ਜਲੰਧਰ ਦੇ ਸਿਵਲ ਹਸਪਤਾਲ 'ਚ ਲੁਧਿਆਣਾ ਦੀ ਕਾਇਆ ਕਲਪ ਟੀਮ ਵੱਲੋਂ ਚੈਕਿੰਗ

10/10/2019 1:41:21 PM

ਜਲੰਧਰ (ਸੋਨੂੰ)— ਜਲੰਧਰ ਦੇ ਸਿਵਲ ਹਸਪਤਾਲ 'ਚ ਅੱਜ ਲੁਧਿਆਣਾ ਤੋਂ ਕਾਇਆ ਕਲਪ ਦੀ ਟੀਮ ਵੱਲੋਂ ਚੈਕਿੰਗ ਕੀਤੀ ਗਈ। ਇਸ ਦੌਰਾਨ ਟੀਮ ਵੱਲੋਂ ਹਸਪਤਾਲ ਦੇ ਸਾਰੇ ਵਾਰਡ ਚੈੱਕ ਕੀਤੇ ਗਏ। ਸਾਫ-ਸਫਾਈ ਨੂੰ ਲੈ ਕੇ ਹਸਪਤਾਲ 'ਚ ਕਈ ਕਮੀਆਂ ਵੀ ਪਾਈਆਂ ਗਈਆਂ ਹਨ। ਇਸ ਮੌਕੇ ਸਿਵਲ ਹਸਪਤਾਲ 'ਚ ਜਿੱਥੇ ਵਾਰਡਾਂ 'ਚ ਸਫਾਈ ਦੀ ਕਮੀ ਪਾਈ ਗਈ, ਉਥੇ ਹੀ ਕਈ ਬਾਥਰੂਮ ਤਾਲੇ ਲੱਗੇ ਵੀ ਪਾਏ ਗਏ। 

ਇਸ ਮੌਕੇ ਡਾ. ਸੀਨੀਆ ਅਤੇ ਡਾ. ਸੰਦੀਪ ਨੇ ਕਿਹਾ ਕਿ ਉਨ੍ਹਾਂ ਦੀ ਅੱਜ ਸਿਵਲ ਹਸਪਤਾਲ 'ਚ ਚੈਕਿੰਗ ਲਈ ਡਿਊਟੀ ਲਗਾਈ ਗਈ ਸੀ। ਉਨ੍ਹਾਂ ਕਿਹਾ ਕਿ ਥੋੜ੍ਹੀਆਂ-ਬਹੁਤੀਆਂ ਕਮੀਆਂ ਤਾਂ ਹਰ ਹਸਪਤਾਲ 'ਚ ਪਾਈਆਂ ਜਾਂਦੀਆਂ ਹਨ, ਜੋ ਕਿ ਹੌਲੀ-ਹੌਲੀ ਦੂਰ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਇੰਨੇ ਹਸਪਤਾਲ ਨੂੰ ਮੈਨੇਜ ਕਰਨਾ ਬੇਹੱਦ ਮੁਸ਼ਕਿਲ ਹੁੰਦਾ ਹੈ। ਕਈ ਵਾਰ ਸਟਾਫ ਦੀ ਕਮੀ ਵੀ ਹੁੰਦੀ ਹੈ ਪਰ ਫਿਰ ਵੀ ਹਸਪਤਾਲ 'ਚ ਕੰਮ ਬਹੁਤ ਵਧੀਆ ਚੱਲ ਰਿਹਾ ਹੈ। 

ਦੱਸਣਯੋਗ ਹੈ ਕਿ ਬੀਤੇ ਦਿਨ ਹੀ ਕਾਇਆ ਕਲਪ ਦੀ ਟੀਮ ਵੱਲੋਂ ਚੈਕਿੰਗ ਕਰਨ ਬਾਰੇ ਪਤਾ ਲੱਗ ਗਿਆ ਸੀ, ਜਿਸ ਦੇ ਮੱਦੇਨਜ਼ਰ ਹਸਪਤਾਲ 'ਚ ਬੀਤੇ ਦਿਨ ਸਾਫ-ਸਫਾਈ ਦੀ ਮੁਹਿੰਮ ਚਲਾਈ ਗਈ ਸੀ ਪਰ ਫਿਰ ਵੀ ਅੱਜ ਕਈ ਤਰ੍ਹਾਂ ਦੀਆਂ ਕਮੀਆਂ ਪਾਈਆਂ ਗਈਆਂ। ਪਿਛਲੇ ਸਾਲ ਵੀ ਚੈਕਿੰਗ ਦੌਰਾਨ ਕਾਇਆ ਕਲਪ ਦੀ ਟੀਮ ਕਰੀਬ 70 ਫੀਸਦੀ ਹੀ ਨੰਬਰ ਹਸਪਤਾਲ ਨੂੰ ਦੇ ਸਕੀ ਸੀ ਅਤੇ ਸਿਵਲ ਹਸਪਤਾਲ 12ਵੇਂ ਸਥਾਨ 'ਤੇ ਰਿਹਾ ਸੀ ਜਦਕਿ ਬਾਕੀ ਸਰਕਾਰੀ ਹਸਪਤਾਲਾਂ ਦੀ ਚੈਕਿੰਗ ਦੌਰਾਨ ਪਠਾਨਕੋਟ ਸਿਵਲ ਹਸਪਤਾਲ ਕਰੀਬ 84 ਨੰਬਰਾਂ ਨਾਲ ਅੱਗੇ ਰਿਹਾ ਅਤੇ ਕਾਇਆ ਕਲਪ ਟੀਮ ਨੇ ਉਸ ਨੂੰ 25 ਲੱਖ ਰੁਪਏ ਦਾ ਇਨਾਮ ਦਿੱਤਾ ਸੀ।

shivani attri

This news is Content Editor shivani attri