ਬੱਚੇ ਨੂੰ ਜਨਮ ਦੇਣ ਉਪਰੰਤ ਔਰਤ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਡਾਕਟਰ ''ਤੇ ਲਾਏ ਲਾਪ੍ਰਵਾਹੀ ਦੇ ਦੋਸ਼

06/09/2020 10:34:04 AM

ਸੁਨਾਮ ਊਧਮ ਸਿੰਘ ਵਾਲਾ (ਬਾਂਸਲ): ਅਪ੍ਰੈਲ ਮਹੀਨੇ ਦੌਰਾਨ ਨਿੱਜੀ ਹਸਪਤਾਲ 'ਚ ਇਕ ਮਹਿਲਾ ਦੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਤਬੀਅਤ ਖਰਾਬ ਹੋ ਜਾਣ ਕਾਰਣ ਡੀ. ਐੱਮ. ਸੀ. ਲੁਧਿਆਣਾ ਦਾਖਲ ਕਰਵਾ ਦਿੱਤਾ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ ਸੀ ਅਤੇ ਪਰਿਵਾਰ ਵੱਲੋਂ ਸਥਾਨਕ ਡਾਕਟਰ 'ਤੇ ਲਾਪ੍ਰਵਾਹੀ ਦੇ ਦੋਸ਼ ਲਾਏ ਜਦਕਿ ਡਾਕਟਰ ਵੱਲੋਂ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਗਿਆ।ਇਸ ਮੌਕੇ ਮ੍ਰਿਤਕਾ ਦੇ ਪਤੀ ਦੱਸਿਆ ਕਿ ਉਸਦੀ ਪਤਨੀ ਰੋਜ਼ੀ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸਨੇ ਇਕ ਬੱਚੇ ਨੂੰ ਜਨਮ ਦਿੱਤਾ ਅਤੇ ਉਸ ਤੋਂ ਬਾਅਦ ਉਸਦੀ ਤਬੀਅਤ ਵਿਗੜਨ ਕਾਰਣ ਉਸਨੂੰ ਡੀ. ਐੱਮ. ਸੀ. ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਅੱਜ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸਥਾਨਕ ਡਾਕਟਰ ਦੀ ਲਾਪ੍ਰਵਾਹੀ ਕਾਰਣ ਇਹ ਸਾਰਾ ਕੁਝ ਹੋਇਆ ਅਤੇ ਉਹ ਚਾਹੁੰਦੇ ਹਨ ਕਿ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇ।

ਡਾਕਟਰ ਨੇ ਦੋਸ਼ਾਂ ਨੂੰ ਨਕਾਰਿਆ
ਇਸ ਮੌਕੇ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਾਕਡਾਊਨ 'ਚ ਵੀ ਇਹ ਇਲਾਜ ਕੀਤਾ ਗਿਆ ਅਤੇ ਮਹਿਲਾ ਦਾ ਉਸ ਦਿਨ ਬੀ. ਪੀ. ਘੱਟ ਗਿਆ ਸੀ ਜਿਸ ਕਾਰਣ ਉਨ੍ਹਾਂ ਨੇ ਬਚਾਉਣ ਦੀ ਦਵਾਈ ਦਿੱਤੀ ਪਰ ਅਗਲੇ ਦਿਨ ਯੂਰਿਨ ਘੱਟ ਆ ਰਿਹਾ ਸੀ ਤਾਂ ਉਨ੍ਹਾਂ ਨੇ ਇੰਟਰਨਲ ਇਨਫੈਕਸ਼ਨ ਆਉਣ ਕਾਰਣ ਅਤੇ ਸੁਵਿਧਾ ਨਾ ਹੋਣ ਕਾਰਣ ਡੀ. ਐੱਮ. ਸੀ. ਲਿਜਾਣ ਲਈ ਕਿਹਾ। ਡਾਕਟਰ ਨੇ ਕਿਹਾ ਕਿ ਸਜ਼ੇਰੀਅਨ ਨਾਲ ਇਹ ਮੌਤ ਨਹੀਂ ਹੋ ਸਕਦੀ।ਥਾਣਾ ਮੁਖੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਜਾਂਚ 'ਚ ਸਾਹਮਣੇ ਆਇਆ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

Shyna

This news is Content Editor Shyna