜਵਾਨ ਨੇ ਫੇਸਬੁੱਕ 'ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈ ਲਈ। ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਸੁੱਖਾ ਗਿੱਲ ਲੰਮਾ ਨਾਮਕ ਫੇਸਬੁਕ ਖਾਤੇ 'ਤੇ ਲਿਖਿਆ ਗਿਆ ਹੈ ਕਿ ਸੂਪਰ ਸ਼ਾਈਨ ਵਾਲੇ ਨਾਲ ਉਸ ਦਾ ਪਿਛਲੇ ਦੋ ਦਿਨ ਤੋਂ ਕੋਈ ਮਸਲਾ ਚੱਲ ਰਿਹਾ ਸੀ, ਜਿਸ ਲਈ ਉਨ੍ਹਾਂ ਇਸ (ਤੇਜਿੰਦਰ) ਨੂੰ ਪਹਿਲਾਂ ਹੀ ਕਿਹਾ ਸੀ ਕਿ ਜੇ ਗੱਲ ਖ਼ਤਮ ਕਰਨੀ ਹੈ ਤਾਂ ਕਰ ਲੈ ਨਹੀਂ ਤਾਂ ਅੰਜਾਮ ਮਾੜਾ ਹੋਵੇਗਾ, ਇਹ ਗੱਲ ਖ਼ਤਮ ਕਰਨ ਦੀ ਜਗ੍ਹਾ ਪੁਲਸ ਕੋਲ ਚਲਾ ਗਿਆ ਜੋ ਬਹੁਤ ਵੱਡੀ ਗ਼ਲਤੀ ਸੀ, ਇਸ ਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੈ। 

ਇਹ ਵੀ ਪੜ੍ਹੋ : ਮੁਕਤਸਰ 'ਚ ਦੇਹ ਵਪਾਰ ਦਾ ਅੱਡਾ ਬੇਨਕਾਬ, ਇੰਝ ਸਾਹਮਣੇ ਆਈ ਪਤੀ-ਪਤਨੀ ਦੀ ਕਰਤੂਤ

ਕਤਲ ਦੀ ਜ਼ਿੰਮੇਵਾਰੀ ਲੈਣ ਦੇ ਨਾਲ-ਨਾਲ ਲਿਖਿਆ ਗਿਆ ਹੈ ਕਿ ਪੁਲਸ ਆਪਣੀ ਡਿਊਟੀ ਕਰਕੇ ਅਤੇ ਕਿਸੇ ਨੂੰ ਨਾਜਾਇਜ਼ ਤੰਗ ਨਾ ਕਰੇ। ਇਹ ਕਤਲ ਮੈਂ (ਸੁੱਖਾ ਗਿੱਲ ਲੰਮੇ) ਅਤੇ ਹਰਵਿੰਦਰ ਸਿੰਘ ਸੰਧੂ ਨੇ ਕੀਤਾ ਹੈ। ਬਾਕੀ ਜੇ ਕਿਸੇ ਦੇ ਮਨ ਵਿਚ ਕੋਈ ਭੁਲੇਖਾ ਹੈ ਤਾਂ ਉਹ ਵੀ ਕੱਢ ਦੇਵਾਂਗੇ। 

ਇਹ ਵੀ ਪੜ੍ਹੋ : ਜਲੰਧਰ 'ਚ ਭਾਰੀ ਅਸਲੇ ਸਣੇ ਚੋਟੀ ਦੇ ਗੈਂਗਸਟਰ ਗ੍ਰਿਫ਼ਤਾਰ, ਬੁਲਟ ਪਰੂਫ਼ ਜੈਕੇਟ ਵੀ ਬਰਾਮਦ 

ਦੂਜੇ ਪਾਸੇ ਡੀ. ਐੱਸ. ਪੀ. ਭੁੱਲਰ ਨੇ ਦੱਸਿਆ ਕਿ ਇਸ ਸਬੰਧੀ ਇਕ ਪੋਸਟ ਫੇਸਬੁੱਕ 'ਤੇ ਪਾਈ ਗਈ ਹੈ ਅਤੇ ਇਹ ਵਾਇਰਲ ਵੀ ਹੋ ਰਹੀ ਹੈ। ਪੁਲਸ ਵਲੋਂ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਨੂੰ ਬਹੁਤ ਜਲਦ ਸੁਲਝਾ ਲਿਆ ਜਾਵੇਗਾ।

ਇਹ ਵੀ ਪੜ੍ਹੋ : ਬਾਜਵਾ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਕੈਪਟਨ ਦੀ ਸਮੁੱਚੀ ਕੈਬਨਿਟ ਦਾ ਹੋਇਆ ਕੋਰੋਨਾ ਟੈਸਟ

Gurminder Singh

This news is Content Editor Gurminder Singh