ਸਿਵਲ ਹਸਪਤਾਲ ''ਚ ਸਾਲ ਭਰ ਦੌਰਾਨ ਮਨੋਰੋਗੀਆਂ ਦੀ ਗਿਣਤੀ ''ਚ 21 ਫੀਸਦੀ ਹੋਇਆ ਵਾਧਾ

11/15/2017 6:54:05 PM

ਜਲੰਧਰ— ਅੱਜ ਦੇ ਦੌਰ 'ਚ ਬਦਲਦੇ ਲਾਈਫ ਸਟਾਈਲ ਅਤੇ ਹੋਰ ਕਾਰਨਾਂ ਦੇ ਕਾਰਨ ਮਨੋਰੋਗੀਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇੱਕਲੇ ਜਲੰਧਰ ਦੇ ਸਿਵਲ ਹਸਪਤਾਲ 'ਚ ਮਰੀਜ਼ਾਂ ਦੀ ਗਿਣਤੀ 'ਚ 21 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਅਕਤੂਬਰ 2017 'ਚ ਹੀ 2 ਹਜ਼ਾਰ ਤੋਂ ਵੱਧ ਮਰੀਜ਼ ਸਿਵਲ ਹਸਪਤਾਲ 'ਚ ਦਵਾਈ ਲੈਣ ਪਹੁੰਚੇ ਸਨ। ਦੂਜੇ ਪਾਸੇ ਤ੍ਰਾਸਦੀ ਇਹ ਹੈ ਕਿ ਹਸਪਤਾਲ 'ਚ ਹੀ ਮਰੀਜ਼ਾਂ ਦੀਆਂ ਲਗਭਗ ਸਾਰੀਆਂ ਦਵਾਈਆਂ ਖਤਮ ਹੋ ਚੁੱਕੀਆਂ ਹਨ। ਇਕ ਸਾਲ ਪਹਿਲਾਂ ਤੱਕ ਦੋ-ਚਾਰ ਦਵਾਈਆਂ ਆਉਂਦੀਆਂ ਸਨ ਪਰ ਹੁਣ ਇਹ ਵੀ ਬੰਦ ਹੋ ਚੁੱਕੀਆਂ ਹਨ। ਮਰੀਜ਼ਾਂ ਨੂੰ ਬਾਹਰ ਤੋਂ ਮਹਿੰਗੀ ਦਵਾਈ ਖਰੀਦਣੀ ਪੈ ਰਹੀ ਹੈ। ਹਸਪਤਾਲ ਦੇ ਸਾਈਕ੍ਰੇਟੀ ਸੈਂਟਰ 'ਚ ਰੋਜ਼ਾਨਾ ਲਗਭਗ 70 ਤੋਂ 100 ਮਰੀਜ਼ ਪਹੁੰਚ ਰਹੇ ਹਨ। ਇਨ੍ਹਾਂ 'ਚ ਰੋਜ਼ਾਨਾ ਨਵੇਂ ਮਰੀਜ਼ਾਂ ਨੂੰ ਗਿਣਤੀ 20 ਦੇ ਕਰੀਬ ਹੈ। ਜੇਕਰ ਨਵੇਂ ਮਰੀਜ਼ਾਂ ਦੀ ਗੱਲ ਕਰੀਏ ਤਾਂ ਸਾਲ 2015-16 'ਚ ਸਿਵਲ ਹਸਪਤਾਲ 'ਚ ਹੀ 21 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਡਾ. ਸੰਜੇ ਖੰਨਾ ਨੇ ਦੱਸਿਆ ਕਿ ਮਨੋਰੋਗ ਦੂਰ ਕਰਨ ਲਈ ਇਸ ਦਾ ਇਲਾਜ ਕਾਫੀ ਲੰਬਾ ਚੱਲਦਾ ਹੈ। ਟਾਈਫਾਇਡ, ਪੀਲੀਆ ਜਾਂ ਬੁਖਾਰ ਵਰਗੀ ਸਥਿਤੀ 'ਚ ਕੁਝ ਦਿਨਾਂ 'ਚ ਹੀ ਮਰੀਜ਼ ਠੀਕ ਹੋ ਜਾਂਦਾ ਹੈ ਪਰ ਮਨੋਰੋਗ 'ਚ ਕਈ ਵਾਰ ਇਹ ਦਵਾਈ ਉਮਰ ਭਰ ਖਾਣੀ ਪੈਂਦੀ ਹੈ। ਮਨੋਰੋਗ ਦਿਮਾਗ 'ਚ ਰਸਾਇਨਾਂ ਦੇ ਸਤੁੰਲਣ ਦੀ ਕਮੀ ਨਾਲ ਪੈਂਦਾ ਹੁੰਦੇ ਹਨ। ਇਸ ਦੇ ਇਲਾਜ 'ਚ ਦਵਾਈ ਨੂੰ ਦਿਮਾਗ ਤੱਕ ਪਹੁੰਚਾਣਾ ਹੁੰਦਾ ਹੈ। ਇਸ ਲਈ ਇਸ ਦੀ ਦਵਾਈ ਲੰਬੇ ਸਮੇਂ ਤੱਕ ਚੱਲਦੀ ਹੈ। ਜੇਕਰ ਮਰੀਜ਼ ਜਲਦੀ ਠੀਕ ਵੀ ਹੋ ਜਾਣ ਤਾਂ ਕਈ ਵਾਰ ਆਸ-ਪਾਸ ਦਾ ਮਾਹੌਲ ਉਨ੍ਹਾਂ ਨੂੰ ਦੁਬਾਰਾ ਬੀਮਾਰ ਕਰ ਦਿੰਦਾ ਹੈ। 
ਮਰੀਜ਼ਾਂ 'ਤੇ ਕਰੋੜਾਂ ਦਾ ਬੋਝ 
ਇਕ ਮਰੀਜ਼ ਦੀ ਮਹੀਨਿਆਂ ਦੀ ਦਵਾਈ ਜੇਕਰ ਔਸਤਨ 2 ਹਜ਼ਾਰ ਰੁਪਏ ਹੈ ਤਾਂ ਸਿਰਫ ਨਵੇਂ ਮਰੀਜ਼ਾਂ 'ਤੇ ਹੀ ਮਹੀਨਿਆਂ ਦਾ ਸਵਾ ਕਰੋੜ ਰੁਪਏ ਦਾ ਬੋਝ ਪੈ ਰਿਹਾ ਹੈ। ਇਹ ਸਿਰਫ ਸਿਵਲ ਹਸਪਤਾਲ 'ਚ ਆਉਣ ਵਾਲੇ ਮਰੀਜ਼ਾਂ ਦੀ ਕਹਾਣੀ ਹੈ। ਪੰਜਾਬ ਦੀ ਗੱਲ ਕਰੀਏ ਤਾਂ ਇੱਕਲੇ ਸਿਵਲ ਹਸਪਤਾਲਾਂ 'ਚ ਦਵਾਈ ਨਾ ਮਿਲਣ ਕਾਰਨ ਮਨੋਰੋਗੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਅਰਬਾਂ ਦਾ ਆਰਥਿਕ ਬੋਝ ਪੈ ਰਿਹਾ ਹੈ। 
ਨਵੇਂ ਮਰੀਜ਼ਾਂ ਦਾ ਅੰਕੜਾ

2013-14  4050
2014-15 4467
2015-16  5673