ਪਠਾਨਕੋਟ ''ਚ ਸਾਹ ਫੁੱਲਣ ਤੋਂ ਬਾਅਦ 7 ਸਾਲਾ ਬੱਚੇ ਦੀ ਅਚਾਨਕ ਮੌਤ

04/29/2020 8:14:42 PM

ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ ਦੇ ਹਲਕਾ ਸੁਜਾਨਪੁਰ ਵਿਚ ਬੁੱਧਵਾਰ ਸਵੇਰੇ 7 ਸਾਲਾ ਬੱਚੇ ਦੀ ਅਚਾਨਕ ਮੌਤ ਹੋ ਗਈ। ਪਰਿਵਾਰ ਦੇ ਦੱਸਣ ਮੁਤਾਬਕ ਅਚਾਨਕ ਬੱਚੇ ਦਾ ਸਾਹ ਫੁੱਲਣਾ ਸ਼ੁਰੂ ਹੋ ਗਿਆ, ਇਸ ਦੌਰਾਨ ਉਹ ਸਰਕਾਰੀ ਹਸਪਤਾਲ ਤੋਂ ਇਲਾਵਾ 4-5 ਪ੍ਰਾਈਵੇਟ ਹਸਪਤਾਲਾਂ ਵਿਚ ਵੀ ਬੱਚੇ ਨੂੰ ਲੈ ਕੇ ਗਏ ਪਰ ਬੱਚੇ ਨੂੰ ਸਹੀ ਇਲਾਜ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ। ਬੱਚੇ ਦੀ ਅਚਾਨਕ ਮੌਤ ਤੋਂ ਬਾਅਦ ਪੁਲਸ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਅਤੇ ਬੱਚੇ ਦੀ ਅਚਾਨਕ ਹੋਈ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਗੁਆਂਢ ''ਚ ਰਹਿੰਦੇ ਮੁੰਡੇ ਨੇ ਕੰਧ ''ਤੇ ਲਿਖੇ ਮਾੜੇ ਸ਼ਬਦ, ਦੁਖੀ ਹੋ ਕੁੜੀ ਨੇ ਚੁੱਕਿਆ ਖੌਫਨਾਕ ਕਦਮ    

ਇਸ ਬਾਰੇ ਗੱਲਬਾਤ ਕਰਦੇ ਹੋਏ ਬੱਚੇ ਦੇ ਚਚੇਰੇ ਭਰਾ ਨੇ ਕਿਹਾ ਕਿ ਉਹ ਸਰਕਾਰੀ ਹਸਪਤਾਲ ਤੋਂ ਲੈ ਕੇ ਲਗਭਗ 5 ਪ੍ਰਾਈਵੇਟ ਹਸਪਤਾਲਾਂ ਵਿਚ ਘੁੰਮੇ ਪਰ ਕਿਸੇ ਨੇ ਵੀ ਕੋਈ ਇਲਾਜ ਨਾ ਕੀਤਾ। ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਸਮੇਂ 'ਤੇ ਆਕਸੀਜਨ ਨਾ ਮਿਲਣ ਕਾਰਨ ਬੱਚੇ ਦੀ ਮੌਤ ਹੋਈ ਹੈ। 

ਇਹ ਵੀ ਪੜ੍ਹੋ : ਗੁਰਬਤ ਦਾ ਮਾਰਿਆ ਪਰਿਵਾਰ ਕੋਰੋਨਾ ਨਾਲ ਲੜਨ ਤੋਂ ਪਹਿਲਾਂ ਸਮਾਜ ਦੇ ਬਾਈਕਾਟ ਅੱਗੇ ਹਾਰਿਆ    

ਇਸ ਸੰਬੰਧੀ ਜਦੋਂ ਚੰਡੀਗੜ੍ਹ ਤੋਂ ਪਠਾਨਕੋਟ ਪਹੁੰਚੇ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਵਿਨੂੰ ਗੋਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਸਾਰੇ ਹਸਪਤਾਲਾਂ ਨੂੰ ਇਲਾਜ ਲਈ ਹੁਕਮ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਹਸਪਤਾਲ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਲਾਕ ਡਾਊਨ ''ਚ ਫਸੇ ਲੋਕਾਂ ਨੂੰ ਲੈਣ ਆ ਰਹੀ ਗੱਡੀ ਦੀ ਮੋਟਰਸਾਈਕਲ ਨਾਲ ਟੱਕਰ, ਇਕ ਦੀ ਮੌਤ    

Gurminder Singh

This news is Content Editor Gurminder Singh