ਮੁੱਖ ਮੰਤਰੀ ਖੱਟੜ ਦਾ ਬਿਆਨ : ਕਦੇ ਵੀ ਡੇਰੇ ''ਚ ਚਲਾਇਆ ਜਾ ਸਕਦਾ ਹੈ ਸਰਚ ਆਪਰੇਸ਼ਨ

09/04/2017 3:57:54 PM

ਕਰਨਾਲ — 3 ਸਾਲ ਦੇ ਦੌਰਾਨ ਆਪਣੇ ਵਿਧਾਨ ਸਭਾ ਖੇਤਰ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪ੍ਰੈਸ ਕਾਨਫਰੈਂਸ ਕੀਤੀ, ਜਿਸ 'ਚ ਉਨ੍ਹਾਂ ਨੇ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਇਸ ਦੇ ਨਾਲ ਹੀ ਮੁੱਖ ਮੰਤਰੀ ਖੱਟੜ ਨੇ ਸਿਰਸਾ ਡੇਰੇ ਬਾਰੇ ਕਿਹਾ ਕਿ ਸੋਮਵਾਰ ਨੂੰ ਸਿਰਸਾ ਡੇਰੇ 'ਤੇ ਸਰਚ ਆਪਰੇਸ਼ਨ ਚਲਾਇਆ ਜਾ ਸਕਦਾ ਹੈ। ਮਾਮਲੇ 'ਤੇ ਕੋਰਟ ਅਤੇ ਸਰਕਾਰ ਦੀ ਨਜ਼ਰ ਹੈ। ਕਰਨਾਲ 'ਚ ਮੁੱਖ ਮੰਤਰੀ ਨੇ ਕਿਹਾ ਕਿ ਕੋਰਟ ਦੀ ਅਗਵਾਈ 'ਚ ਹੀ ਸਰਚ ਆਪਰੇਸ਼ਨ ਚਲਾਇਆ ਜਾਵੇਗਾ। ਇਸ ਤੋਂ ਪਹਿਲਾਂ ਜ਼ਿਲਾ ਪ੍ਰਸ਼ਾਸਨ ਨੇ ਡੇਰਾ ਪ੍ਰਬੰਧਕ ਨੂੰ ਦੌਬਾਰਾ ਅਲਟੀਮੇਟਮ ਦਿੱਤਾ। 67 ਲਾਇਸੈਂਸ ਹਥਿਆਰ ਡੇਰੇ ਦੇ ਨਾਂ ਰਜਿਸਟਰ ਹਨ। ਹਾਈਕੋਰਟ ਦੇ ਨਿਰਦੇਸ਼ਾਂ ਦੇ ਬਾਵਜੂਦ ਹੁਣ ਤੱਕ ਸਿਰਫ 33 ਹਥਿਆਰ ਹੀ ਥਾਣੇ 'ਚ ਜਮ੍ਹਾ ਹੋਏ ਹਨ।  ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਨਾਮ ਨਾਲ ਜਾਰੀ ਲਾਇਸੈਂਸ ਸ਼ੁਦਾ ਹਥਿਆਰਾਂ ਨੂੰ ਸਿਰਸਾ ਦੇ ਸਦਰ ਥਾਣੇ 'ਚ ਜਮ੍ਹਾ ਕਰਵਾਉਣ ਦੀ ਮਿਆਦ ਸ਼ਨੀਵਾਰ ਨੂੰ ਹੀ ਖਤਮ ਹੋ ਗਈ ਸੀ। ਇਸ ਦੇ ਬਾਵਜੂਦ ਐਤਵਾਰ ਨੂੰ ਵੀ ਕੋਈ ਹਥਿਆਰ ਜਮ੍ਹਾ ਨਹੀਂ ਕਰਵਾਇਆ ਗਿਆ।