ਲੁਧਿਆਣਾ: ਚਿਕਨ ਕਾਰਨਰ ਦੇ ਮਾਲਕ ਨੇ ਸਿਧਵਾਂ ਨਹਿਰ 'ਚ ਮਾਰੀ ਛਾਲ, ਸੁਸਾਈਡ ਨੋਟ ’ਚ ਦੱਸਿਆ ਮੌਤ ਦਾ ਕਾਰਨ

03/28/2021 11:21:54 AM

ਲੁਧਿਆਣਾ (ਰਾਜ)-ਰਿਸ਼ੀ ਨਗਰ ਦੇ ਰਹਿਣ ਵਾਲੇ ਚਿਕਨ ਕਾਰਨਰ ਦੇ ਮਾਲਕ ਨੇ ਸਿਧਵਾਂ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਗੁਰਪਾਲ ਸਿੰਘ (44) ਹੈ। ਨਹਿਰ ਨੇੜੇ ਮ੍ਰਿਤਕ ਦੀ ਐਕਟਿਵਾ ਮਿਲੀ ਹੈ, ਜਿਸ ’ਚ ਪੁਲਸ ਨੂੰ ਇਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ’ਚ ਮ੍ਰਿਤਕ ਨੇ ਔਰਤ ਸਣੇ 9 ਲੋਕਾਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਉਨ੍ਹਾਂ ਉਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਫਿਲਹਾਲ, ਥਾਣਾ ਪੀ. ਏ. ਯੂ. ਦੀ ਪੁਲਸ ਨੇ 9 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਹੋਲੇ-ਮਹੱਲੇ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਗਤ ਨੂੰ ਕੀਤੀ ਖ਼ਾਸ ਅਪੀਲ

ਜਾਣਕਾਰੀ ਮੁਤਾਬਕ ਗੁਰਪਾਲ ਸਿੰਘ ਰਿਸ਼ੀ ਨਗਰ ਦੇ ਐੱਕਸ ਬਲਾਕ ਦਾ ਰਹਿਣ ਵਾਲਾ ਹੈ। ਉਸ ਦਾ ਆਪਣੇ ਘਰ ਦੇ ਹੇਠਾਂ ਚਿਕਨ ਕਾਰਨਰ ਹੈ। ਸ਼ੁੱਕਰਵਾਰ ਸ਼ਾਮ ਨੂੰ ਉਹ ਘਰੋਂ ਲਾਪਤਾ ਹੋ ਗਿਆ ਸੀ। ਜਾਂਦੇ ਹੋਏ ਗੁਰਪਾਲ ਆਪਣਾ ਮੋਬਾਇਲ ਘਰ ਛੱਡ ਗਿਆ ਸੀ ਪਰ ਉਹ ਅਗਲੇ ਦਿਨ ਤੱਕ ਵਾਪਸ ਨਹੀਂ ਆਇਆ ਸੀ। ਸ਼ਨੀਵਾਰ ਦੀ ਸਵੇਰੇ ਸਿਧਵਾਂ ਨਹਿਰ ਈਸੇਵਾਲ ਪੁਲੀ ’ਤੇ ਉਸ ਦੀ ਲਾਸ਼ ਮਿਲੀ, ਜੋ ਕਿ ਇਲਾਕਾ ਜਗਰਾਓਂ ਦੇ ਥਾਣਾ ਸੁਧਾਰ ਦਾ ਸੀ। ਥਾਣਾ ਸੁਧਾਰ ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪਛਾਣ ਲਈ ਮੌਰਚਰੀ ’ਚ ਰੱਖਵਾ ਦਿੱਤਾ ਸੀ। ਇਸ ਤੋਂ ਬਾਅਦ ਸ਼ਾਮ ਨੂੰ ਥਾਣਾ ਪੀ. ਏ. ਯੂ. ਦੀ ਪੁਲਸ ਨੂੰ ਪਤਾ ਲੱਗਾ। ਮੌਕੇ ’ਤੇ ਪੁੱਜੇ ਤਾਂ ਮ੍ਰਿਤਕ ਦੀ ਪਛਾਣ ਹੋਈ। ਨਹਿਰ ਦੇ ਕਿਨਾਰੇ ਉਸ ਦੀ ਐਕਟਿਵਾ ਮਿਲੀ, ਜਿਸ ’ਚ ਸੁਸਾਈਡ ਨੋਟ ਬਰਾਮਦ ਹੋਇਆ।

ਇਹ ਵੀ ਪੜ੍ਹੋ : ਜਲੰਧਰ ’ਚ ਫਤਿਹ ਗਰੁੱਪ ਦੀ ਦਹਿਸ਼ਤ, ਸ਼ਰੇਆਮ ਪੁਲਸ ਨੂੰ ਇੰਝ ਦਿੱਤੀ ਚੁਣੌਤੀ

ਐੱਸ. ਐੱਚ. ਓ. ਜਸਕੰਵਲ ਸੇਖੋਂ ਨੇ ਦਾ ਕਹਿਣਾ ਹੈ ਕਿ ਗੁਰਪਾਲ ਦਾ ਕੁਝ ਲੋਕਾਂ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਇਸ ਲਈ ਉਸ ਨੇ ਸੁਸਾਈਡ ਕੀਤਾ ਹੈ। ਉਸ ਦੀ ਪਤਨੀ ਦੇ ਬਿਆਨਾਂ ’ਤੇ ਕ੍ਰਿਪਾਲ ਸਿੰਘ, ਗੁਰਦੀਪ ਸਿੰਘ, ਗੀਤਾ, ਮਿਨੀ, ਰਿਕੀ, ਸ਼ਾਲੂ ਅਤੇ ਤਿੰਨ ਹੋਰਾਂ ਖ਼ਿਲਾਫ਼ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲੇ-ਮਹੱਲੇ ਦੇ ਦੂਜੇ ਪੜਾਅ ਦੀ ਹੋਈ ਸ਼ੁਰੂਆਤ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri