ਵੋਟਰ ਦਿਵਸ ਮੌਕੇ ਚੁੱਕੀ ਸਹੁੰ

01/25/2018 4:59:14 PM

ਬੁਢਲਾਡਾ (ਬਾਂਸਲ) : ਮੁੱਖ ਚੋਣ ਅਫਸਰ ਪੰਜਾਬ,ਚੰਡੀਗੜ ਦੇ ਹੁਕਮ ਅਨੁਸਾਰ ਮਿਤੀ 25 ਜਨਵਰੀ ਦੇਸ਼ ਭਰ 'ਚ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਜੋ ਵੋਟਰਾਂ ਨੂੰ ਭਾਰਤ ਦੀ ਲੋਕਤੰਤਰ ਪ੍ਰਣਾਲੀ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਜਾ ਸਕੇ। ਇਸ ਸੰਬੰਧ 'ਚ ਡੀ.ਐੱਸ.ਪੀ ਰਸ਼ਪਾਲ ਸਿੰਘ ਨੇ ਸਮੂਹ ਸਟਾਫ ਨਾਲ ਵੋਟਰ ਪ੍ਰਣ ਲਿਆ ਅਤੇ ਭਵਿੱਖ 'ਚ ਬਿਨ੍ਹਾਂ ਕਿਸੇ ਲਾਲਚ ਦੇ ਪ੍ਰਭਾਵ ਤੋਂ ਸਾਰੀਆ ਚੋਣਾਂ 'ਚ ਆਪਣੇ ਵੋਟ ਦੇ ਹੱਕ ਦਾ ਸਹੀ ਇਸਤੇਮਾਲ ਕਰਨ ਦੀ ਵਚਨਬੱਧਤਾ ਦੁਹਰਾਈ।
ਇਸ ਮੌਕੇ 'ਤੇ ਰੀਡਰ ਪਾਲ ਸਿੰਘ,ਇੰਦਰਜੀਤ ਸਿੰਘ,ਸੀਸ਼ਪਾਲ ਸਿੰਘ,ਅਮਨਪ੍ਰੀਤ ਸਿੰਘ,ਜਸਵੀਰ ਸਿੰਘ,ਕਰਮ ਚੰਦ,ਸਵਰਨ ਸਿੰਘ,ਤਰਲੋਚਨ ਸਿੰਘ ਅਤੇ ਰਜਨੀ ਰਾਣੀ ਆਦਿ ਮੌਜੂਦ ਸਨ।