ਥਾਲੀਆਂ ਖੜਕਾ ਕੇ ਬੱਚਿਆਂ ਨੇ ਕੀਤੀ ਮੋਦੀ ਨੂੰ ਅਪੀਲ ‘ਮਨ ਕੀ ਬਾਤ ਨਹੀਂ ਕਿਸਾਨਾਂ ਨਾਲ ਬਾਤ ਕਰੋ’

12/27/2020 6:22:19 PM

ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ): ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕਿਸਾਨ ਜਥੇਬੰਦੀਆਂ ਦਾ ਸਾਥ ਦਿੰਦੇ ਹੋਏ ਛੋਟੇ ਬੱਚਿਆਂ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ‘ਮਨ ਕੀ ਬਾਤ’ ਦੇ ਬਰਾਬਰ ਥਾਲੀਆਂ ਖੜਕਾਈਆਂ। ਕਿਸਾਨ ਜਥੇਬੰਦੀਆਂ ਵਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ‘ਮਨ ਕੀ ਬਾਤ’ ਦੇ ਬਰਾਬਰ ਥਾਲੀਆਂ ਖੜਕਾਉਣ ਦੇ ਦਿੱਤੇ ਪ੍ਰੋਗਰਾਮ ਨੂੰ ਜਿਥੇ ਸੂਬੇ ’ਚ ਵੱਖ-ਵੱਖ ਜਥੇਬੰਦੀਆਂ ਨੇ ਹੁੰਗਾਰਾ ਦਿੱਤਾ।ਉਥੇ ਹੀ ਇਸ ਸੱਦੇ ’ਚ ਕਿਸਾਨਾਂ ਨਾਲ ਛੋਟੇ-ਛੋਟੇ ਬੱਚੇ ਵੀ ਖੜੇ ਨਜ਼ਰ ਆਏ।

ਇਹ ਵੀ ਪੜ੍ਹੋ:  ਕਿਸਾਨੀ ਅੰਦੋਲਨ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸ਼ਾਮਲ ਜਲਾਲਾਬਾਦ ਦੇ ਐਡਵੋਕੇਟ ਨੇ ਕੀਤੀ ਖ਼ੁਦਕੁਸ਼ੀ

ਸ੍ਰੀ ਮੁਕਤਸਰ ਸਾਹਿਬ ਵਿਖੇ ਛੋਟੇ ਬੱਚਿਆਂ ਨੇ ਜਿੱਥੇ ਪ੍ਰੋਗਰਾਮ ‘ਮਨ ਕੀ ਬਾਤ’ ਦੇ ਬਰਾਬਰ ਥਾਲੀਆਂ ਖੜਕਾਈਆਂ, ਉਥੇ ਹੀ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਮਨ ਦੀ ਗੱਲ ਨਾ ਕਰਨ ਸਗੋਂ ਕਿਸਾਨਾਂ ਨਾਲ ਗੱਲ ਕਰਨ । ਬੱਚਿਆਂ ਕਿਹਾ ਕਿ ਜੇਕਰ ਨਰਿੰਦਰ ਮੋਦੀ ਸਾਡੇ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੇ ਤਾਂ ਅਸੀ ਫਿਰ ਮਨ ਕੀ ਬਾਤ ’ਚ ਉਹਨਾਂ ਦੀ ਗੱਲ ਕਿਉਂ ਸੁਣੀਏ।ਇਸ ਮੌਕੇ ਇਸ਼ਾਨਜੋਤ ਸਿੰਘ, ਕਲਗੀ, ਸਾਹਿਬ ਸਿੰਘ, ਤਨੂੰ, ਜੈਵੀ, ਕਰਨ, ਸੁਭਕਰਮਨਦੀਪ, ਵੰਸ਼ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ:  ਦੁਖਦਾਇਕ ਖ਼ਬਰ: ਦਿੱਲੀ ਸੰਘਰਸ਼ ਤੋਂ ਪਰਤੇ ਕਿਸਾਨ ਮੇਜਰ ਸਿੰਘ ਖਾਲਸਾ ਦੀ ਮੌਤ

Shyna

This news is Content Editor Shyna