ਸਿਵਲ ਹਸਪਤਾਲ ਦੀ ਵੱਡੀ ਲਾਪ੍ਰਵਾਹੀ, ਗਰਭਵਤੀ ਦੀ ਪਾਜ਼ੇਟਿਵ ਰਿਪਰੋਟ ਨੂੰ ਨੈਗੇਟਿਵ ਦੱਸ ਕਰ ਦਿੱਤੀ ਨਸਬੰਦੀ

07/18/2022 10:40:56 AM

ਅੰਮ੍ਰਿਤਸਰ (ਦਲਜੀਤ) - ਪੰਜਾਬ ’ਚ ਵਧਿਆ ਸਿਹਤ ਸੇਵਾਵਾਂ ਲਈ ਮਸ਼ਹੂਰ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਅੰਮ੍ਰਿਤਸਰ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਇਕ ਗਰਭਵਤੀ ਜਨਾਨੀ ਦੀ ਪਾਜ਼ੇਟਿਵ ਰਿਪੋਰਟ ਨੂੰ ਨੈਗੇਟਿਵ ਕਰਾਰ ਦੇ ਕੇ ਨਸਬੰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਜਨਾਨੀ ਜੋ ਪਹਿਲਾਂ ਹੀ ਦੋ ਬੱਚਿਆਂ ਦਾ ਪਾਲਣ-ਪੋਸ਼ਣ ਬੜੀ ਮੁਸ਼ਕਿਲ ਨਾਲ ਕਰ ਰਹੀ ਹੈ। ਹੁਣ ਫਿਰ ਗਰਭਵਤੀ ਹੋਣ ’ਤੇ 5 ਮਹੀਨੇ ਦਾ ਬੱਚਾ ਗਰਭ ’ਚ ਲੈ ਕੇ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਓਧਰ ਸਿਹਤ ਵਿਭਾਗ ਦੇ ਮਾਮਲਾ ਧਿਆਨ ’ਚ ਆਉਣ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ।

ਪੜ੍ਹੋ ਇਹ ਵੀ ਖ਼ਬਰ: ਅਦਾਲਤ ਦੇ ਫ਼ੈਸਲੇ ਤੋਂ ਨਾਖ਼ੁਸ਼ ਮੁਲਜਮ ਨੇ ਆਪਣੀ ਪਤਨੀ, ਸੱਸ, 3 ਰਿਸ਼ਤੇਦਾਰਾਂ ਦਾ ਗੋਲੀ ਮਾਰ ਕੀਤਾ ਕਤਲ

ਜਾਣਕਾਰੀ ਅਨੁਸਾਰ ਨਵਜੋਤ ਕੌਰ (23) ਘਨੂੰਪੁਰ ਦੀ ਵਸਨੀਕ ਹੈ। ਨਵਜੋਤ ਕੌਰ ਦੇ ਪਹਿਲਾ ਹੀ ਦੋ ਬੱਚੇ ਹਨ ਤੇ ਉਸਦਾ ਪਤੀ ਲਖਨਪਾਲ ਮਜ਼ਦੂਰ ਹੈ। ਮਹਿੰਗਾਈ ਕਾਰਨ ਉਨ੍ਹਾਂ ਦੇ ਪਰਿਵਾਰ ਦਾ ਪਾਲਣ-ਪੋਸ਼ਣ ਬੜੀ ਮੁਸ਼ਕਿਲ ਨਾਲ ਹੋ ਰਿਹਾ ਹੈ ਤੇ ਪਰਿਵਾਰ ਵੱਲੋਂ ਅੱਗੇ ਕੋਈ ਵੀ ਬੱਚਾ ਨਾ ਕਰਨ ਦਾ ਫ਼ੈਸਲਾ ਲਿਆ ਸੀ। ਨਵਜੋਤ ਦੇ ਪਤੀ ਨੇ ਦੱਸਿਆ ਕਿ ਉਨ੍ਹਾਂ ਨੇ ਇਲਾਕੇ ਦੀ ਆਸ਼ਾ ਵਰਕਰ ਸ਼ਰਨਜੀਤ ਕੌਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਕਿਹਾ ਕਿ ਭਵਿੱਖ ’ਚ ਹੋਰ ਬੱਚਾ ਨਹੀਂ ਚਾਹੀਦਾ। ਇਸ ਲਈ ਉਹ ਆਪਣੀ ਪਤਨੀ ਦੀ ਨਸਬੰਦੀ ਕਰਵਾਉਣਾ ਚਾਹੁੰਦਾ ਹੈ। ਆਸ਼ਾ ਵਰਕਰ ਨੇ ਉਨ੍ਹਾਂ ਨੂੰ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ’ਚ ਟੈਸਟ ਕਰਵਾਉਣ ਲਈ ਭੇਜ ਦਿੱਤਾ। ਜਨਾਨੀ ਦੇ ਪਤੀ ਨੇ ਦੱਸਿਆ ਕਿ ਹਸਪਤਾਲ ’ਚ ਉਹ ਸਟਾਫ ਨਰਸ ਜਸਵੀਰ ਕੌਰ ਕੋਲ ਟੈਸਟ ਕਰਵਾਉਣ ਗਏ ਤਾਂ ਉਨ੍ਹਾਂ ਨੇ ਲੈਬਾਰਟਰੀ ’ਚ ਸੈਂਪਲ ਦੇਣ ਲਈ ਕਿਹਾ। ਜਦੋਂ ਉਹ ਦੁਬਾਰਾ ਹਸਪਤਾਲ ’ਚ ਗਏ ਤਾਂ ਰਿਪੋਰਟ ਦੇਖ ਕੇ ਸਟਾਫ ਨਰਸ ਨੇ ਉਨ੍ਹਾਂ ਨੂੰ ਡਾ. ਅਰਸ਼ਦੀਪ ਕੋਲ ਭੇਜ ਦਿੱਤਾ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਜੀਜੇ ਦੀ ਮਦਦ ਲਈ ਘਰੋਂ ਗਏ 2 ਸਕੇ ਭਰਾਵਾਂ ਦੀ ਸ਼ੱਕੀ ਹਾਲਤ ’ਚ ਮੌਤ, ਖੇਤਾਂ ’ਚੋਂ ਮਿਲੀਆਂ ਲਾਸ਼ਾਂ

ਡਾ. ਅਰਸ਼ਦੀਪ ਨੇ ਰਿਪੋਰਟ ਦੇਖ ਕੇ ਬੋਲਿਆ ਕਿ ਨਵਜੋਤ ਕੌਰ ਦੀ ਰਿਪੋਰਟ ਠੀਕ ਹੈ, ਇਸਦੀ ਨਸਬੰਦੀ ਹੋ ਜਾਵੇਗੀ। ਹਸਪਤਾਲ ਦੇ ਕਰਮਚਾਰੀਆਂ ਵੱਲੋਂ 12 ਮਾਰਚ ਨੂੰ ਉਨ੍ਹਾਂ ਬੁਲਾਇਆ ਤੇ ਬਿਨਾਂ ਦੱਸੇ ਸਰਕਾਰੀ ਫਾਈਲ ’ਤੇ ਉਨ੍ਹਾਂ ਦੇ ਸਾਈਨ ਕਰਵਾ ਲਏ। ਇਸਦੇ ਬਾਅਦ ਡਾ. ਅਰਸ਼ਦੀਪ ਨੇ ਉਸਦੀ ਪਤਨੀ ਨੂੰ ਨਸਬੰਦੀ ਕਰ ਦਿੱਤੀ ਤੇ ਸ਼ਾਮ ਨੂੰ ਛੁੱਟੀ ਦੇ ਦਿੱਤੀ। 8 ਦਿਨ ਬਾਅਦ ਦੁਬਾਰਾ ਹਸਪਤਾਲ ’ਚ ਟਾਂਕੇ ਖੁੱਲ੍ਹਵਾਉਣ ਲਈ ਬੁਲਾਇਆ ਪਰ ਟਾਂਕੇ ਕੱਚੇ ਹੋਣ ਦੇ ਕਾਰਨ ਉਸਨੂੰ ਦੁਬਾਰਾ 2 ਦਿਨ ਬਾਅਦ ਆਉਣ ਲਈ ਕਿਹਾ। ਜਦੋਂ ਉਹ ਦੁਬਾਰਾ ਹਸਪਤਾਲ ਗਏ ਤਾਂ ਉਸਦੀ ਨਸਬੰਦੀ ਦੇ ਟਾਂਕੇ ਖੋਲ੍ਹ ਦਿੱਤੇ। ਇਸ ਦੌਰਾਨ ਉਸਦੀ ਪਤਨੀ ਨੂੰ ਮਹਾਮਾਰੀ ਨਹੀਂ ਆਈ ਤੇ ਜਦੋਂ 5ਵੇਂ ਮਹੀਨੇ ਢਿੱਡ ’ਚ ਜ਼ਿਆਦਾ ਦਰਦ ਹੋਣ ਕਾਰਨ ਦੁਬਾਰਾ ਹਸਪਤਾਲ ’ਚ ਚੈੱਕ ਕਰਵਾਉਣਗੇ ਤਾਂ ਉਨ੍ਹਾਂ ਨੇ ਅਲਟਰਾਸਾਊਂਡ ਕਰਵਾਇਆ ਤਾਂ ਇਹ ਰਿਪੋਰਟ ਦੇਖ ਕੇ ਹੈਰਾਨ ਰਹੇ ਗਏ, ਕਿਉਂਕਿ 14 ਜੁਲਾਈ ਨੂੰ ਅਲਟਰਾਸਾਊਂਡ ਦੀ ਰਿਪੋਰਟ ’ਚ ਆਇਆ ਕਿ ਉਸਦੀ ਪਤਨੀ 5 ਮਹੀਨੇ ਦੀ ਗਰਭਵਤੀ ਹੈ। ਲਖਨਪਾਲ ਨੇ ਕਿਹਾ ਕਿ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਆਖਿਰ ਉਨ੍ਹਾਂ ਨਾਲ ਕੀ ਹੋਇਆ ਹੈ। ਇਸ ਦੌਰਾਨ ਉਨ੍ਹਾਂ ਨੇ ਸਮਾਜ ਸੇਵਕ ਜੋ ਗੋਪਾਲ ਲਾਲੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਸਾਰੀ ਗੱਲ ਦੱਸੀ।

ਪੜ੍ਹੋ ਇਹ ਵੀ ਖ਼ਬਰ: ਉਪ ਰਾਸ਼ਟਰਪਤੀ ਦੀ ਦੌੜ ’ਚੋਂ ਕੈਪਟਨ ਅਮਰਿੰਦਰ ਸਿੰਘ ਬਾਹਰ, ‘ਨਹਾਤੀ -ਧੋਤੀ ਰਹਿ ਗਈ ਤੇ...’

ਮਾਮਲੇ ਦੀ ਕਰਵਾਈ ਜਾਵੇਗੀ ਜਾਂਚ
ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਚੰਦਰ ਮੋਹਨ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਇਸ ਸਬੰਧੀ ਸੋਮਵਾਰ ਨੂੰ ਸਟਾਫ਼ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਜਾਂਚ ਦੌਰਾਨ ਕਮੀ ਪਾਈ ਗਈ ਤਾਂ ਸਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਹੋਵੇਗੀ ਕਾਰਵਾਈ
ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਮਾਮਲਾ ਬਹੁਤ ਗੰਭੀਰ ਹੈ। ਇਸ ਸਬੰਧੀ ਉਹ ਜਾਂਚ ਕਰਵਾ ਰਹੇ ਹਨ। ਮਾਮਲੇ ’ਚ ਜੋ ਵੀ ਘਾਟ ਪਾਈ ਗਈ ਅਤੇ ਜਿਸ ਅਧਿਕਾਰੀ ਅਤੇ ਕਰਮਚਾਰੀ ਦੀ ਲਾਪ੍ਰਵਾਹੀ ਸਾਹਮਣੇ ਆਈ, ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੋਮਵਾਰ ਨੂੰ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਟੀਮ ਸਿਵਲ ਹਸਪਤਾਲ ਰਵਾਨਾ ਹੋਵੇਗੀ।

ਪੜ੍ਹੋ ਇਹ ਵੀ ਖ਼ਬਰ: ਕੈਨੇਡਾ ਵਿਖੇ ਸੜਕ ਹਾਦਸੇ ’ਚ ਮਾਰੇ ਗਏ ਨੌਜਵਾਨ ਦੀ ਘਰ ਪੁੱਜੀ ਲਾਸ਼, ਧਾਹਾਂ ਮਾਰ ਰੋਇਆ ਪਰਿਵਾਰ (ਤਸਵੀਰਾਂ)

ਜਨਾਨੀ ਨੂੰ ਲੈਬਾਰਟਰੀ ਭੇਜਿਆ ਗਿਆ, ਉਥੋਂ ਆਈ ਰਿਪੋਰਟ ਡਾਕਟਰ ਨੂੰ ਭੇਜ
ਸਟਾਫ ਨਰਸ ਜਸਵੀਰ ਕੌਰ ਨੇ ਦੱਸਿਆ ਕਿ ਨਸਬੰਦੀ ਕਰਨ ਤੋਂ ਪਹਿਲਾਂ ਉਹ ਸਾਰੀਆਂ ਔਰਤਾਂ ਦੇ ਟੈਸਟ ਕਰਵਾਉਂਦੀ ਹੈ ਅਤੇ ਲੈਬਾਰਟਰੀ ਤੋਂ ਜੋ ਵੀ ਰਿਪੋਰਟ ਆਉਂਦੀ ਹੈ, ਉਸ ਨੂੰ ਜਾਂਚ ਲਈ ਸਬੰਧਤ ਡਾਕਟਰ ਕੋਲ ਭੇਜ ਦਿੱਤਾ ਜਾਂਦਾ ਹੈ।

ਮੈਂ ਰਿਪੋਰਟ ਦੇ ਆਧਾਰ 'ਤੇ ਕੀਤੀ ਨਸਬੰਦੀ
ਨਸਬੰਦੀ ਕਰਨ ਵਾਲੇ ਡਾਕਟਰ ਅਰਸ਼ਦੀਪ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਰਿਪੋਰਟ ਦੇ ਆਧਾਰ ’ਤੇ ਉਨ੍ਹਾਂ ਨੇ ਨਸਬੰਦੀ ਕਰਵਾਈ ਹੈ। ਜੇਕਰ ਜਨਾਨੀ ਪਹਿਲਾਂ ਗਰਭਵਤੀ ਸੀ ਤਾਂ ਉਸਦੀ ਰਿਪੋਰਟ ਨੈਗੇਟਿਵ ਕਿਵੇਂ ਆਈ।

ਪੜ੍ਹੋ ਇਹ ਵੀ ਖ਼ਬਰ: ਮੰਦਬੁੱਧੀ ਭਰਾ ਦਾ ਸਿਰ ’ਚ ਬਾਲਾ ਮਾਰ ਕੇ ਕਤਲ, ਖੁਰਦ-ਬੁਰਦ ਕਰਨ ਲਈ ਨਹਿਰ ’ਚ ਸੁੱਟੀ ਲਾਸ਼

ਟਾਰਗੇਟ ਨੂੰ ਪੂਰਾ ਕਰਨ ਦੇ ਚੱਕਰ ’ਚ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ
ਜੈ ਗੋਪਾਲ ਲਾਲੀ ਅਤੇ ਆਰ. ਟੀ. ਆਈ. ਐਕਟੀਵਿਸਟ ਪੰਡਿਤ ਰਜਿੰਦਰ ਸ਼ਰਮਾ ਰਾਜੂ ਨੇ ਦੱਸਿਆ ਕਿ ਪੀੜਤ ਜਨਾਨੀ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ ਪਰ ਕੋਈ ਵੀ ਅਧਿਕਾਰੀ ਤੇ ਕਰਮਚਾਰੀ ਉਸ ਦੀ ਗੱਲ ਨਹੀਂ ਸੁਣ ਰਿਹਾ। ਗਰੀਬ ਹੋਣ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੇ ਹੋਏ ਵੀ ਇਸ ਨੂੰ ਹਰ ਜਗ੍ਹਾ ਬੇਇੱਜ਼ਤ ਕੀਤਾ ਜਾ ਰਿਹਾ ਹੈ। ਲਾਲੀ ਨੇ ਕਿਹਾ ਕਿ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ 12 ਮਾਰਚ ਨੂੰ ਜੇਕਰ ਨਸਬੰਦੀ ਹੋਈ ਹੈ ਤਾਂ ਆਖਿਰ ਕਿਉਂ ਹਸਪਤਾਲ ਪ੍ਰਸ਼ਾਸਨ ਵੱਲੋਂ ਪਾਜ਼ੇਟਿਵ ਰਿਪੋਰਟ ਨੈਗੇਟਿਵ ਦੱਸੀ ਗਈ। ਜੇਕਰ ਦੱਸਿਆ ਗਿਆ ਤਾਂ ਨਸਬੰਦੀ ਕਰਨੀ ਸੀ ਤਾਂ ਸਰਕਾਰੀ ਦਸਤਾਵੇਜ਼ਾਂ ’'ਤੇ ਦਸਤਖਤ ਕਰਵਾਉਣ ਤੋਂ ਪਹਿਲਾਂ ਪਰਿਵਾਰ ਨੂੰ ਕਾਇਨੇ ਕਾਨੂੰਨ ਕਿਉਂ ਨਹੀਂ ਦੱਸਿਆ। ਨਸਬੰਦੀ ਕਰਨ ਦਾ ਹਸਪਤਾਲ ਦੇ ਅਧਿਕਾਰੀਆਂ ਨੂੰ ਟੀਚਾ ਦਿੱਤਾ ਟਾਰਗੇਟ ਦਿੱਤਾ ਜਾਂਦਾ ਹੈ।

ਇਸ ਟੀਚੇ ਨੂੰ ਪੂਰਾ ਕਰਨ ਲਈ ਉਹ ਨਿਯਮਾਂ ਨੂੰ ਛਿੱਕੇ ਟੰਗ ਕੇ ਇਹ ਕੰਮ ਕਰਦੇ ਹਨ। ਆਖਿਰ ਕਸੂਰ ਕਿਸ ਦਾ ਹੈ ਪਰ ਵੱਡੀ ਗੱਲ ਇਹ ਹੈ ਕਿ ਪੀੜਤ ਪਰਿਵਾਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਹੀ ਦਿਹਾੜੀਦਾਰ ਇਹ ਪਰਿਵਾਰ ਆਪਣੇ ਬੱਚਿਆਂ ਦੀ ਦੇਖਭਾਲ ਕਰ ਰਿਹਾ ਹੈ। ਹੁਣ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਤੀਜੇ ਬੱਚੇ ਨੂੰ ਕਿਵੇਂ ਪਾਲਿਆ ਜਾਵੇ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਸਿਵਲ ਸਰਜਨ ਨੂੰ ਵੀ ਸ਼ਿਕਾਇਤ ਕਰਨ ਜਾ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਭਾਰੀ ਮੀਂਹ ਦੇ ਚੱਲਦਿਆਂ ਡਿੱਗੀ ਕੰਧ, ਕਈ ਕਾਰਾਂ ਹੋਈਆਂ ਚਕਨਾਚੂਰ (ਤਸਵੀਰਾਂ)

ਨਾ ਇਨਸਾਫ ਮਿਲਿਆ ਤਾਂ ਪੀੜਤਾ ਕਰੇਗੀ ਭੁੱਖ ਹੜਤਾਲ
ਓਧਰ ਦੂਜੇ ਪਾਸੇ ਪੀੜਤ ਜਨਾਨੀ ਨੇ ਕਿਹਾ ਕਿ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਗਰਭ ’ਚ ਪਲ ਰਹੇ ਬੱਚੇ ਨੂੰ ਲੈ ਕੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਕਰੇਗੀ। ਔਰਤ ਨੇ ਕਿਹਾ ਕਿ ਪਹਿਲਾਂ ਹੀ ਮਹਿੰਗਾਈ ਕਾਰਨ ਉਹ ਆਪਣੇ ਦੋ ਬੱਚਿਆਂ ਦਾ ਪਾਲਣ-ਪੋਸ਼ਣ ਬੜੀ ਮੁਸ਼ਕਿਲ ਨਾਲ ਕਰ ਰਹੀ ਹੈ, ਹੁਣ ਤੀਜੇ ਦੀ ਦੇਖਭਾਲ ਕਿਵੇਂ ਕਰੇਗੀ। ਲਾਪ੍ਰਵਾਹੀ ਕਿੱਥੇ ਤੇ ਕਿਸਨੇ ਕੀਤੀ ਇਹ ਤਾਂ ਉਨ੍ਹਾਂ ਨੂੰ ਮਾਲੂਮ ਨਹੀਂ ਹੈ ਪਰ ਉਸਦੇ ਨਾਲ ਧੱਕਾ ਹੋਇਆ ਹੈ, ਇਨਸਾਫ਼ ਮਿਲਣਾ ਚਾਹੀਦਾ।

ਪੀੜਤ ਨਾਲ ਆਸ਼ਾ ਵਰਕਰ ਹੈ ਪੂਰੀ ਤਰ੍ਹਾਂ ਸਹਿਮਤ
ਇਸ ਸਬੰਧ ’ਚ ਜਦੋਂ ਆਸ਼ਾ ਵਰਕਰ ਸ਼ਰਨਜੀਤ ਕੌਰ ਨੇ ਕਿਹਾ ਕਿ ਪੀੜਤ ਬਿਲਕੁਲ ਸਹੀ ਹੈ। ਉਸ ਨੂੰ ਨਸਬੰਦੀ ਲਈ ਉਨ੍ਹਾਂ ਹੀ ਸਿਵਲ ਹਸਪਤਾਲ ਭੇਜਿਆ ਸੀ। ਹੁਣ ਉਸ ਦੀ ਰਿਪੋਰਟ ਪਾਜ਼ੇਟਿਵ ਆ ਗਈ ਹੈ ਅਤੇ ਉਹ ਗਰਭਵਤੀ ਹੈ, ਉਹ ਉਸ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹੈ।


rajwinder kaur

Content Editor

Related News