ਕਲੇਰ ਕਲਾਂ ਵਿਖੇ ਹੋਈ ਪਵਿੱਤਰ ਬਾਈਬਲਾਂ ਦੀ ਬੇਅਦਬੀ

04/15/2018 2:05:34 PM

ਧਾਰੀਵਾਲ/ਗੁਰਦਾਸਪੁਰ (ਵਿਨੋਦ) : ਨਜ਼ਦੀਕੀ ਪਿੰਡ ਕਲੇਰ ਕਲਾਂ ਦੀ ਕਲੋਨੀ ਵਿਖੇ ਸ਼ਰਾਰਤੀ ਅਨਸਰਾਂ ਵਲੋਂ 3 ਪਵਿੱਤਰ ਬਾਈਬਲਾਂ ਤੇ 200 ਦੇ ਕਰੀਬ ਪ੍ਰਭੂ ਯਿਸ਼ੂ ਦੇ ਜੀਵਨ ਸਬੰਧੀ ਲਿਟਰੇਚਰਾਂ ਨੂੰ ਅਗਨੀ ਭੇਂਟ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਪਿੰਡ ਕਲੇਰ ਕਲਾ ਦੇ ਕਲੋਨੀ ਵਿਖੇ ਸਥਿਤ ਇਕ ਚਰਚ ਜੋ ਕਿ ਉਸਾਰੀ ਅਧੀਨ ਹੋਣ ਕਰਕੇ 3 ਪਵਿੱਤਰ ਬਾਇਬਲ ਤੇ 200 ਦੇ ਕਰੀਬ ਪ੍ਰਭੂ ਯਿਸ਼ੂ ਦੇ ਜੀਵਨ ਸਬੰਧੀ ਲਿਟਰੇਚਰਾਂ ਨੂੰ ਨੇੜਲੇ ਘਰ ਦੇ ਇਕ ਕਮਰੇ 'ਚ ਰੱਖਿਆ ਹੋਇਆ ਸੀ। ਇਸ ਨੂੰ ਬੀਤੀ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਅਗਨੀ ਭੇਂਟ ਕਰ ਦਿੱਤਾ।  
ਇਸ ਮੌਕੇ ਐਤਵਾਰ ਸਵੇਰੇ ਪਿੰਡ ਦੇ ਸਰਪੰਚ ਗੁਰਦੇਵ ਸਿੰਘ, ਐੈੱਸ. ਐੱਚ. ਓ ਪੁਲਸ ਸਟੇਸ਼ਨ ਸੇਖਵਾ, ਰਾਜਵਿੰਦਰ ਸਿੰਘ, ਐੱਸ. ਆਈ ਬਲਦੇਵ ਸਿੰਘ, ਏ. ਐੱਸ. ਆਈ ਰਮੇਸ਼ ਕੁਮਾਰ ਸਮੇਤ ਭਾਰੀ ਗਿਣਤੀ 'ਚ ਪੁਲਸ ਫੋਰਸ ਸਮੇਤ ਪਹੁੰਚ ਕਿ ਮੌਕੇ ਦਾ ਜਾਇਜ਼ਾ ਲਿਆ। ਇਸ ਮੌਕੇ ਐੱਸ. ਐੱਚ. ਓ ਸੇਖਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਰਚ ਦੇ ਪਾਸਟਰ ਵਿਜੇ ਮਸੀਹ ਦੇ ਬਿਆਨਾਂ ਅਨੁਸਾਰ ਕਲੋਨੀ ਦੇ ਹੀ ਰਹਿਣ ਵਾਲੇ ਤਰਸੇਮ ਸਿੰਘ ਉਰਫ ਬਾਬਾ ਪੁੱਤਰ ਗਿਆਣ ਸਿੰਘ (ਮਜਬੀ ਸਿੱਖ) ਅਤੇ ਹੋਰ ਉਸ ਦੇ ਨਾਲ ਅਣਪਛਾਤੇ ਵਿਅਕਤੀਆ ਵਿਰੁੱਧ ਬਿਆਨ ਦਰਜ ਕਰ ਲਿਆ ਹੈ ਤੇ ਪਿੰਡ ਦੇ ਲੋਕਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਮਸੀਹ ਭਾਈਚਾਰੇ ਦੇ ਆਗੂ ਪੰਜਾਬ ਚਰਚ ਪ੍ਰੋਟੈਕਸ਼ਨ ਰਕੇਸ਼ ਵਿਲੀਅਮ, ਲਾਭਾ ਮਸੀਹ ਆਲੋਵਾਲ, ਸਮਸੂਨ ਸੈਨਾ ਦੇ ਪ੍ਰਧਾਨ ਪੀਟਰ ਚੀਦਾ, ਯੁਨਸ਼ ਭੱਟੀ, ਕੋਸਲਰ ਅਮਿਤ ਸਹੋਤਾ, ਐਡਵੋਕੇਟ ਕਮਲ ਖੋਖਰ ਅਤੇ ਹਾਜ਼ਰ ਮਸੀਹ ਆਗੂਆ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਇਸ ਮੰਦ ਭਾਗੀ ਘਟਨਾ ਨੂੰ ਅੰਜਾਮ ਦੇਣ ਵਾਲੀਆ ਵਿਰੁੱਧ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਇਕੱਤਰ ਹੋਏ ਮਸੀਹ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਪਵਿੱਤਰ ਬਾਈਬਲ ਦੀ ਬੇਅਦਬੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਸ ਬੇਅਦਬੀ ਮਾਮਲੇ ਦੇ ਦੋਸ਼ਿਆ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਮਸੀਹ ਭਾਈਚਾਰਾਂ ਭਾਰੀ ਗਿਣਤੀ 'ਚ ਰੋਸ ਪ੍ਰਦਸ਼ਨ ਕਰੇਗਾ, ਜਿਸ ਦੀ ਸਾਰੀ ਜ਼ਿੰਮੇਵਾਰ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਹੋਵੇਗਾ।