ਮੰਦਬੁੱਧੀ ਬੱਚੇ ਨਾਲ ਗੈਰ-ਕੁਦਰਤੀ ਸੈਕਸ  ਕਰ ਕੇ ਬਣਾਈ ਵੀਡੀਓ, ਕੀਤੀ ਵਾਇਰਲ

08/23/2017 7:16:04 AM

ਜਲੰਧਰ(ਪ੍ਰੀਤ)-ਸਥਾਨਕ ਮੁਹੱਲਾ ਕਰਾਰ ਖਾਂ ਵਿਖੇ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਮੁਹੱਲੇ ਦੇ ਕੇਬਲ ਆਪ੍ਰੇਟਰ ਦੇ ਦਫਤਰ ਵਿਖੇ ਮੰਦਬੁੱਧੀ ਬੱਚੇ ਨਾਲ ਇਕ ਲੜਕੇ ਨੇ ਗੈਰ-ਕੁਦਰਤੀ ਸੈਕਸ ਕਰਵਾਇਆ ਅਤੇ ਫਿਰ ਮੋਬਾਇਲ ਕਲਿੱਪ ਬਣਾ ਕੇ ਵਾਇਰਲ ਕਰ ਦਿੱਤੀ। ਮੰਦਬੁੱਧੀ ਬੱਚੇ ਦੇ ਪਰਿਵਾਰ ਨੂੰ ਅੱਜ ਘਟਨਾ ਦਾ ਪਤਾ ਲੱਗਾ ਤਾਂ ਜ਼ਬਰਦਸਤ ਹੰਗਾਮਾ ਹੋਇਆ। ਲੋਕ ਥਾਣਾ ਨੰ. 3 ਵਿਚ ਪਹੁੰਚੇ ਤੇ ਕੇਬਲ ਆਪ੍ਰੇਟਰ ਤੇ ਸਬਜ਼ੀ ਵਿਕਰੇਤਾ ਦੇ ਬੇਟੇ ਖਿਲਾਫ ਕਾਰਵਾਈ ਦੀ ਮੰਗ ਕੀਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਮੰਦਬੁੱਧੀ ਬੱਚਾ ਮੁਹੱਲੇ ਲਈ ਲੱਕੀ ਕਿਹਾ ਜਾਂਦਾ ਹੈ। ਮੁਹੱਲੇ 'ਚ ਜੇਕਰ ਕੋਈ ਨਵਾਂ ਵ੍ਹੀਕਲ ਤੱਕ ਲਿਆਉਂਦਾ ਹੈ ਤਾਂ ਪਹਿਲਾਂ ਉਸ ਨੂੰ ਬਿਠਾਇਆ ਜਾਂਦਾ ਹੈ। ਮੁਹੱਲੇ ਦੇ ਲੋਕ ਉਸ ਨੂੰ ਪਿਆਰ ਕਰਦੇ ਹਨ। ਸਿੱਖ ਤਾਲਮੇਲ ਕਮੇਟੀ ਦੇ ਤੇਜਿੰਦਰ ਪ੍ਰਦੇਸੀ ਨੇ ਵੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। 
ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ : ਥਾਣਾ ਮੁਖੀ
ਥਾਣਾ ਨੰ. 3 ਦੇ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲ ਗਈ ਹੈ। ਦੋਵਾਂ ਧਿਰਾਂ ਨੂੰ ਸ਼ਾਮ ਦੇ ਸਮੇਂ ਬੁਲਾਇਆ ਗਿਆ ਸੀ ਪਰ ਦੋਸ਼ੀ ਧਿਰ ਵੱਲੋਂ ਕੋਈ ਨਹੀਂ ਆਇਆ। ਜਾਂਚ ਤੋਂ ਬਾਅਦ ਦੋਸ਼ੀ ਨੌਜਵਾਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।