ਚੈੱਕ ਬਾਊਂਸ ਕੇਸ : ਦੋਸ਼ੀ ਨੂੰ 2 ਸਾਲ ਕੈਦ, 21 ਲੱਖ ਜੁਰਮਾਨਾ

01/23/2018 7:52:37 AM

ਚੰਡੀਗੜ੍ਹ, (ਸੰਦੀਪ)- ਚੈੱਕ ਬਾਊਂਸ ਕੇਸ 'ਚ ਅਦਾਲਤ ਨੇ ਡਾ. ਜੋਰਾ ਸਿੰਘ ਨੂੰ ਦੋਸ਼ੀ ਪਾਉਂਦੇ ਹੋਏ 2 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ 'ਤੇ 21 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਪੰਜਾਬ ਵਾਸੀ ਸੰਜੇ ਸਿੰਗਲਾ ਨੇ ਦੇਸ਼ ਭਗਤ ਸੰਸਥਾਨ ਦੇ ਚਾਂਸਲਰ ਡਾ. ਜੋਰਾ ਸਿੰਘ ਖਿਲਾਫ 21 ਲੱਖ ਰੁਪਏ ਦਾ ਚੈੱਕ ਬਾਊਂਸ ਹੋਣ ਦਾ ਕੇਸ ਦਾਇਰ ਕੀਤਾ ਸੀ। ਕੇਸ ਤਹਿਤ ਸਾਲ 2015 'ਚ ਸੰਜੇ ਸਿੰਗਲਾ ਨੇ ਡਾ. ਜੋਰਾ ਸਿੰਘ ਨੂੰ 21 ਲੱਖ ਰੁਪਏ ਦਾ ਲੋਨ ਦਿੱਤਾ ਸੀ, ਜਿਸਦੇ ਬਦਲੇ 'ਚ ਜੋਰਾ ਸਿੰਘ ਹਰ ਮਹੀਨੇ ਉਸਨੂੰ ਲੋਨ ਲਈ ਵਿਆਜ ਦਾ ਭੁਗਤਾਨ ਕਰਦਾ ਸੀ ਪਰ ਕੁਝ ਸਮੇਂ ਬਾਅਦ ਵਿਆਜ ਦੇਣਾ ਬੰਦ ਕਰ ਦਿੱਤਾ। ਇਸ 'ਤੇ ਸਿੰਗਲਾ ਨੇ ਉਸਨੂੰ ਕਿਹਾ ਕਿ ਉਹ ਉਸਦੇ ਪੂਰੇ ਪੈਸਿਆਂ ਦਾ ਭੁਗਤਾਨ ਕਰੇ। ਇਸ 'ਤੇ ਡਾ. ਜੋਰਾ ਸਿੰਘ ਨੇ ਸਿੰਗਲਾ ਨੂੰ 21 ਲੱਖ ਰੁਪਏ ਦਾ ਚੈੱਕ ਦਿੱਤਾ, ਜੋ ਬੈਂਕ 'ਚ ਲਾਏ ਜਾਣ 'ਤੇ ਬਾਊਂਸ ਹੋ ਗਿਆ।