ਛੇਹਰਟਾ ਗੋਲੀਕਾਂਡ ਮਾਮਲੇ ’ਚ ਆਇਆ ਨਵਾਂ ਮੋੜ, ਰਾਜ਼ੀਨਾਮੇ ਦੇ ਨਾਂ ’ਤੇ ਅੰਕੁਸ਼ ਨੇ ਡਰਾਮਾ ਰੱਚ ਚਲਾਈ ਸੀ ਖ਼ੁਦ ਗੋਲੀ

09/17/2021 10:45:17 AM

ਅੰਮ੍ਰਿਤਸਰ (ਜਸ਼ਨ) - ਛੇਹਰਟਾ ’ਚ ਸੋਮਵਾਰ ਨੂੰ ਰਾਤ 9.45 ਸੁਭਾਸ਼ ਨਗਰ ’ਚ ਹੋਏ ਗੋਲੀਕਾਂਡ ਮਾਮਲੇ ’ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਦੂਜੇ ਪੱਖ ਦੇ ਪ੍ਰਮੁੱਖ ਤਰੁਣਪ੍ਰੀਤ ਸਿੰਘ ਅਤੇ ਉਸ ਦੇ ਪਰਿਵਾਰ ਨੇ ਮੀਡੀਆ ਸਾਹਮਣੇ ਆ ਕੇ ਅੰਕੁਸ਼ ’ਤੇ ਸਾਰੇ ਮਾਮਲੇ ਪ੍ਰਤੀ ਡਰਾਮਾ ਰਚਣ ਤੋਂ ਇਲਾਵਾ ਕੁਝ ਹੋਰ ਗੰਭੀਰ ਦੋਸ਼ ਲਾਏ। ਇਸ ਸਬੰਧੀ ਤਰੁਣਪ੍ਰੀਤ ਦੇ ਪਿਤਾ ਅਮਰਜੀਤ ਸਿੰਘ ਨੇ ਐੱਸ. ਐੱਚ. ਓ. ਛੇਹਰਟਾ ਨੂੰ ਉਕਤ ਸਾਰੇ ਮਾਮਲੇ ਬਾਰੇ ਇਕ ਲਿਖਤੀ ਪੱਤਰ ਭੇਜਿਆ ਹੈ। ਉਕਤ ’ਚ ਉਨ੍ਹਾਂ ਕਿਹਾ ਹੈ ਕਿ ਉਸ ਦਾ ਮੁੰਡਾ ਤਰੁਣਪ੍ਰੀਤ ਬੀਤੇ 4-5 ਸਾਲਾਂ ’ਚ ਆਪਣੇ ਨਾਣਕੇ ਰਹਿੰਦਾ ਹੈ ਅਤੇ ਹੁਣ ਮੱਝਾਂ, ਗਊਆਂ ਅਤੇ ਘੋੜਿਆਂ ਦਾ ਕਾਰੋਬਾਰ ਕਰਦਾ ਹੈ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ਦੇ ਮੁੰਡੇ ਨੇ ਪਾਕਿ ਦੀ ਕੁੜੀ ਨਾਲ ਲਈਆਂ ਲਾਵਾਂ, ਫੇਸਬੁੱਕ ’ਤੇ ਇੰਝ ਹੋਈ ਸੀ ਪਿਆਰ ਦੀ ਸ਼ੁਰੂਆਤ

ਉਸ ਨੇ ਦੱਸਿਆ ਕਿ ਕਾਫੀ ਸਾਲ ਪਹਿਲਾਂ ਅੰਕੁਸ਼ ਦਾ ਉਸ ਦੇ ਬੇਟੇ ਤਰੁਣਪ੍ਰੀਤ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਮੋਹਤਬਰਾਂ ’ਚ ਬੈਠ ਕੇ ਸਾਰਾ ਮਾਮਲਾ ਠੀਕ ਕਰ ਲਿਆ ਗਿਆ ਸੀ। ਫਿਰ 12 ਸਤੰਬਰ ਨੂੰ ਅੰਕੁਸ਼ ਖੁਦ ਤਰੁਣਪ੍ਰੀਤ ਨੂੰ ਫੋਨ ਕਰਦਾ ਹੈ, ਜਿਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੀ ਬਹਿਸ ਹੁੰਦੀ ਹੈ। ਅਗਲੇ ਦਿਨ 13 ਸਤੰਬਰ ਨੂੰ ਅੰਕੁਸ਼ ਮੁੜ ਤਰੁਣਪ੍ਰੀਤ ਨੂੰ ਫੋਨ ਕਰ ਕੇ ਰਾਜ਼ੀਨਾਮਾ ਕਰਨ ਸਬੰਧੀ ਬੁਲਾਉਂਦਾ ਹੈ। ਇਸ ਸਬੰਧ ’ਚ ਤਰੁਣਪ੍ਰੀਤ ਨੇ ਖੁਦ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੰਕੁਸ਼ ਦੇ ਕਹਿਣ ’ਤੇ ਹੀ ਉਹ ਆਪਣੇ 2-3 ਦੋਸਤਾਂ ਨਾਲ ਸੁਭਾਸ਼ ਰੋਡ ਸਥਿਤ ਉਸ ਦੀ ਦੁਕਾਨ ’ਤੇ ਜਾਂਦਾ ਹੈ, ਜਿਥੇ ਅੰਕੁਸ਼ ਅਤੇ ਉਸ ਦੇ 20-25 ਸਾਥੀ ਪਹਿਲਾਂ ਤੋਂ ਹੀ ਖੜ੍ਹੇ ਹੁੰਦੇ ਹਨ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਤਰੁਣਪ੍ਰੀਤ ਦਾ ਕਹਿਣਾ ਹੈ ਕਿ ਜਦੋਂ ਉਹ ਪੁੱਜਾ ਤਾਂ ਅਕੁੰਸ਼ ਨੇ ਸਭ ਤੋਂ ਪਹਿਲਾਂ ਮੇਰੇ ਗੱਲ ’ਤੇ ਚਪੇੜ ਮਾਰੀ ਅਤੇ ਮੇਰੇ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਮੈਂ ਅੰਕੁਸ਼ ਨੂੰ ਧੱਕਾ ਦੇ ਕੇ ਉਥੋਂ ਮੌਕੇ ਤੋਂ ਭੱਜਣ ਲੱਗਾ ਤਾਂ ਅੰਕੁਸ਼ ਅਤੇ ਉਸ ਦੇ ਸਾਥੀਆਂ ਨੇ ਪਿੱਠ ’ਤੇ ਗੋਲੀਆਂ ਚਲਾਈਆਂ। ਉਸ ਨੇ ਦੋਸ਼ ਲਾਏ ਕਿ ਅੰਕੁਸ਼ ਕੋਲ ਨਾਜਾਇਜ਼ ਤੌਰ ’ਤੇ ਪਿਸਤੌਲ ਹੈ ਅਤੇ ਨਾਲ ਹੀ ਇਕ ਹੋਰ ਪਿਸਤੌਲ ਹੈ, ਜੋ ਉਸ ਦੇ ਕਿਸੇ ਵਾਕਫ ਦੀ ਹੈ। ਉਸ ਨੇ ਦੱਸਿਆ ਕਿ ਅੰਕੁਸ਼ ’ਤੇ ਪਹਿਲਾਂ ਵੀ ਕਈ ਵੱਡੇ ਅਪਰਾਧਿਕ ਮਾਮਲੇ ਦਰਜ ਹੋ ਚੁੱਕੇ ਹਨ, ਜੋ ਅਜੇ ਵੀ ਵਿਚਾਰ ਅਧੀਨ ਹਨ ਅਤੇ ਉਸ ਤੋਂ ਪਹਿਲਾਂ ਪੁਲਸ ਇਕ ਮਾਮਲੇ ’ਚ ਪਿਸਤੌਲ ਬਰਾਮਦ ਕਰ ਚੁੱਕੀ ਹੈ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਦੋ ਧਿਰਾਂ ’ਚ ਹੋਈ ਖ਼ੂਨੀ ਤਕਰਾਰ, ਜਨਾਨੀ ਨਾਲ ਵੀ ਕੀਤੀ ਬਦਸਲੂਕੀ (ਤਸਵੀਰਾਂ)

ਐੱਸ. ਐੱਚ. ਓ. ਬਾਰੀਕੀ ਨਾਲ ਜਾਂਚ ਕਰ ਮੁਲਜ਼ਮ ’ਤੇ ਕਰੇ ਮਾਮਲਾ ਦਰਜ
ਤਰੁਣਪ੍ਰੀਤ ਸਿੰਘ ਨੇ ਮੰਗ ਕੀਤੀ ਹੈ ਕਿ ਜਾਂਚ ਅਧਿਕਾਰੀ ਐੱਸ. ਐੱਚ. ਓ. ਕਿਸੇ ਵੀ ਦਬਾਅ ’ਚ ਨਾ ਆਏ ਅਤੇ ਪੂਰੀ ਤਰ੍ਹਾਂ ਜਾਂਚ ਕਰਕੇ ਦੋਸ਼ ਸਿੱਧ ਹੋਣ ਵਾਲੇ ਮੁਲਜ਼ਮ ’ਤੇ ਕਾਨੂੰਨੀ ਕਾਰਵਾਈ ਕਰੇ। ਉਧਰ ਤਰੁਣਪ੍ਰੀਤ ਦੀ ਮਾਮੀ ਕੰਵਲਜੀਤ ਕੌਰ ਦਾ ਕਹਿਣਾ ਹੈ ਕਿ ਅੰਕੁਸ਼ ਦੀ ਭੈਣ ਨੇ ਜੋ ਸਾਡੇ ’ਤੇ ਨਸ਼ਾ ਵੇਚਣ ਦੇ ਦੋਸ਼ ਲਾਏ ਹਨ, ਉਹ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠੇ ਹਨ। ਉਸ ਨੇ ਕਿਹਾ ਕਿ ਸਾਡੀ ਡੇਅਰੀ ਹੈ ਅਤੇ ਅਸੀਂ ਅਮਨਪਸੰਦ ਲੋਕ ਹਾਂ। ਜੇਕਰ ਸਾਡੀ ਕਿਸੇ ਤਰ੍ਹਾਂ ਦੀ ਪੁਲਸ ਨੇ ਜਾਂਚ ਕਰਨੀ ਹੋਵੇ ਤਾਂ ਸਾਡੇ ਮੁਹੱਲੇ ਤੋਂ ਕਿਸੇ ਤੋਂ ਵੀ ਪੁੱਛ ਸਕਦੇ ਹਨ। ਉਸ ਨੇ ਦੋਸ਼ ਲਾਇਆ ਕਿ ਸਾਡੇ ’ਤੇ ਦੋਸ਼ ਲਾਉਣ ਵਾਲੀ ਅੰਕੁਸ਼ ਦੀ ਭੈਣ ਦੱਸੇ ਕਿ ਉਨ੍ਹਾਂ ਦਾ ਕੀ ਕਾਰੋਬਾਰ ਹੈ। ਉਨ੍ਹਾਂ ਕੋਲ ਇੰਨੀ ਜਾਇਦਾਦ ਕਿੱਥੋਂ ਆਈ ਹੈ, ਹਾਲਾਂਕਿ ਅੰਕੁਸ਼ ਦੀ ਸਿਰਫ ਪਾਨ-ਸਿਗਰਟ ਦੀ ਦੁਕਾਨ ਹੈ। ਕੀ ਪਾਨ-ਸਿਗਰਟ ਦੀ ਦੁਕਾਨ ਤੋਂ ਇੰਨੀ ਜਾਇਦਾਦ ਬਣ ਸਕਦੀ ਹੈ। ਉਸ ਨੇ ਪੁਲਸ ਕੋਲੋਂ ਮੰਗ ਕੀਤੀ ਹੈ ਕਿ ਅੰਕੁਸ਼ ਅਤੇ ਉਸ ਦੇ ਪਰਿਵਾਰ ਦੇ ਕਾਰੋਬਾਰ ਦੀ ਜਾਂਚ ਕਰੇ ਤਾਂ ਪੁਲਸ ਨੂੰ ਕਾਫੀ ਕੁਝ ਸਾਹਮਣੇ ਆ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ਮਾਂ-ਪਿਓ ਦੀ ਮੌਤ ਤੋਂ ਪ੍ਰੇਸ਼ਾਨ ਨੌਜਵਾਨ ਨੇ ਦਰਿਆ ’ਚ ਮਾਰੀ ਛਾਲ, ਲੋਕਾਂ ਨੇ ਇੰਝ ਬਚਾਈ ਜਾਨ

ਅਕੁਸ਼ ਦੇ ਪਰਿਵਾਰ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ
ਇਸ ਸਬੰਧ ’ਚ ਅਕੁਸ਼ ਦੇ ਪਰਿਵਾਰ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਅੰਕੁਸ਼ ’ਤੇ ਉਲਟਾ ਦਾਤਰ ਨਾਲ ਜਾਨਲੇਵਾ ਹਮਲਾ ਹੋਇਆ ਹੈ ਅਤੇ ਉਹ ਅੱਜ ਹੀ ਸਿਵਲ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਆਇਆ ਹੈ। ਇਸ ਸਬੰਧੀ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਛੇਹਰਟਾ ਦੇ ਐੱਸ. ਐੱਚ. ਓ. ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜੋ ਮੁਲਜ਼ਮ ਪਾਇਆ ਜਾਵੇਗਾ, ਉਸ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 

ਪੜ੍ਹੋ ਇਹ ਵੀ ਖ਼ਬਰ - ਮਾਮਾ-ਭਾਣਜੀ ਦੇ ਰਿਸ਼ਤੇ ਹੋਏ ਤਾਰ-ਤਾਰ, ਪ੍ਰੇਮ ਵਿਆਹ ਕਰਾਉਣ ਮਗਰੋਂ ਕੀਤੀ ਖ਼ੁਦਕੁਸ਼ੀ (ਵੀਡੀਓ)

rajwinder kaur

This news is Content Editor rajwinder kaur