ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ 'ਚ ਤਿਰੰਗਾ ਲਹਿਰਾਉਣ ਦੀ ਰਸਮ ਕੀਤੀ ਅਦਾ

08/15/2020 12:40:03 PM

ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਮੋਹਾਲੀ ਵਿਖੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਜਨਤਾ ਨੂੰ ਸੰਬੋਧਨ ਕਰਦਿਆ ਕਰਦਿਆਂ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਦਿਹਾੜਾ ਸਾਡੇ ਇਕ ਇਤਿਹਾਸ ਦਾ ਬਹੁਤ ਵੱਡਾ ਦਿਨ ਹੈ। ਅੱਜ ਦੇ ਦਿਨ ਅਸੀਂ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦੀ ਦਵਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।  

2 ਸਾਲਾਂ 'ਚ 750 ਰੂਰਲ ਸਟੇਡੀਅਮ ਬਣਾਏ ਜਾਣਗੇ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਆਪਣੇ ਕਾਰਜਕਾਲ ਦੌਰਾਨ 6 ਲੱਖ ਬੱਚਿਆਂ ਨੂੰ ਨੌਕਰੀਆਂ ਦੇ ਚੁੱਕੇ ਹਨ ਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਹੈ। ਇਸ ਤੋਂ ਇਲਾਵਾ ਜੋ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ ਉਹ ਵੀ ਪੂਰਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ 2 ਸਾਲਾਂ 'ਚ 750 ਰੂਰਲ ਸਟੇਡੀਅਮ ਬਣਾਏ ਜਾਣਗੇ। ਇਸ ਦੇ ਹੀ ਪੰਜਾਬ 'ਚ ਇਡਸਟਰੀ ਲਈ 63 ਹਜ਼ਾਰ ਕਰੋੜ ਦੀ ਇਨਵੈਸਟਮੈਂਟ ਕੀਤੀ ਜਾਵੇਗੀ।
ਚੀਨ ਨੇ ਵਿਗਾੜੇ ਸਰਹੱਦ ਦੇ ਹਾਲਾਤ
ਕੈਪਟਨ ਅਮਰਿੰਦਰ ਸਿੰਘ ਨੇ ਚੀਨ ਵਿਵਾਦ 'ਤੇ ਬੋਲਦਿਆਂ ਕਿਹਾ ਕਿ ਚੀਨ ਨੇ ਸਰਹੱਦ ਦੇ ਹਲਾਤ ਵਿਗਾੜੇ ਹੋਏ ਹਨ। ਇਕ ਪਾਸੇ ਚੀਨ 'ਹਿੰਦੀ ਚੀਨੀ ਬਾਈ-ਬਾਈ' ਦੇ ਨਾਅਰੇ ਲਗਾ ਰਹੇ ਹਨ ਤੇ ਦੂਜੇ ਪਾਸੇ ਹਮਲੇ ਕਰ ਰਹੇ ਹਨ। ਚੀਨੀਆ ਨੇ ਸਾਡੇ ਜਵਾਨਾਂ 'ਤੇ ਸੀਖਾਂ ਵਾਲੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਸੀ, ਜਿਸ ਦਾ ਮੁਕਾਬਲਾਂ ਭਾਰਤੀ ਜਵਾਨਾਂ ਖਾਲੀਂ ਹੱਥ ਕੀਤਾ ਸੀ। ਇਸ ਮੁਕਾਬਲੇ 'ਚ ਸਾਡੇ 20 ਜਵਾਨ ਸ਼ਹੀਦ ਹੋ ਗਏ। ਇਸ ਹਮਲੇ 'ਚ ਗੁਰਤੇਜ ਸਿੰਘ ਨੇ ਇਸ ਹਮਲੇ 'ਚ ਇਕੱਲੇ ਨੇ ਬਿਨ੍ਹਾਂ ਕਿਸੇ ਹਥਿਆਰ ਕਈ ਚੀਨੀਆਂ ਨੂੰ ਸ਼ਹੀਦ ਕਰ ਦਿੱਤਾ ਪਰ ਇਸੇ ਦੌਰਾਨ ਇਕ ਚੀਨੀ ਨੇ ਉਸ ਦੀ ਪਿੱਛ 'ਤੇ ਵਾਰ ਕਰਕੇ ਉਸ ਨੂੰ ਸ਼ਹੀਦ ਕਰ ਦਿੱਤਾ ਸੀ। ਇਹ ਲੋਕ ਕਾਇਰ ਹਨ।

ਕੋਰੋਨਾ ਨੇ ਪੂਰੇ ਵਿਸ਼ਵ 'ਚ ਪਸਾਰੇ ਪੈਰ
ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ 'ਤੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਪੂਰੇ ਵਿਸ਼ਵ ਭਰ 'ਚ ਪੈਰ ਪਸਾਰੇ ਹੋਏ ਹਨ। ਇਸ ਦੇ ਮੱਦੇਨਾਜ਼ਰ ਇਸ ਦਿਹਾੜੇ 'ਤੇ ਲੋਕਾਂ ਦਾ ਜ਼ਿਆਦਾ ਇਕੱਠ ਨਹੀਂ ਕੀਤਾ ਗਿਆ। ਇਸ ਲਈ ਅਗਲੇ ਵੱਡੇ ਪੱਧਰ ਤੇ 75ਵੇਂ ਆਜ਼ਾਦੀ ਦਿਹਾੜਾ ਮਨਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਖ਼ਿਲਾਫ਼ ਸਾਡੇ ਡਾਕਟਰ ਡਟੇ ਹੋਏ ਹਨ ਤੇ ਸੂਬਾ ਵਾਸੀਆਂ ਵਲੋਂ ਵੀ ਸਾਰੀਆਂ ਹਦਾਇਤਾਂ ਦੀ ਪਾਲਣਾ ਸਹੀਂ ਢੰਗ ਨਾਲ ਕੀਤੀ ਜਾ ਰਹੀ ਹੈ।

Baljeet Kaur

This news is Content Editor Baljeet Kaur