6 ਮਹੀਨੇ ਦਾ ਬੱਚਾ ਅਗਵਾ ਕਰਨ ਵਾਲੀ ਮਹਿਲਾ ਦਾ ਪਤਾ ਨਹੀਂ ਲਗਾ ਸਕੀ ਰੇਲਵੇ ਪੁਲਸ

04/06/2019 9:46:36 AM

ਜਲੰਧਰ (ਮਹੇਸ਼)—ਕੈਂਟ ਰੇਲਵੇ ਸਟੇਸ਼ਨ ਤੋਂ 10 ਜਨਵਰੀ ਨੂੰ ਦਿਨ-ਦਿਹਾੜੇ 6 ਮਹੀਨੇ ਦੇ ਬੱਚੇ ਨੂੰ ਅਗਵਾ ਕਰ ਕੇ ਫਰਾਰ ਹੋਣ ਵਾਲੀ ਔਰਤ ਦਾ ਅਜੇ ਤਕ ਰੇਲਵੇ ਪੁਲਸ ਪਤਾ ਨਹੀਂ ਲਾ ਸਕੀ ਹੈ। ਹਾਲਾਂਕਿ ਰੇਲਵੇ ਸਟੇਸ਼ਨ 'ਤੇ ਆਰਮੀ ਸੈਂਟਰ ਵਿਚ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ 'ਚ ਮਹਿਲਾ ਬੱਚੇ ਨੂੰ ਚੁੱਕ ਕੇ ਭੱਜਦੀ ਹੋਈ ਕੈਦ ਹੋਈ ਸੀ ਅਤੇ ਇਹ ਫੁਟੇਜ ਰੇਲਵੇ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਈ ਸੀ ਅਤੇ ਮਾਸੂਮ ਬੱਚੇ ਓਮ ਦਾਸ ਦੀ ਮਾਂ ਲੀਲਾਵਤੀ ਪਤਨੀ ਵਾਸੀ ਪਿੰਡ ਕੋਟ ਪੰਡੋਰੀ ਥਾਣਾ ਗੜ੍ਹਸ਼ੰਕਰ ਜ਼ਿਲਾ ਹੁਸ਼ਿਆਰਪੁਰ ਦੀ ਸ਼ਿਕਾਇਤ ਦੇ ਆਧਾਰ 'ਤੇ ਜੀ. ਆਰ. ਪੀ. ਨੇ ਮਹਿਲਾ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 363 ਦੇ ਤਹਿਤ ਕੇਸ ਦਰਜ ਕਰ ਲਿਆ ਸੀ। ਰੇਲਵੇ ਪੁਲਸ ਵਲੋਂ ਕਈ ਜਗ੍ਹਾ ਛਾਪੇਮਾਰੀ ਕਰਨ ਦੇ ਬਾਵਜੂਦ ਅਜੇ ਤੱਕ ਨਾ ਤਾਂ ਮੁਲਜ਼ਮ ਮਹਿਲਾ ਦਾ ਪਤਾ ਲੱਗ ਸਕਿਆ ਹੈ ਅਤੇ ਨਾ ਹੀ ਮਾਸੂਮ ਬੱਚਾ ਉਸ ਦੀ ਮਾਂ ਨੂੰ ਮਿਲਿਆ ਹੈ।

Shyna

This news is Content Editor Shyna