ਵੇਰੀਸੇਲਾ ਜੋਸਟਰ ਵਾਇਰਸ ਦੇ ਕਾਰਨ ਫੈਲਦਾ ਹੈ ਚਿਕਨਪਾਕਸ ਦਾ ਰੋਗ

06/11/2019 5:56:07 PM

ਰੂਪਨਗਰ(ਕੈਲਾਸ਼)— ਕਿਸੇ ਬੱਚੇ ਜਾਂ ਕਿਸੇ ਵਿਅਕਤੀ ਦੇ ਪੇਟ, ਪਿੱਠ ਅਤੇ ਚੇਹਰੇ ਤੇ ਫਫੋਲੇ ਵਰਗੇ ਦਾਣੇ ਜਾਂ ਛਾਲੇ ਹੋਣ ਦੇ ਨਾਲ ਖੁਜਲੀ, ਥਕਾਵਟ ਅਤੇ ਬੁਖਾਰ ਹੋਣਾ ਚਿਕਨ ਪਾਕਸ ਜਿਸਨੂੰ ਆਮ ਭਾਸ਼ਾ 'ਚ ਛੋਟੀ ਮਾਤਾ ਕਿਹਾ ਜਾਂਦਾ ਹੈ, ਦੇ ਲੱਛਣ ਹੋ ਸਕਦੇ ਹਨ। ਚਿਕਨਪਾਕਸ ਵੇਰੀਸੇਲਾ-ਜੋਸਟਰ ਵਾਇਰਸ ਦੇ ਕਾਰਨ ਹੋਣ ਵਾਲੀ ਬਹੁਤ ਸੰਕਰਮਿਕ ਬਿਮਾਰੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜਦੋਂ ਇਹ ਰੋਗ ਹੁੰਦਾ ਹੈ ਤਾਂ ਵਿਅਕਤੀ ਦੇ ਸਰੀਰ ਤੇ ਕਰੀਬ 250 ਤੋਂ ਲੈ ਕੇ 500 ਖੁਜਲੀ ਵਾਲੇ ਛਾਲੇ ਬਣ ਸਕਦੇ ਹਨ।

ਚਿਕਨਪਾਕਸ ਗੰਭੀਰ ਵੀ ਹੋ ਸਕਦਾ ਹੈ। ਖਾਸਕਰ ਬੱਚਿਆਂ, ਅਤੇ ਕਮਜ਼ੋਰ ਪ੍ਰਤੀਰੱਖਿਆ ਪ੍ਰਣਾਲੀ ਵਾਲੇ ਲੋਕਾਂ ਨੂੰ ਇਹ ਆਪਣੀ ਲਪੇਟ 'ਚ ਲੈ ਸਕਦਾ ਹੈ। ਇਸ ਨੂੰ ਰੋਕਣ ਦਾ ਬਿਹਤਰ ਢੰਗ ਬੱਚੇ ਦੀ ਵੈਕਸੀਨ ਕਰਵਾਉਣਾ ਜਰੂਰੀ ਮੰਨਿਆ ਜਾਂਦਾ ਹੈ। ਜੇਕਰ ਇਹ ਰੋਗ ਹੋ ਜਾਵੇ ਤਾਂ ਕਰੀਬ 2 ਹਫਤੇ 'ਚ ਜ਼ਿਆਦਾਤਰ ਲੋਕ ਠੀਕ ਹੋ ਜਾਂਦੇ ਹਨ। ਕਦੇ-ਕਦੇ ਇਨ੍ਹਾਂ ਦੀ ਸਥਿਤੀ ਗੰਭੀਰ ਵੀ ਹੋ ਸਕੀਦ ਹੈ ਤੇ ਜ਼ਿਆਦਾ ਦਿਨਾਂ ਤੱਕ ਰਹਿ ਸਕਦੀ ਹੈ। ਮਾਹਰ ਡਾਕਟਰ ਅਜਿਹਾ ਮੰਨਦੇ ਹਨ ਕਿ ਚਿਕਨਪਾਕਸ ਵਾਇਰਸ ਦੇ ਸੰਪਰਕ ਦੇ 10 ਤੋਂ 21 ਦਿਨਾਂ ਤੱਕ ਵਿਅਕਤੀ ਨੂੰ ਆਪਣੀ ਲਪੇਟ 'ਚ ਲੈ ਸਕਦਾ ਹੈ ਤੇ ਦੋ ਸਾਲ ਤੋ ਘੱਟ ਉਮਰ ਦੇ ਬੱਚਿਆਂ ਨੂੰ ਚਿਕਨਪਾਕਸ ਦਾ ਸਭ ਤੋਂ ਜ਼ਿਆਦਾ ਖਤਰਾ ਰਹਿੰਦਾ ਹੈ।

ਚਿਕਨਪਾਕਸ ਦੇ ਲੱਛਣ
ਰੋਗੀ ਨੂੰ ਬੁਖਾਰ, ਭੁੱਖ 'ਚ ਕਮੀ, ਸਿਰਦਰਦ, ਥਕਾਵਟ ਤੇ ਸਰੀਰ ਤੇ ਹੋਏ ਗੁਲਾਬੀ ਜਾਂ ਲਾਲ ਫੁੱਲੇ ਹੋਏ ਦਾਣੇ ਹੋ ਜਾਂਦੇ ਹਨ।

ਛੋਟੇ ਦ੍ਰਵ ਨਾਲ ਭਰੇ ਛਾਲੇ ਫਟਣ ਨਾਲ ਇਕ ਦਿਨ ਪਹਿਲਾਂ ਉਭਰੇ ਹੋਏ ਦਾਣਿਆਂ ਨਾਲ ਬਣ ਜਾਂਦੇ ਹਨ।

ਰੋਗੀ ਨੂੰ ਚੱਕਰ ਆਉਣਾ, ਤੇਜ ਦਿਲ ਦੀ ਧੜਕਣ, ਸਾਹ 'ਚ ਤਕਲੀਫ, ਝਟਕੇ ਲੱਗਣਾ ਖਾਂਸੀ ਆਦਿ ਹੋਣਾ, ਉਲਟੀ, ਗਰਦਨ 'ਚ ਕਠੋਰਤਾ ਮਹਿਸੂਸ ਕਰਨਾ ਵੀ ਲੱਛਣ ਦੇਖੇ ਜਾ ਸਕਦੇ ਹਨ।

ਕਾਰਨ
ਪੀੜਤ ਵਿਅਕਤੀ ਦੇ ਛਿਕਣ ਨਾਲ ਹਵਾ 'ਚ ਫੈਲੀਆਂ ਬੂੰਦਾਂ ਰਾਹੀਂ ਜਾਂ ਚਕਤਿਆਂ ਦੇ ਸਿੱਧੇ ਸੰਪਰਕ 'ਚ ਆਉਣ ਨਾਲ ਇਹ ਵਾਇਰਸ ਹੋਰ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਸਕਦਾ ਹੈ। ਜਿਸ ਵਿਅਕਤੀ ਨੂੰ ਪਹਿਲਾਂ ਚਿਕਨ ਪਾਕਸ ਨਾ ਹੋਇਆ ਹੋਵੇ ਤਾਂ ਉਨ੍ਹਾਂ ਨੂੰ ਚਿਕਨਪਾਕਸ ਹੋਣ ਦਾ ਖਤਰਾ ਵਧ ਰਹਿੰਦਾ ਹੈ। ਜੇਕਰ ਕਿਸੇ ਵਿਅਕਤੀ ਜਾਂ ਬੱਚੇ ਦੀ ਚਿਕਨਪਾਕਸ ਨੂੰ ਲੈ ਕੇ ਵੈਕਸੀਨੇਸ਼ਨ ਨਹੀ ਕੀਤੀ ਗਈ ਤਾਂ ਵੀ ਉਸਨੂੰ ਰੋਗ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਉਹ ਬੱਚੇ ਸਕੂਲ ਜਾਂ ਚਾਇਲਡ ਕੇਅਰ 'ਚ ਕੰਮ ਕਰਦੇ ਹੋਣ, ਉਹ ਜਲਦ ਸੰਕਰਮਿਤ ਹੋ ਸਕਦੇ ਹਨ। ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਚਿਕਨਪਾਕਸ ਦਾ ਰੋਗ ਵਿਅਕਤੀ ਨੂੰ ਜੀਵਨ 'ਚ ਇਕ ਬਾਰ ਹੀ ਹੁੰਦਾ ਹੈ। ਬਹੁਤ ਘੱਟ ਮਾਮਲਿਆਂ 'ਚ ਇਹ ਦੁਬਾਰਾ ਕਿਸੇ ਰੋਗੀ ਨੂੰ ਆਪਣੀ ਲਪੇਟ 'ਚ ਲੈ ਸਕਦਾ ਹੈ।

ਚਿਕਨਪਾਕਸ ਤੋਂ ਬਚਾਅ
ਚਿਕਨਪਾਕਸ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਬੱਚੇ ਦਾ ਟੀਕਾਕਰਨ ਕੀਤਾ ਜਾਵੇ। ਇਕ ਸਾਲ ਦੀ ਉਮਰ ਦੇ ਸਾਰੇ ਸਵਸਥ ਬੱਚਿਆਂ ਨੂੰ ਜਿਨ੍ਹਾਂ ਨੂੰ ਪਹਿਲਾਂ ਇਹ ਟੀਕਾ ਨਾ ਲੱਗਿਆ ਹੋਵੇ ਜਾਂ ਜਿਨ੍ਹਾਂ ਨੂੰ ਇਹ ਪਹਿਲਾਂ ਰੋਗ ਨਾ ਹੋਇਆ ਹੋਵੇ, ਉਨਾਂ ਦਾ ਟੀਕਾਕਰਨ ਜ਼ਰੂਰੀ ਮੰਨਿਆ ਜਾਂਦਾ ਹੈ। ਸਵਸਥ ਲੋਕ ਜਿਨ੍ਹਾਂ ਨੂੰ ਇਹ ਯਾਦ ਨਹੀ ਕਿ ਬਚਪਨ 'ਚ ਟੀਕਾ ਲੱਗਿਆ ਸੀ ਜਾਂ ਨਹੀ ਉਨਾਂ ਨੂੰ ਵੀ ਟੀਕਾਕਰਨ ਕਰਵਾਉਣਾ ਚਾਹੀਦਾ। ਜੋ ਮਹਿਲਾਵਾਂ ਗਰਭਵਤੀ ਹੋਣ ਦੀ ਯੋਜਨਾ ਬਣਾ ਰਹੀਆਂ ਹੋਣ ਉਨ੍ਹਾਂ ਨੂੰ ਵੀ ਚਿਕਨਪਾਕਸ ਦਾ ਟੀਕਾਕਰਨ ਕਰਵਾਉਣਾ ਚਾਹੀਦਾ। ਜੇਕਰ ਕਿਸੇ ਬੱਚੇ ਜਾਂ ਵਿਅਕਤੀ ਨੂੰ ਚਿਕਨਪਾਕਸ ਹੋ ਗਿਆ ਹੋਵੇ ਤਾਂ ਉਸ ਨੂੰ ਸੰਪਰਕ 'ਚ ਆਉਣ ਤੋ ਬਚਣਾ ਚਾਹੀਦਾ।

ਚਿਕਨਪਾਕਸ ਦਾ ਪ੍ਰੀਖਣ
ਆਮ ਤੌਰ ਤੇ ਮਾਹਰ ਡਾਕਟਰ ਸਰੀਰ ਤੇ ਹੋਏ ਦਾਣਿਆਂ ਨੂੰ ਦੇਖ ਹੀ ਚਿਕਨਪਾਕਸ ਹੋਣ ਦੀ ਪੁਸ਼ਟੀ ਕਰ ਸਕਦੇ ਹਨ। ਜੇਕਰ ਇਸ 'ਚ ਕੁਝ ਸ਼ੱਕ ਹੁੰਦਾ ਹੈ ਤਾਂ ਖੂਨ ਟੈਸਟ ਜਾਂ ਜ਼ਖਮ ਦੇ ਨਮੂਨੇ ਦੀ ਜਾਂਚ ਲੈਬ 'ਚ ਕਰਵਾਈ ਜਾਂਦੀ ਹੈ।

ਚਿਕਨਪਾਕਸ ਦਾ ਰੋਗ ਸਵਸਥ ਬੱਚਿਆਂ 'ਚ ਹੋਣ ਤੇ ਆਪਣੇ ਆਪ ਠੀਕ ਹੋ ਸਕਦਾ ਹੈ। ਪਰੰਤੂ ਇਸ ਦੇ ਠੀਕ ਹੋਣ 'ਚ ਕੁਝ ਸਮਾਂ ਜ਼ਰੂਰ ਲੱਗ ਸਕਦਾ ਹੈ। ਰੋਗ ਹੋ ਜਾਣ 'ਤੇ ਬੱਚਿਆਂ ਨੂੰ ਖੁਜਲੀ ਨੂੰ ਦੂਰ ਕਰਨ ਸਬੰਧੀ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ। ਜ਼ਿਆਦਾਤਰ ਮਾਮਲਿਆਂ 'ਚ ਚਿਕਨਪਾਕਸ ਰੋਗ ਹੋ ਜਾਣ ਤੇ ਇਸਦਾ ਕੋਈ ਖਤਰਾ ਨਹੀ ਹੁੰਦਾ। ਪਰੰਤੂ ਬਹੁਤ ਘੱਟ ਮਾਮਲਿਆਂ 'ਚ ਇਸਦਾ ਬੈਕਟੀਰੀਆ ਬੱਚੇ ਜਾਂ ਵਿਅਕਤੀ ਦੀ ਸਕਿਨ, ਕੋਮਲ ਟਿਸ਼ੂਜ, ਹੱਡੀਆਂ, ਜੋੜਾਂ ਜਾਂ ਖੂਨ ਪ੍ਰਵਾਹ 'ਚ ਵਿਪਰੀਤ ਪ੍ਰਭਾਵ ਪਾ ਸਕਦਾ ਹੈ। ਇਸ ਨਾਲ ਨਿਮੋਨੀਆ, ਸੋਜ ਆਦਿ ਵੀ ਹੋ ਸਕਦੀ ਹੈ। ਚਿਕਨਪਾਕਸ ਹੋਣ ਤੇ ਰੋਗੀ ਨੂੰ ਵਧ ਖੁਜਲੀ ਹੁੰਦੀ ਹੈ। ਜਿਸ ਦੇ ਲਈ ਐਂਟੀ ਐਲਰਜੀ ਦੀਆਂ ਦਵਾਈਆਂ ਦੇ ਸੇਵਨ ਨਾਲ ਉਨਾਂ ਨੂੰ ਰੋਕਣਾ ਜ਼ਰੂਰੀ ਹੁੰਦਾ ਹੈ। ਜੇਕਰ ਵਿਅਕਤੀ ਚਿਕਨਪਾਕਸ ਹੋਣ ਤੇ ਖੁਜਲੀ ਕਰਦਾ ਹੈ ਤਾਂ ਅਜਿਹਾ ਕਰਨ ਨਾਲ ਰੋਗੀ ਦੀ ਸਕਿਨ ਤੇ ਨਿਸ਼ਾਨ ਪੈ ਸਕਦੇ ਹਨ ਅਤੇ ਇਲਾਜ ਦੀ ਗਤੀ ਧੀਮੀ ਵੀ ਹੋ ਸਕਦੀ ਹੈ। ਚਿਕਨਪਾਕਸ ਹੋ ਜਾਣ ਤੇ ਵਿਅਕਤੀ ਨੂੰ ਜੰਕ ਫੂਡ, ਤਲੇ ਹੋਏ ਖਾਦ ਪਦਾਰਥ, ਮਾਸ ਤੇ ਮੱਛੀ ਆਦਿ ਤੋ ਪ੍ਰਹੇਜ ਕਰਨਾ ਚਾਹੀਦਾ।

Baljit Singh

This news is Content Editor Baljit Singh