ਇਸ ਖ਼ਾਸ ਤਰੀਕੇ ਨਾਲ ਕਰੋ 'ਛੱਠ ਪੂਜਾ', ਖ਼ੁਸ਼ ਹੋਣਗੇ ਸੂਰਜ ਦੇਵਤਾ ਅਤੇ ਬਣੀ ਰਹੇਗੀ ਪਰਿਵਾਰ 'ਤੇ ਕਿਰਪਾ

11/10/2021 1:53:09 PM

ਜਲੰਧਰ (ਵੈੱਬ ਡੈਸਕ) — ਬੀਤੇ ਦਿਨ ਯਾਨੀਕਿ 8 ਨਵੰਬਰ ਤੋਂ ਛੱਠ ਪੂਜਾ ਸ਼ੁਰੂ ਹੋ ਚੁੱਕੀ ਹੈ। ਅੱਜ ਛੱਠ ਪੂਜਾ ਦਾ ਦੂਜਾ ਦਿਨ ਹੈ। ਇਹ ਤਿਉਹਾਰ ਚਾਰ ਦਿਨ ਚੱਲਦਾ ਹੈ। ਇਸ਼ਨਾਨ ਕਰਨ ਤੋਂ ਲੈ ਕੇ ਚੜ੍ਹਦੇ ਸੂਰਜ ਨੂੰ ਅਰਘ ਭੇਟ ਕਰਨ ਤੱਕ ਚੱਲਣ ਵਾਲੇ ਇਸ ਤਿਉਹਾਰ ਦਾ ਆਪਣਾ ਇੱਕ ਇਤਿਹਾਸਕ ਮਹੱਤਵ ਹੈ। ਇਸ ਦੌਰਾਨ ਵਰਤ ਰੱਖਣ ਵਾਲੇ ਲਗਾਤਾਰ 36 ਘੰਟੇ ਵਰਤ ਰੱਖਦੇ ਹਨ। ਵਰਤ ਦੌਰਾਨ ਉਹ ਪਾਣੀ ਵੀ ਨਹੀਂ ਪੀਂਦੇ। ਇਹ ਤਿਉਹਾਰ ਝਾਰਖੰਡ, ਪੂਰਬੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਸਮੇਤ ਪੂਰੇ ਬਿਹਾਰ 'ਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਛੱਠ ਸ਼ਬਦ ਸ਼ਸ਼ਠੀ ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ 'ਛੇ', ਇਸ ਲਈ ਇਹ ਤਿਉਹਾਰ ਚੰਦਰਮਾ ਦੇ ਚੜ੍ਹਦੇ ਪੜਾਅ ਦੇ ਛੇਵੇਂ ਦਿਨ ਮਨਾਇਆ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ - 19 ਨਵੰਬਰ ਨੂੰ ਲੱਗੇਗਾ ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ, ਗਰਭਵਤੀ ਔਰਤਾਂ ਭੁੱਲ ਕੇ ਵੀ ਨਾ ਕਰਨ ਇਹ ਕੰਮ

ਕੱਤਕ ਮਹੀਨੇ ਦੀ ਚਤੁਰਥੀ ਤੋਂ ਸ਼ੁਰੂ ਹੋ ਕੇ ਇਹ ਸਪਤਮੀ ਚਾਰ ਦਿਨ ਚੱਲਦੀ ਹੈ। ਮੁੱਖ ਪੂਜਾ ਛੇਵੇਂ ਦਿਨ ਹੁੰਦੀ ਹੈ। ਇਸ ਦੌਰਾਨ ਕਈ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ। ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ ਅਤੇ ਕਈ ਤਰ੍ਹਾਂ ਦੇ ਫਲ ਸੂਰਜ ਦੇਵਤਾ ਨੂੰ ਚੜ੍ਹਾਏ ਜਾਂਦੇ ਹਨ। ਵਰਤ ਰੱਖਣ ਵਾਲੇ ਲੋਕੀ ਪਾਣੀ 'ਚ ਉਤਰਦੇ ਹਨ ਅਤੇ ਡੁੱਬਦੇ ਹੋਏ ਸੂਰਜ ਨੂੰ ਅਰਘ ਦਿੰਦੇ ਹਨ। ਸੂਰਜ ਦੇਵਤਾ ਸਭ ਕੁਝ ਦੇਖਦੇ ਹਨ। ਮਾਨਤਾ ਹੈ ਕਿ ਸੂਰਜ ਦੇਵਤਾ ਦੀ ਨਜ਼ਰ ਧਰਤੀ ਦੇ ਕਣ-ਕਣ 'ਤੇ ਪੈਂਦੀ ਹੈ ਅਤੇ ਉਨ੍ਹਾਂ ਦੀਆਂ ਨਜ਼ਰਾਂ ਤੋਂ ਕੋਈ ਵੀ ਨਹੀਂ ਬਚ ਸਕਦਾ। ਉਹ ਧਰਤੀ 'ਤੇ ਹੋ ਰਹੇ ਹਰੇਕ ਘਟਨਾਕ੍ਰਮ ਦੇ ਇਕਮਾਤਰ ਸਾਕਸ਼ੀ ਹਨ। ਜਿਹੜੇ ਲੋਕ ਸੂਰਜ ਦੇਵਤਾ ਦੀ ਅਰਾਧਨਾ ਨਹੀਂ ਕਰਦੇ ਉਹ ਉਨ੍ਹਾਂ ਲੋਕਾਂ ਤੋਂ ਨਾਰਾਜ਼ ਹੋ ਜਾਂਦੇ ਹਨ। 

ਛੱਠ ਪੂਜਾ ਦੀ ਸਮੱਗਰੀ :-
- ਬਾਂਸ ਦਾ ਸੂਪ
- ਪਾਣੀ ਵਾਲਾ ਨਾਰੀਅਲ 
- ਪੱਤੇ ਲੱਗੇ ਹੋਏ ਗੰਨੇ
- ਸ਼ੱਕਰਕੰਦੀ
- ਹਲਦੀ ਅਤੇ ਅਦਰਕ ਦਾ ਬੂਟਾ
- ਨਾਸ਼ਪਤੀ
- ਵੱਡੇ ਨਿੰਬੂ ਸਮੇਤ ਹੋਰ ਵੀ ਪੂਜਾ ਦੀ ਸਮੱਗਰੀ ਸ਼ਾਮਲ ਹੁੰਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਇਸ ਦਿਨ ਲੱਗੇਗਾ ਸਦੀ ਦਾ ਸਭ ਤੋਂ ਲੰਮਾ ਤੇ ਸਾਲ ਦਾ ਆਖ਼ਰੀ ਚੰਦਰ ਗ੍ਰਹਿਣ, ਗੂੜ੍ਹੇ ਲਾਲ ਰੰਗ 'ਚ ਆਵੇਗਾ ਨਜ਼ਰ ਚੰਨ

ਅਰਘ ਦੇਣ ਦੀ ਵਿਧੀ :-
ਬਾਂਸ ਦੇ ਸੂਪ 'ਚ ਪੂਜਾ ਦੀ ਸਮੱਗਰੀ ਭਰ ਕੇ ਪੀਲੇ ਕੱਪੜੇ ਨਾਲ ਢੱਕ ਲਓ। ਡੁੱਬਦੇ ਸੂਰਜ ਨੂੰ ਤਿੰਨ ਵਾਰ ਅਰਘ ਦਿਓ। ਤਾਂਬੇ ਦੇ ਭਾਂਡੇ 'ਚ ਪਾਣੀ ਭਰ ਕੇ ਉਸ 'ਚ ਲਾਲ ਚੰਦਨ, ਸੰਧੂਰ ਅਤੇ ਲਾਲ ਰੰਗ ਦੇ ਫੁੱਲ ਪਾ ਕੇ ਅਰਘ ਦਿਓ। ਖ਼ੁਦ ਦੀ ਲੰਬਾਈ ਦੇ ਬਰਾਬਰ ਤਾਂਬੇ ਦੇ ਭਾਂਡੇ ਨੂੰ ਲੈ ਜਾਓ ਅਤੇ ਸੂਰਜ ਦੇ ਮੰਤਰਾਂ ਦਾ ਜਾਪ ਕਰੋ। 

ਇਨ੍ਹਾਂ ਮੰਤਰਾਂ ਨਾਲ ਸੂਰਜ ਦੇਵਤਾ ਨੂੰ ਕਰੋ ਖੁਸ਼ :-
ਓਮ ਘਰਣੀ ਸੂਰਯਾਯ ਨਮ:-
ਓਮ ਮਿਤਰਾਯ ਨਮ: ਓਮ ਰਵਯੇ ਨਮ:
ਓਮ ਸੂਰਯਾਯ ਨਮ:ਓਮ ਭਾਨਵੇ ਨਮ:
ਓਮ ਪੁਸ਼ਣੇ ਨਮ:ਓਮ ਮਾਰਿਚਾਯੇ ਨਮ:
ਓਮ ਆਦਿਤਯਾਯ ਨਮ:ਓਮ ਭਾਸ਼ਕਰਾਯ ਨਮ: 
ਓਮ ਅ੍ਰਾਕਾਯ ਨਮ: ਓਮ ਖਗਯੇ ਨਮ:

ਓਮ ਪਰਭਾਰਕਰਾਯ ਬਿਦਯਮਹੇ ਦਿਵਾਕਰਾਯ ਧਿਮਹੀ ਤਨਨੌ ਸੂਰਯ:ਪਰਚੋ ਦਯਾਤ।

 

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


sunita

Content Editor

Related News