ਫੈਕਟਰੀ ''ਚ ਵੈਲਡਿੰਗ ਦੀ ਚੰਗਿਆੜੀ ਨਾਲ ਕੈਮੀਕਲ ''ਚ ਭੜਕੀ ਅੱਗ, ਦੋ ਝੁਲਸੇ

10/31/2017 5:45:41 AM

ਰਾਏਪੁਰ ਰਾਣੀ, (ਸੰਜੇ/ਚੰਦਨ)- ਪਿੰਡ ਅਮਰਾਲਾ ਕੋਲ ਬਣੀ ਨਵੀਂ ਸਟਾਈਲਿੰਗ ਫੈਕਟਰੀ 'ਚ ਅੱਗ ਲੱਗਣ ਨਾਲ ਦੋ ਕਾਮੇ ਬੁਰੀ ਤਰ੍ਹਾਂ ਝੁਲਸ ਗਏ। ਇਨ੍ਹਾਂ 'ਚ  ਇਕ ਹਿਮਾਚਲ ਦੇ ਕਾਂਗੜਾ ਦਾ ਰਹਿਣ ਵਾਲਾ ਪ੍ਰਵੀਨ ਕੁਮਾਰ ਹੈ ਤੇ ਦੂਜਾ ਬਿਹਾਰ ਨਿਵਾਸੀ ਸਰੋਜ। ਪ੍ਰਵੀਨ ਫੈਕਟਰੀ ਕਰਮਚਾਰੀ ਹੈ ਤੇ ਸਰੋਜ ਠੇਕੇਦਾਰ ਦੇ ਅਧੀਨ ਕੰਮ ਕਰਦਾ ਹੈ। ਦੋਵਾਂ ਦਾ ਪੀ. ਜੀ. ਆਈ 'ਚ ਇਲਾਜ ਚੱਲ ਰਿਹਾ ਹੈ। 
ਫੈਕਟਰੀ 'ਚ ਦੁਪਹਿਰ ਨੂੰ ਦੋਵੇਂ ਵੈਲਡਿੰਗ ਦਾ ਕੰਮ ਕਰ ਰਹੇ ਸਨ ਤਾਂ ਵੈਲਡਿੰਗ ਦੌਰਾਨ ਉੱਠੀ ਚੰਗਿਆੜੀ ਨਾਲ ਅੱਗ ਭੜਕ ਗਈ। ਉਥੇ ਫੈਕਟਰੀ 'ਚ ਅੱਗ ਲੱਗਣ ਦੇ ਵੱਖ-ਵੱਖ ਕਾਰਨ ਦੱਸੇ ਜਾ ਰਹੇ ਹਨ। 
ਪੰਚਕੂਲਾ ਜਨਰਲ ਹਸਪਤਾਲ 'ਚ ਮਿਲੀ ਜਾਣਕਾਰੀ ਅਨੁਸਾਰ ਵੈਲਡਿੰਗ ਤੋਂ ਬਾਅਦ ਅੱਗ ਕੋਲ ਪਏ ਕੈਮੀਕਲ 'ਚ ਲੱਗੀ, ਜੋ ਬਾਅਦ 'ਚ ਭੜਕ ਗਈ। ਉਥੇ ਫੈਕਟਰੀ ਅੰਦਰ ਕੰਮ ਕਰ ਰਹੇ ਕਾਮਿਆਂ ਅਨੁਸਾਰ ਕੋਲ ਪਏ ਗੱਤੇ 'ਚ ਅੱਗ ਲੱਗੀ। ਹੁਣ ਸਵਾਲ ਉੱਠਦਾ ਹੈ ਕਿ ਗੱਤੇ 'ਚ ਅੱਗ ਲੱਗੀ ਤਾਂ ਕਰਮਚਾਰੀਆਂ ਨੂੰ ਖੁਦ ਨੂੰ ਬਚਾਉਣ ਦਾ ਵੀ ਸਮਾਂ ਨਹੀਂ ਮਿਲਿਆ, ਇਸਦੀ ਪੁਲਸ ਜਾਂਚ ਕਰੇਗੀ।