ਕਲੋਜ਼ਰ ਰਿਪੋਰਟ ਦੇ ਮੁੱਦੇ ''ਤੇ ਅੱਜ ਸਿੱਖ ਸੰਗਤਾਂ ਘੇਰਨਗੀਆਂ ਸੀ. ਬੀ. ਆਈ. ਦਫਤਰ

07/22/2019 1:58:01 AM

ਚੌਕੀਮਾਨ (ਗਗਨਦੀਪ)-ਬੇਅਦਬੀ ਕਾਂਡ ਦੇ ਕਥਿਤ ਦੋਸ਼ੀ ਬਿੱਟੂ ਦਾ ਨਾਭਾ ਜੇਲ 'ਚ ਕਤਲ ਹੋ ਜਾਣ ਤੋਂ ਬਾਅਦ ਬਦਲੇ ਰਾਜਨੀਤਿਕ ਹਾਲਾਤ ਅਤੇ ਕਿਸੇ ਅਦਿੱਖ ਤਾਕਤ ਦੇ ਦਬਾਅ ਹੇਠ ਸੀ. ਬੀ. ਆਈ. ਵੱਲੋਂ ਕੇਸ ਬੰਦ ਕਰਨ ਦੀ ਕਲੋਜ਼ਰ ਰਿਪੋਰਟ ਪੇਸ਼ ਕਰਨ ਦੀ ਘਟਨਾ ਨੇ ਸੂਬੇ ਦੀ ਸਿਆਸਤ 'ਚ ਇਕ ਵਾਰ ਫਿਰ ਹਲਚਲ ਮਚਾ ਦਿੱਤੀ ਹੈ। ਇਸ ਰਿਪੋਰਟ ਸਬੰਧੀ ਸਿੱਖਾਂ 'ਚ ਰੋਸ ਪਾਇਆ ਜਾ ਰਿਹਾ ਹੈ। ਇਸ ਸਮੇਂ ਸਿੱਖ ਸੰਗਤਾਂ ਦੇ ਪ੍ਰਚੰਡ ਰੋਸ ਦੀ ਅਗਵਾਈ ਕਰ ਰਹੇ ਉੱਘੇ ਪੰਥਕ ਆਗੂ ਭਾਈ ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਵੋਟਾਂ ਦੀ ਸੌੜੀ ਰਾਜਨੀਤੀ ਹੇਠ ਜਬਰ-ਜ਼ਨਾਹ ਵਰਗੇ ਸੰਗੀਨ ਦੋਸ਼ਾਂ ਹੇਠ ਜੇਲ 'ਚ ਬੰਦ ਸਿਰਸਾ ਮੁਖੀ ਨੂੰ ਜ਼ਮਾਨਤ 'ਤੇ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕਰਨ ਅਤੇ ਹੁਣ ਫਿਰ ਬੇਅਦਬੀ ਕਾਂਡ ਦੀ ਸਮੁੱਚੀ ਜਾਂਚ ਨੂੰ ਠੱਪ ਕਰਨ ਲਈ ਕਲੋਜ਼ਰ ਰਿਪੋਰਟ ਪੇਸ਼ ਕਰਨ ਦੇ ਅਮਲ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਰਾਜਨੀਤਿਕ ਧਿਰਾਂ ਬੇਅਦਬੀ ਕਾਂਡ ਵਰਗੇ ਸੰਵੇਦਨਸ਼ੀਲ ਮੁੱਦੇ 'ਤੇ ਸਿਆਸੀ ਰੋਟੀਆਂ ਸੇਕ ਰਹੀਆਂ ਹਨ। ਉਨ੍ਹਾਂ ਦੀ ਅਗਵਾਈ 'ਚ ਸਿੱਖ ਸੰਗਤਾਂ ਸੀ. ਬੀ. ਆਈ. ਵੱਲੋਂ ਦਿੱਤੀ ਰਿਪੋਰਟ ਵਾਪਸ ਕਰਵਾਉਣ ਲਈ 22 ਜੁਲਾਈ ਨੂੰ ਚੰਡੀਗੜ੍ਹ ਸਥਿਤ ਸੀ. ਬੀ. ਆਈ. ਦਫਤਰ ਅੱਗੇ ਸ਼ਾਂਤਮਈ ਰੋਸ ਪ੍ਰਗਟ ਕਰਦਿਆਂ ਘਿਰਾਓ ਕਰਨਗੀਆਂ।

Karan Kumar

This news is Content Editor Karan Kumar