ਸੀ.ਆਈ.ਏ. ਪੁਲਸ ਵੱਲੋਂ ਚੋਰੀ ਦੇ ਵਾਹਨਾਂ ਸਮੇਤ ਦੋ ਕਾਬੂ

06/24/2019 5:38:40 PM

ਨਾਭਾ(ਜਗਨਾਰ)— ਸੀ.ਆਈ.ਏ. ਪੁਲਸ ਨਾਭਾ ਵੱਲੋਂ ਐੱਸ.ਐੱਸ.ਪੀ. ਪਟਿਆਲਾ ਦੇ ਦਿਸ਼ਾ ਨਿਰਦੇਸ਼ ਤਹਿਤ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਿਕੰਜਾ ਕੱਸਿਆ ਗਿਆ ਹੈ, ਜਿਸ ਤਹਿਤ ਸੀ.ਆਈ.ਏ. ਨੇ 2 ਵਿਅਕਤੀਆਂ ਨੂੰ ਚੋਰੀ ਦੇ ਮੋਟਰਸਾਇਕਲਾਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਆਈ.ਏ. ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਚਮਕੌਰ ਸਿੰਘ ਸਮੇਤ ਪੁਲਸ ਪਾਰਟੀ 'ਚ ਸ਼ਾਮਲ ਹੈੱਡ ਕਾਂਸਟੇਬਲ ਇੰਦਰ ਸਿੰਘ, ਹੈੱਡ ਕਾਂਸਟੇਬਲ ਸਮਾ ਸਿੰਘ ਆਦਿ ਮੁਲਾਜ਼ਮ ਗਸ਼ਤ 'ਤੇ ਸਨ ਕਿ ਮੈਹਸ ਗੇਟ ਚੂੰਗੀ ਨੇੜੇ 2 ਨੌਜਵਾਨਾਂ ਨੂੰ ਮੁਖਬਰ ਖਾਸ ਦੀ ਇਤਲਾਹ 'ਤੇ ਚੈੱਕ ਕੀਤਾ ਗਿਆ, ਜਿਨ੍ਹਾਂ ਕੋਲੋਂ ਜਾਅਲੀ ਨੰਬਰ ਐਕਟਿਵਾ ਬਰਾਮਦ ਕੀਤੀ ਤੇ ਇਸ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਵੱਲੋਂ ਚੋਰੀ ਕੀਤਾ ਬੁਲਟ ਮੋਟਰਸਾਇਕਲ ਤੇ ਸਪਲੈਂਡਰ ਵੀ ਬਰਾਮਦ ਕੀਤਾ ਗਿਆ ਹੈ। ਗੁਰਮੀਤ ਸਿੰਘ ਨੇ ਦੱਸਿਆ ਕਿ ਕਾਬੂ ਵਿਅਕਤੀਆਂ ਵੱਲੋਂ ਬੁਲਟ ਮੋਟਰਸਾਇਕਲ ਜੂਨ 18 'ਚ ਅਰਬਨ ਅਸਟੇਟ ਪਟਿਆਲਾ ਤੋਂ ਚੋਰੀ ਕੀਤਾ ਗਿਆ ਸੀ, ਜਦੋਂ ਕਿ ਐਕਟਿਵਾ ਅਤੇ ਸਪਲੈਂਡਰ ਮੋਟਰਸਾਇਲ 04-10-18 ਨੂੰ ਮਾਤਾ ਕਾਲੀ ਦੇਵੀ ਮੰਦਿਰ ਪਟਿਆਲਾ ਨੇੜਿਓਂ ਚੋਰੀ ਕੀਤੇ ਗਏ ਸਨ ਤੇ ਇਹ ਨੌਜਵਾਨ ਚੋਰੀ ਕੀਤੇ ਵਾਹਨਾਂ 'ਤੇ ਫਰਜ਼ੀ ਨੰਬਰ ਲਗਾ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਫੜੇ ਗਏ ਨੌਜਵਾਨਾਂ ਖਿਲਾਫ ਮੁਕੱਦਮਾ ਨੰ: 56 ਮਿਤੀ 23-06-19 ਅਧੀਨ ਧਾਰਾ 379/411/489 ਆਈ.ਪੀ.ਸੀ. ਤਹਿਤ ਮਾਮਲਾ ਕੋਤਵਾਲੀ ਨਾਭਾ ਵਿਖੇ ਦਰਜ ਕੀਤਾ ਗਿਆ ਹੈ ਤੇ ਅੱਜ ਦੋਵੇਂ ਨੌਜਵਾਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਅਹਿਮ ਸੁਰਾਗ ਹੱਥ ਲੱਗ ਸਕਣ।

Baljit Singh

This news is Content Editor Baljit Singh