ਸ਼ਿਵਸੈਨਾ ਅਤੇ ਸਤਿਕਾਰ ਕਮੇਟੀ ''ਚ ਝੜਪ, ਪੁਲਸ ਨੇ ਸਤਿਕਾਰ ਕਮੇਟੀ ਦੇ ਤਿੰਨ ਲੋਕਾਂ ਨੂੰ ਕੀਤਾ ਕਾਬੂ

06/06/2017 4:21:17 PM

ਅੰਮ੍ਰਿਤਸਰ -  ਅੰਮ੍ਰਿਤਸਰ ਦੇ ਬੇਰੀ ਗੇਟ ਇਲਾਕੇ 'ਚ ਬਣੇ ਹਿੰਦੂ ਸਭਾ ਕਾਲਜ ਦੇ ਬਾਹਰ ਅੱਜ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਸਿੱਖ ਭਾਈਚਾਰੇ ਅਤੇ ਸ਼ਿਵਸੈਨਾ ਵਿਚਕਾਰ ਝਗੜਾ ਹੋ ਗਿਆ। ਸ਼ਿਵ ਸੈਨਾ ਦੇ ਲੋਕਾਂ ਨੇ ਸਿੱਖ ਭਾਈਚਾਰੇ ਦੇ ਵਾਹਨਾਂ ਦੀ ਭੰਨਤੋੜ ਕੀਤੀ। 
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਵ ਸੈਨਾ ਦੇ ਵਰਕਰ ਜਦੋਂ ਅੱਤਵਾਦੀਆਂ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ। ਉਦੋਂ ਸਤਿਕਾਰ ਕਮੇਟੀ ਦੇ ਤਿੰਨ ਲੋਕ ਆਏ ਅਤੇ ਉਨ੍ਹਾਂ ਨੇ ਸ਼ਿਵ ਸੈਨਾ ਦੇ ਨੇਤਾਵਾਂ 'ਤੇ ਹਮਲਾ ਕਰ ਦਿੱਤਾ। ਜਵਾਬੀ ਕਾਰਵਾਈ 'ਚ ਸ਼ਿਵ ਸੈਨਾ ਦੇ ਵਰਕਰਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਉਨ੍ਹਾਂ ਸਾਰਿਆਂ ਨੂੰ ਖਦੇੜ ਦਿੱਤਾ। ਇਸ ਦੌਰਾਨ ਪੁਲਸ ਨੇ ਤਿੰਨ ਸਿੱਖ ਭਾਈਚਾਰੇ ਦੇ ਲੋਕ ਜੋ ਪੁਲਸ ਮੁਤਾਬਕ ਸਤਿਕਾਰ ਕਮੇਟੀ ਦੇ ਮੈਂਬਰ ਹਨ ਉਨ੍ਹਾਂ ਨੂੰ ਕਾਬੂ ਕਰ ਲਿਆ ਹੈ। ਉੱਥੇ ਹੀ ਇਸ ਦੌਰਾਨ ਸ਼ਿਵ ਸੈਨਾ ਦੇ ਨੇਤਾਂ ਗੁੱਸੇ 'ਚ ਆ ਗਏ ਅਤੇ ਵਾਹਨਾਂ ਦੀ ਭੰਨਤੋੜ ਕਰਦੇ ਰਹੇ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਸ਼ਿਵਸੈਨਾ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਅੱਜ ਜਦੋਂ ਅੱਤਵਾਦ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ 'ਤੇ ਉਸ ਸਮੇਂ ਇਹ ਹਮਲਾ ਹੋਇਆ ਹੈ। ਇਸ ਮਾਮਲੇ 'ਚ ਹਿੰਦੂ ਸਮਾਜ ਹੁਣ ਚੁੱਪ ਨਹੀਂ ਰਹੇਗਾ। ਜੇਕਰ ਇਸ ਮਾਮਲੇ 'ਚ ਪੁਲਸ ਨੇ ਦੋਸ਼ੀਆਂ 'ਤੇ ਸਖਤ ਧਾਰਾ ਦਰਜ ਨਾ ਕੀਤੀ ਤਾਂ ਸ਼ਿਵਸੈਨਾ ਗੁੱਸਾ 'ਚ ਆ ਕੇ ਇਸ ਖਿਲਾਫ ਪ੍ਰਦਰਸ਼ਨ ਕਰੇਗੀ।