ਕਾਂਗਰਸ ਸਰਕਾਰ ਸੂਬੇ ਨੂੰ ਨਸ਼ਾ-ਰਹਿਤ ਕਰ ਕੇ ਹੀ ਦਮ ਲਵੇਗੀ : ਨਿੱਕੜਾ

07/19/2017 7:33:39 AM

ਨਾਭਾ  (ਜਗਨਾਰ) - ਜਦੋਂ ਤੋਂ ਸੂਬੇ ਦੀ ਵਾਗਡੋਰ ਕਾਂਗਰਸ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੰਭਾਲੀ ਹੈ, ਪੰਜਾਬ ਅੰਦਰ ਨਸ਼ਾ ਨਾ-ਮਾਤਰ ਹੀ ਰਹਿ ਗਿਆ ਹੈ। ਇਹ ਵਿਚਾਰ ਐਂਟੀ-ਨਾਰਕੋਟਿਕ ਸੈੱਲ ਕਾਂਗਰਸ ਦੇ ਸੂਬਾ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਨੇ ਬਲਾਕ ਚੇਅਰਮੈਨ ਰੋਹਿਤ ਪੁਰੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਪੁਲਸ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਕਿ ਨਸ਼ੇ ਵਿਚ ਗਲਤਾਨ ਹੁੰਦੀ ਨੌਜਵਾਨੀ ਨੂੰ ਬਚਾਉਣ ਲਈ ਸਖ਼ਤ ਕਦਮ ਚੁੱਕੇ ਤਾਂ ਜੋ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਅ ਕੇ ਚੰਗੇ ਪਾਸੇ ਤੋਰਿਆ ਜਾ ਸਕੇ। ਸ. ਨਿੱਕੜਾ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਐਂਟੀ-ਨਾਰਕੋਟਿਕ ਸੈੱਲ ਕਾਂਗਰਸ ਨਾਲ ਵੱਡੀ ਪੱਧਰ 'ਤੇ ਜੁੜ ਰਿਹਾ ਹੈ ਕਿਉਂ ਜੋ ਇਸ ਸੰਸਥਾ ਵੱਲੋਂ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੀ ਪੱਧਰ 'ਤੇ ਮੁਹਿੰਮ ਵਿੱਢੀ ਗਈ ਹੈ ਅਤੇ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਨਸ਼ਿਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।  ਇਸ ਮੌਕੇ ਗੁਰਮੀਤ ਸਿੰਘ ਢੀਂਡਸਾ, ਹਰਿੰਦਰ ਸਿੰਘ ਖਾਲਸਾ, ਬਲਾਕ ਚੇਅਰਮੈਨ ਰੋਹਿਤ ਪੁਰੀ ਅਤੇ ਰਾਜਨ ਵਰਮਾ ਆਦਿ ਮੌਜੂਦ ਸਨ।