ਕਲਰਕ ਨੇ ਮੰਦਰ ’ਚ ਫਾਹ ਲਾ ਕੇ ਕੀਤੀ ਖੁਦਕੁਸ਼ੀ

07/18/2018 3:07:12 AM

ਨਾਭਾ,(ਭੁਪਿੰਦਰ ਭੂਪਾ)- ਆਡ਼੍ਹਤੀਆ ਐਸੋਸੀਏਸ਼ਨ ਨਵੀਂ ਅਨਾਜ ਮੰਡੀ ਨਾਭਾ ਦੇ ਦਫਤਰ ਵਿਚ ਕੰਮ ਕਰਦੇ ਕਲਰਕ ਵੱਲੋਂ ਦਫਤਰ ਦੇ ਨਾਲ ਬਣੇ ਮੰਦਰ ਦੇ ਹਾਲ ਕਮਰੇ ’ਚ ਗਲ  ’ਚ ਫਾਹ ਲੈ ਕੇ ਆਤਮ-ਹੱਤਿਆ ਕਰਨ ਦਾ ਸਮਾਚਾਰ  ਹੈ। 
 ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਵਿਨੋਦ ਕੁਮਾਰ ਪਿਛਲੇ 17 ਸਾਲਾਂ ਤੋਂ ਆਡ਼੍ਹਤੀਆ ਐਸੋਸੀਏਸ਼ਨ ਦਫਤਰ ਵਿਚ ਕਲਰਕ ਦਾ ਕੰਮ ਕਰਦਾ ਸੀ। 
ਮ੍ਰਿਤਕ ਦੇ ਪਿਤਾ ਨੂੰ ਫੋਨ ਆਇਆ ਕਿ ਮੰਦਰ ਦੇ ਅੰਦਰ ਤੁਹਾਡੇ ਬੇਟੇ ਨੇ ਫਾਹ ਲਾ ਲਿਆ ਹੈ।   ਉਨ੍ਹਾਂ  ਮੌਕੇ  ’ਤੇ  ਆ  ਕੇ ਅਾਪਣੇ ਬੇਟੇ ਦੀ ਲਟਕਦੀ ਲਾਸ਼ ਨੂੰ  ਹੇਠਾਂ ਉਤਾਰਿਆ। ਮ੍ਰਿਤਕ ਦੀ ਪਤਨੀ ਨੇ ਦੋਸ਼ ਲਾਉਂਦਿਆਂ ਕਿਹਾ ਕਿ ਮੇਰੇ ਪਤੀ ਨੂੰ ਆਡ਼੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ। ਮ੍ਰਿਤਕ ਅਾਪਣੇ ਪਿੱਛੇ 2 ਲਡ਼ਕੀਆਂ ਛੱਡ ਗਿਆ ਹੈ।  ਇਸ ਮੌਕੇ ਮ੍ਰਿਤਕ ਦੀ ਪਤਨੀ ਸੁਮਨ ਰਾਣੀ ਅਤੇ  ਪਿਤਾ ਸ਼ਾਮ ਲਾਲ ਨੇ ਕਿਹਾ ਕਿ ਘਰ ਵਿਚ ਕਿਸੇ ਤਰ੍ਹਾਂ ਦਾ  ਲਡ਼ਾਈ-ਝਗਡ਼ਾ ਨਹੀਂ ਸੀ। ਇਸ ਦੌਰਾਨ ਐੈੱਸ. ਐੈੱਚ. ਓ. ਸੁਖਰਾਜ ਸਿੰਘ ਨੇ 174 ਦੀ ਕਾਰਵਾਈ ਕੀਤੀ।  ਉਨ੍ਹਾਂ ਕਿਹਾ ਕਿ ਸਾਨੂੰ ਤੰਗ-ਪਰੇਸ਼ਾਨ ਕਰਨ ਵਰਗੇ ਕੋਈ ਬਿਆਨ ਨਹੀਂ ਲਿਖਵਾਏ ਗਏ।