ਨਗਰ ਕੌਂਸਲ ਜਗਰਾਓਂ ਦੇ ਅਕਾਲੀ-ਭਾਜਪਾ ਦੇ ਪ੍ਰਧਾਨ ਪ੍ਰਧਾਨ ਪੱਪੂ ਨੇ ਦਿੱਤਾ ਅਸਤੀਫ਼ਾ

09/15/2017 1:31:47 PM

ਜਗਰਾਓਂ (ਮਾਲਵਾ)-ਨਗਰ ਕੌਂਸਲ ਜਗਰਾਓਂ ਦੇ ਪ੍ਰਧਾਨ ਸਤੀਸ਼ ਕੁਮਾਰ ਪੱਪੂ ਵੱਲੋਂ ਅਸਤੀਫ਼ਾ ਦੇਣ ਦਾ ਸਮਾਚਾਰ ਹੈ। ਸੂਤਰਾਂ ਮੁਤਾਬਿਕ ਉਨ੍ਹਾਂ ਇਸ ਅਸਤੀਫ਼ੇ ਦਾ ਕਾਰਨ ਆਪਣੇ ਘਰੇਲੂ ਤੇ ਮਾਨਸਿਕ ਤਨਾਅ ਨੂੰ ਦੱਸਿਆ ਹੈ। 
ਜ਼ਿਕਰਯੋਗ ਹੈ ਕਿ ਨਗਰ ਕੌਂਸਲ ਜਗਰਾਓਂ ਵਿਖੇ 13 ਮਾਰਚ 2015 ਨੂੰ ਸਤੀਸ਼ ਕੁਮਾਰ ਪੱਪੂ ਨੂੰ ਇਸ ਅਹੁਦੇ ਲਈ ਚੁਣਿਆ ਗਿਆ ਸੀ ਤੇ ਅੱਜ 13 ਸਤੰਬਰ 2017 ਨੂੰ ਉਨ੍ਹਾਂ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਨੂੰ ਆਪਣਾ ਇਹ ਅਸਤੀਫ਼ਾ ਦਿੱਤਾ ਹੈ। ਨਗਰ ਕੌਂਸਲ ਦੇ ਡਿਸਪੈਚ ਰਜਿਸਟਰ 'ਚ 1781 ਨੰਬਰ ਨਾਲ ਅਸਤੀਫ਼ਾ ਮੰਜ਼ੂਰ ਕਰ ਲਿਆ ਹੈ।  ਜਗਰਾਓਂ 'ਚ ਨਗਰ ਕੌਂਸਲ ਦੇ 23 ਵਾਰਡਾਂ ਵਿਚ ਜਿਹੜੇ ਐੱਸ. ਸੀ. ਵਰਗ ਨਾਲ ਸਬੰਧਿਤ ਕੌਂਸਲਰ ਹਨ, ਉਨ੍ਹਾਂ 'ਚ ਪ੍ਰਧਾਨ ਪਦ ਲਈ ਗੁਫਤਗੂ ਸ਼ੁਰੂ ਹੋ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਪਦ ਲਈ ਅਗਲਾ ਉਮੀਦਵਾਰ ਕੌਣ ਹੋਵੇਗਾ। ਸੱਤਾਧਾਰੀ ਪਾਰਟੀ ਦੇ ਕੌਂਸਲਰ ਪਹਿਲਾਂ ਹੀ ਇਸ ਪਦ ਲਈ ਅਨੇਕਾਂ ਹੱਥਕੰਢੇ ਵਰਤ ਚੁੱਕੇ ਹਨ। ਗੌਰਤਲਬ ਹੈ ਕਿ ਨਗਰ ਕੌਂਸਲ 'ਚ ਪਹਿਲਾਂ ਹੀ ਕਾਰਜ ਸਾਧਕ ਅਫ਼ਸਰ, ਸੁਪਰਡੈਂਟ ਤੇ ਇੰਸਪੈਕਟਰ ਲਈ ਕੋਈ ਅਧਿਕਾਰੀ ਨਹੀਂ ਹੈ ਤੇ ਹੁਣ ਪ੍ਰਧਾਨ ਵੱਲੋਂ ਵੀ ਅਸਤੀਫ਼ਾ ਦੇਣ ਮਗਰੋਂ ਇਸ ਦਾ ਕਾਰਜ ਭਾਗ ਕਿਸ ਹੱਥ ਹੋਵੇਗਾ?