ਖੇਡਦੇ ਹੋਏ 3 ਸਾਲਾਂ ਦੇ ਬੱਚੇ ਦੀ ਪਾਣੀ 'ਚ ਡੁੱਬਣ ਕਾਰਨ ਮੌਤ

02/08/2021 3:02:03 PM

ਕਾਹਨੂੰਵਾਨ (ਸੁਨੀਲ) : ਪਿੰਡ ਕਲੀਚਪੁਰ ’ਚ ਇਕ ਭੱਠੇ 'ਤੇ ਕੰਮ ਕਰਦੇ ਪਰਿਵਾਰ ਦੇ 3 ਸਾਲਾ ਬੱਚੇ ਦੀ ਟੋਏ ’ਚ ਇਕੱਠੇ ਹੋਏ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਦੇ ਪਿਤਾ ਕਰਮੂ ਪਟੇਲ ਵਾਸੀ ਭੱਠਾ ਕਲੀਚਪੁਰ ਨੇ ਦੱਸਿਆ ਕਿ ਉਹ ਪਿੰਡ ’ਚ ਹੀ ਇੱਟੇ ਵਾਲੇ ਭੱਠੇ 'ਤੇ ਕੰਮ ਕਰਦੇ ਹਨ ਅਤੇ ਭੱਠੇ ’ਤੇ ਟੋਇਆ ਪੁੱਟ ਕੇ ਪਾਣੀ ਇਕੱਠਾ ਕੀਤਾ ਹੁੰਦਾ ਹੈ ਤਾਂ ਜੋ ਲੋੜ ਪੈਣ ’ਤੇ ਇੱਟਾਂ ਬਣਾਉਣ ਦੇ ਲਈ ਵਰਤਿਆ ਜਾਵੇ।

ਉਸ ਨੇ ਦੱਸਿਆ ਕਿ ਬੀਤੇ ਦਿਨ ਉਸ ਦਾ ਪੁੱਤਰ ਵਿਕਰਾਂਤ ਪਟੇਲ (3) ਖੇਡਦਾ ਹੋਇਆ ਪਾਣੀ ਵਾਲੇ ਟੋਏ ’ਚ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ।
 

Babita

This news is Content Editor Babita