9 ਲੱਖ ਦੇ ਚੈੱਕ ਬਾਊਂਸ ਦਾ ਦੋਸ਼ੀ ਬਰੀ

04/08/2018 11:03:17 AM

ਅਬੋਹਰ (ਸੁਨੀਲ) — ਜੱਜ ਰਾਹੁਲ ਕੁਮਾਰ ਦੀ ਅਦਾਲਤ ਨੇ 9 ਲੱਖ ਦੇ ਚੈੱਕ ਬਾਊਂਸ ਦੇ ਦੋਸ਼ੀ ਮਹਿੰਦਰ ਪਾਲ ਪੁੱਤਰ ਅਮਰਨਾਥ ਵਾਸੀ ਕਰਨਪੁਰ ਰਾਜਸਥਾਨ ਨੂੰ ਸਬੂਤਾਂ ਦੀ ਅਣਹੋਂਦ 'ਚ ਬਰੀ ਕਰ ਦਿੱਤਾ।
ਜਾਣਕਾਰੀ ਮੁਤਾਬਕ ਦਵਿੰਦਰ ਸਿੰਘ ਪੁੱਤਰ ਗੁਰਬਖਸ਼ੀਸ਼ ਸਿੰਘ ਵਾਸੀ ਝੁਰਡਖੇੜਾ ਨੇ 9 ਲੱਖ ਰੁਪਏ ਦਾ ਇਕ ਚੈੱਕ ਬਾਊਂਸ ਹੋਣ ਦਾ ਕੇਸ ਅਦਾਲਤ 'ਚ ਮਹਿੰਦਰ ਪਾਲ ਖਿਲਾਫ ਦਰਜ ਕੀਤਾ ਸ। ਜੱਜ ਰਾਹੁਲ ਕੁਮਾਰ ਦੀ ਅਦਾਲਤ 'ਚ ਚੈੱਕ ਬਾਊਂਸ ਦੋਸ਼ੀ ਦੇ ਵਕੀਲ ਵਿਨੋਦ ਮਹਿਤਾ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਕਿ ਦਵਿੰਦਰ ਸਿੰਘ ਨਾਲ ਸਾਡਾ ਕੋਈ ਲੈਣ-ਦੇਣ ਨਹੀਂ ਹੈ। ਇਨ੍ਹਾਂ ਦੇ ਰਿਸ਼ਤੇਦਾਰ ਦੇ ਨਾਲ ਸਾਡਾ ਲੈਣ-ਦੇਣ ਸੀ, ਜਿਨ੍ਹਾਂ ਇਹ ਚੈੱਕ ਦਵਿੰਦਰ ਸਿੰਘ ਨੂੰ ਦੇ ਦਿੱਤੇ, ਜਿਨ੍ਹਾਂ ਇਹ ਚੈੱਕ ਦਵਿੰਦਰ ਸਿੰਘ ਨੂੰ ਲਗਾ ਦਿੱਤੇ ਸੀ। ਦੂਜੇ ਪਾਸੇ ਦਵਿੰਦਰ ਸਿੰਘ ਦੇ ਵਕੀਲ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਚੈੱਕ ਬਾਊਂਸ ਦੇ ਦੋਸ਼ੀ ਮਹਿੰਦਰ ਪਾਲ ਨੂੰ ਸਬੂਤਾਂ ਦੇ ਅਣਹੋਂਦ 'ਚ ਬਰੀ ਕਰ ਦਿੱਤਾ।